ਹੁਣ ਇੰਟਰਨੈੱਟ ਨਾਲ ਰੀਚਾਰਜ ਪਲਾਨ ਖਰੀਦਣ ਦੀ ਨਹੀਂ ਲੋੜ..ਮਿਲੇਗਾ ਖ਼ਾਸ ਪੈਕ – News18 ਪੰਜਾਬੀ

ਕਰੋੜਾਂ ਮੋਬਾਈਲ ਫੋਨ ਉਪਭੋਗਤਾਵਾਂ ਲਈ ਇੱਕ ਖੁਸ਼ਖਬਰੀ ਹੈ। ਟੈਲੀਕਾਮ ਰੈਗੂਲੇਟਰ TRAI ਨੇ ਰਿਚਾਰਜ ਫੀਸ ਨਿਯਮਾਂ ‘ਚ ਸੋਧ ਕਰਕੇ ਮੋਬਾਈਲ ‘ਤੇ ਸਿਰਫ ਗੱਲ ਕਰਨ ਅਤੇ SMS ਦੀ ਸਹੂਲਤ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਤਹਿਤ ਮੋਬਾਈਲ ਸੇਵਾ ਪ੍ਰਦਾਤਾਵਾਂ ਲਈ ਇੰਟਰਨੈੱਟ ਦੀ ਵਰਤੋਂ ਨਾ ਕਰਨ ਵਾਲੇ ਗਾਹਕਾਂ ਲਈ ‘ਵੌਇਸ ਕਾਲ’ ਅਤੇ ਐਸਐਮਐਸ ਲਈ ਵੱਖਰਾ ‘ਪਲਾਨ’ ਜਾਰੀ ਕਰਨਾ ਲਾਜ਼ਮੀ ਕੀਤਾ ਗਿਆ ਹੈ। ਰੈਗੂਲੇਟਰ ਨੇ ਵਿਸ਼ੇਸ਼ ਰੀਚਾਰਜ ਕੂਪਨਾਂ ‘ਤੇ 90 ਦਿਨਾਂ ਦੀ ਸੀਮਾ ਨੂੰ ਹਟਾ ਦਿੱਤਾ ਹੈ ਅਤੇ ਇਸ ਨੂੰ ਵਧਾ ਕੇ 365 ਦਿਨ ਕਰ ਦਿੱਤਾ ਹੈ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਟੈਲੀਕਾਮ ਕੰਜ਼ਿਊਮਰ ਪ੍ਰੋਟੈਕਸ਼ਨ (12ਵੀਂ ਸੋਧ) ਰੈਗੂਲੇਸ਼ਨਜ਼ ਵਿੱਚ ਕਿਹਾ, “ਸੇਵਾ ਪ੍ਰਦਾਤਾ ਸਿਰਫ਼ ਗੱਲਬਾਤ ਅਤੇ SMS ਲਈ ਘੱਟੋ-ਘੱਟ ਇੱਕ ਵਿਸ਼ੇਸ਼ ਟੈਰਿਫ਼ ਵਾਊਚਰ ਦੀ ਪੇਸ਼ਕਸ਼ ਕਰੇਗਾ। ਇਸਦੀ ਵੈਧਤਾ ਦੀ ਮਿਆਦ 365 ਦਿਨਾਂ ਤੋਂ ਵੱਧ ਨਹੀਂ ਹੋਵੇਗੀ।
ਹੁਣ ਇੰਟਰਨੈੱਟ ਪਲਾਨ ਦੀ ਲੋੜ ਨਹੀਂ
ਇਸ ਕਦਮ ਨਾਲ, ਖਪਤਕਾਰਾਂ ਨੂੰ ਸਿਰਫ ਉਨ੍ਹਾਂ ਸੇਵਾਵਾਂ ਲਈ ਭੁਗਤਾਨ ਕਰਨਾ ਪਵੇਗਾ ਜੋ ਉਹ ਆਮ ਤੌਰ ‘ਤੇ ਵਰਤਦੇ ਹਨ। ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਟਰਾਈ ਨੂੰ ਕਈ ਤਰ੍ਹਾਂ ਦੇ ਵਿਚਾਰ ਆਏ। ਇਹ ਵੀ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਬਜ਼ੁਰਗ ਨਾਗਰਿਕ ਜਿਨ੍ਹਾਂ ਦੇ ਘਰਾਂ ਵਿੱਚ ਬ੍ਰਾਡਬੈਂਡ ਹੈ, ਨੂੰ ਆਪਣੇ ਮੋਬਾਈਲ ਫੋਨਾਂ ਲਈ ਇੰਟਰਨੈਟ ਨਾਲ ‘ਰਿਚਾਰਜ ਪਲਾਨ’ ਦੀ ਲੋੜ ਨਹੀਂ ਹੈ।
ਟੈਲੀਕਾਮ ਰੈਗੂਲੇਟਰ ਦੇ ਮੁਤਾਬਕ, ਉਸ ਦਾ ਵਿਚਾਰ ਹੈ ਕਿ ਗੱਲ-ਬਾਤ ਅਤੇ SMS ਲਈ ਵੱਖਰੇ ਵਿਸ਼ੇਸ਼ ਚਾਰਜ ਵਾਊਚਰ ਹੋਣੇ ਚਾਹੀਦੇ ਹਨ। TRAI ਨੇ ਕਿਹਾ, “ਸਿਰਫ਼ ਗੱਲਬਾਤ ਅਤੇ SMS ਲਈ ਵਿਸ਼ੇਸ਼ ਵਾਊਚਰ ਨੂੰ ਲਾਜ਼ਮੀ ਬਣਾਉਣ ਨਾਲ ਉਨ੍ਹਾਂ ਗਾਹਕਾਂ ਨੂੰ ਇੱਕ ਵਿਕਲਪ ਮਿਲੇਗਾ ਜਿਨ੍ਹਾਂ ਨੂੰ ਡੇਟਾ (ਇੰਟਰਨੈਟ) ਦੀ ਲੋੜ ਨਹੀਂ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਇੰਟਰਨੈਟ ਸ਼ਾਮਲ ਕਰਨ ਦੀ ਸਰਕਾਰੀ ਪਹਿਲਕਦਮੀ ਨੂੰ ਪ੍ਰਭਾਵਤ ਨਹੀਂ ਕਰੇਗਾ ਕਿਉਂਕਿ ਸੇਵਾ ਪ੍ਰਦਾਤਾ ਸਿਰਫ ਗੱਲਬਾਤ ਅਤੇ SMS ਦੇ ਨਾਲ ਡਾਟਾ ਅਤੇ ਇੰਟਰਨੈਟ ਲਈ ਵਾਊਚਰ ਪੇਸ਼ ਕਰਨ ਲਈ ਸੁਤੰਤਰ ਹਨ।
ਰੈਗੂਲੇਟਰ ਨੇ ਟੈਲੀਕਾਮ ਕੰਪਨੀਆਂ ਨੂੰ ਕਿਸੇ ਵੀ ਕੀਮਤ ਦੇ ‘ਰੀਚਾਰਜ ਵਾਊਚਰ’ ਜਾਰੀ ਕਰਨ ਦੀ ਇਜਾਜ਼ਤ ਵੀ ਦਿੱਤੀ ਹੈ। ਪਰ ਉਨ੍ਹਾਂ ਨੂੰ ਘੱਟੋ-ਘੱਟ 10 ਰੁਪਏ ਦਾ ‘ਰਿਚਾਰਜ ਕੂਪਨ’ ਵੀ ਜਾਰੀ ਕਰਨਾ ਹੋਵੇਗਾ। ਇਸ ਤੋਂ ਪਹਿਲਾਂ, ਨਿਯਮ ਦੇ ਤਹਿਤ, ਟੈਲੀਕਾਮ ਕੰਪਨੀਆਂ ਨੂੰ 10 ਰੁਪਏ ਦੇ ਮੁੱਲ ਅਤੇ ਇਸਦੇ ਗੁਣਾਂ ਵਿੱਚ ਟਾਪ-ਅੱਪ ਵਾਊਚਰ ਜਾਰੀ ਕਰਨ ਦੀ ਇਜਾਜ਼ਤ ਸੀ।