ਅੰਨ੍ਹੇਵਾਹ ਫਾਇਰਿੰਗ ਵਿਚ ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ firing in Yamunanagar 2 dead and one seriously injured more than 50 shots fired – News18 ਪੰਜਾਬੀ

ਯਮੁਨਾਨਗਰ ਦੇ ਰਾਦੌਰ ਸੈਕਸ਼ਨ ਦੇ ਖੇੜੀ ਲੱਖਾ ਸਿੰਘ ‘ਚ ਬਾਈਕ ਸਵਾਰ ਨਕਾਬਪੋਸ਼ਾਂ ਨੇ ਤਿੰਨ ਨੌਜਵਾਨਾਂ ਉਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਪੰਕਜ ਮਲਿਕ ਵਾਸੀ ਮਖਮੂਲਪੁਰ ਯੂ.ਪੀ., ਵਰਿੰਦਰ ਵਾਸੀ ਗੋਲਨੀ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦੋਂਕਿ ਇਕ ਨੌਜਵਾਨ ਅਰਜੁਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਇਲਾਜ ਲਈ ਸ਼ਹਿਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋ ਬਾਈਕ ਉਤੇ ਪੰਜ ਨਕਾਬਪੋਸ਼ ਵਿਅਕਤੀ ਆਏ ਸਨ। ਨਕਾਬਪੋਸ਼ਾਂ ਨੇ ਤਿੰਨਾਂ ਨੌਜਵਾਨਾਂ ਉਤੇ ਉਸ ਸਮੇਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਹ ਖੇੜੀ ਲੱਖਾ ਸਿੰਘ ਵਿੱਚ ਜਿਮ ਤੋਂ ਬਾਹਰ ਆਏ ਅਤੇ ਕਾਰ ਵਿੱਚ ਬੈਠ ਕੇ ਤੁਰਨ ਲੱਗੇ। ਇਸ ਦੌਰਾਨ ਨਕਾਬਪੋਸ਼ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਨਕਾਬਪੋਸ਼ਾਂ ਨੇ 50 ਤੋਂ ਵੱਧ ਰਾਉਂਡ ਫਾਇਰ ਕੀਤੇ, ਜਿਸ ਕਾਰਨ ਇਕ ਨੌਜਵਾਨ ਦੀ ਛਾਤੀ ਵਿਚ ਗੋਲੀਆਂ ਲੱਗੀਆਂ। ਦੂਜੇ ਪਾਸੇ ਐਸਪੀ ਰਾਜੀਵ ਦੇਸਵਾਲ ਨੇ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਐਸਪੀ ਅਨੁਸਾਰ ਨਕਾਬਪੋਸ਼ਾਂ ਨੂੰ ਫੜਨ ਲਈ ਤੁਰੰਤ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਮਾਮਲਾ ਗੈਂਗ ਵਾਰ ਨਾਲ ਵੀ ਜੁੜਿਆ ਜਾਪਦਾ ਹੈ।
- First Published :