ਲੁਧਿਆਣਾ ‘ਚ 50,000 ਦੀ ਟਿਕਟ 9 ਮਿੰਟਾਂ ‘ਚ ਹੋਈ Sold Out, ਦਿਲਜੀਤ ਦੋਸਾਂਝ ਨੇ ਫਿਰ ਤੋੜਿਆ ਰਿਕਾਰਡ

ਗੋਲਬਲ ਸਟਾਰ ਦਿਲਜੀਤ ਦੋਸਾਂਝ ਲੁਧਿਆਣਾ ਵਾਲੀਆਂ ਲਈ ਨਵਾਂ ਸਾਲ ਖਾਸ ਬਣਾਉਣ ਜਾ ਰਹੇ ਹਨ। ਗਾਇਕ ਨੇ ਆਪਣੇ ਫੈਨਜ਼ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦੱਸ ਦੇਈਏ ਕਿ ਦਿਲਜੀਤ ਦਾ ਲਾਈਵ ਕੰਸਰਟ ਚੰਡੀਗੜ੍ਹ ਤੋਂ ਬਾਅਦ ਲੁਧਿਆਣਾ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿਖੇ ਹੋਣ ਜਾ ਰਿਹਾ ਹੈ।
ਕੁਝ ਹੀ ਸਿੰਟਾਂ ‘ਚ ਵਿਕੀਆਂ ਸਾਰੀਆਂ ਟਿਕਟਾਂ
ਦਿਲਜੀਤ ਦਾ ਕੰਸਰਟ ਲੁਧਿਆਣਾ ਵਿੱਚ 31 ਦਸੰਬਰ ਨੂੰ ਹੋਵੇਗਾ। ਇਸ ਕੰਸਰਟ ਦੇ ਲਈ ਮੰਗਲਵਾਰ ਨੂੰ ਦੁਪਹਿਰ 2 ਵਜੇ ਤੋਂ ਆਨਲਾਈਨ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ। ਕੁਝ ਹੀ ਸਮੇਂ ਵਿੱਚ ਟਿਕਟਾਂ ਦੀ ਵਿਕਰੀ ਪੂਰੀ ਹੋ ਗਈ।
ਕੰਸਰਟ ਦੀ ਲਾਉਂਜ ਟਿਕਟ ਦੀ ਕੀਮਤ 40,000 ਰੁਪਏ, ਫੈਨ ਪਿਟ ਦੀ ਟਿਕਟ ਦੀ ਕੀਮਤ 14,000 ਰੁਪਏ, ਗੋਲਡ ਟਿਕਟ ਦੀ ਕੀਮਤ 8000 ਰੁਪਏ ਅਤੇ ਸਿਲਵਰ ਦੀ ਟਿਕਟ ਦੀ ਕੀਮਤ 8000 ਰੁਪਏ ਰੱਖੀ ਗਈ ਹੈ।
ਦਿੱਲੀ ਤੋਂ ਸ਼ੁਰੂ ਹੋਇਆ ਮਿਊਜ਼ੀਕਲ ਟੂਰ
ਭਾਰਤ ਵਿੱਚ ਦਿਲਜੀਤ ਦੋਸਾਂਝ ਦੇ ਕੰਸਰਟ ਬਹੁਤ ਹੀ ਸ਼ਾਨਦਾਰ ਰਹੇ ਹਨ। ਦਿਲਜੀਤ ਨੇ ਆਪਣੇ ਦਿਲ-ਲੁਮੀਨਾਤੀ ਟੂਰ ਦੌਰਾਨ ਕਈ ਸ਼ਹਿਰਾਂ ਵਿੱਚ ਦਰਸ਼ਕਾਂ ਦਾ ਮਨ ਮੋਹ ਲਿਆ। ਉਸ ਦਾਮਿਊਜ਼ੀਕਲ ਟੂਰ ਦਿੱਲੀ ਤੋਂ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਜੈਪੁਰ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਵੀ ਧਮਾਕੇਦਾਰ ਪ੍ਰਦਰਸ਼ਨ ਕੀਤੇ।