ਈਵੈਂਟ ‘ਚ ਸ਼ਰਧਾ ਕਪੂਰ ਤੇ ਆਦਿਤਿਆ ਰਾਏ ਨੇ ਫਿਰ ਸਿਰਜਿਆ ‘ਆਸ਼ਿਕੀ 2’ ਦਾ ਮਾਹੌਲ, ਵੀਡੀਓ ਦੇਖ ਪ੍ਰਸ਼ੰਸਕ ਹੋਏ ਖ਼ੁਸ਼

ਸ਼ਰਧਾ ਕਪੂਰ (Shraddha Kapoor) ਬਾਲੀਵੁਡ ਦੀ ਮਸ਼ਹੂਰ ਅਭਿਨੇਤਰੀ ਹੈ। ਉਹ ਫਿਲਮਾਂ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਸੁਰਖੀਆਂ ਵਿਚ ਰਹਿੰਦੀ ਹੈ। ਸ਼ਰਧਾ ਕਪੂਰ 24 ਸਤੰਬਰ ਨੂੰ ਇਕ ਇਵੈਂਟ ਵਿਚ ਸ਼ਾਮਿਲ ਹੋਈ। ਇਸ ਈਵੈਂਟ ਵਿਚ ਉਸਦੀ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਈਵੈਂਟ ਵਿਚ ਅਭਿਨੇਤਰੀ ਦੀ ਆਪਣੇ ਸਾਬਕਾ ਬੁਆਏਫ੍ਰੈਂਡ ਆਦਿਤਿਆ ਰਾਏ ਕਪੂਰ (Aditya Roy Kapur) ਨਾਲ ਵੀ ਮੁਲਾਕਾਤ ਹੋਈ। ਇਵੈਂਟ ਵਿਚ ਦੋਵਾਂ ਦੇ ਜੱਫੀ ਪਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਕਪੂਰ ਅਤੇ ਆਦਿਤਿਆ ਰਾਏ ਕਪੂਰ ਨੇ ਫ਼ਿਲਮ ‘ਆਸ਼ਿਕੀ 2’ ਵਿਚ ਇਕੱਠਿਆਂ ਕੰਮ ਕੀਤਾ ਸੀ। ਜਦੋਂ ਦੋਵੇਂ ਇਸ ਇਵੈਂਟ ਵਿਚ ਮਿਲੇ, ਤਾਂ ਫਿਰ ‘ਆਸ਼ਿਕੀ 2’ ਵਾਲਾ ਮਾਹੌਲ ਸਿਰਜਿਆ ਗਿਆ। ਵਾਇਰ ਵੀਡੀਓ ਵਿਚ ਦੋਵੇਂ ਛੱਤਰੀ ਦੇ ਹੇਠਾਂ ਇਕ ਦੂਜੇ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਦੁਆਰਾ ਉਹਨਾਂ ਦੇ ਇਸ ਪੋਜ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਲੁੱਕ ਦੀ ਗੱਲ ਕਰੀਏ ਤਾਂ ਸ਼ਰਧਾ ਕਪੂਰ ਬਲੈਕ ਕਲਰ ਦੀ ਸਾੜੀ ਪਾਈ ਹੋਈ ਹੈ। ਬਲੈਕ ਕਲਰ ਦੀ ਸਾੜੀ ਨਾਲ ਉਸਨੇ ਕਾਲੇ ਰੰਗ ਦਾ ਹੀ ਸਲੀਵਲੈਸ ਬਲਾਊਜ਼ ਪਾਇਆ ਹੋਇਆ ਹੈ। ਸ਼ਰਧਾ ਕਪੂਰ ਨੇ ਜੁਐਲਰੀ ਵਿਚ ਮੈਚਿੰਗ ਸਟੱਡਸ ਪਹਿਣੇ ਹੋਏ ਹਨ।ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸਦੇ ਨਾਲ ਹੀ ਆਦਿਤਿਆ ਰਾਏ ਕਪੂਰ ਨੇ ਵੀ ਬਲੈਕ ਬਲੇਜ਼ਰ ਸੂਟ ਪਹਿਣਿਆਂ ਹੋਇਆ ਹੈ। ਦੋਵੇਂ ਬਲੈਕ ਕਲੱਰ ਦੀ ਮੈਚਿਗ ਡਰੈੱਸ ਵਿਚ ਬਹੁਤ ਸੋਹਣੇ ਲੱਗ ਰਹੇ ਹਨ।
ਸ਼ਰਧਾ ਤੇ ਆਦਿਤਿਆ ਰਾਏ ਦੀ ਇਸ ਲੁੱਕ ਨੂੰ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੀ ਵਾਇਰਲ ਵੀਡੀਓ ਉੱਤੇ ਪ੍ਰਸ਼ੰਸਕਾਂ ਦੇ ਪਿਆਰ ਭਰੇ ਕੁਮੈਂਟ ਆ ਰਹੇ ਹਨ। ਇਕ ਫੈਨ ਨੇ ਲਿਖਿਆ ਕਿ ਬਾਰਿਸ਼ ਅਤੇ ਫਿਰ ਦੋਵੇਂ ਇਕੱਠੇ। ਇਕ ਹੋਰ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਉਤਸ਼ਾਹਿਤ ਹਾਂ। ਕਿਰਪਾ ਕਰਕੇ ਨਿਰਦੇਸ਼ਕ ਕਾਸਟਿੰਗ ਕਰਨ। ਇਸ ਤੋਂ ਇਲਾਵਾ ਇੱਕ ਨੇ ਲਿਖਿਆ ਹੈ ਕਿ ਦੋਵੇਂ ਬਹੁਤ ਵਧੀਆ ਲੱਗ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਰਧਾ ਕਪੂਰ ਅਤੇ ਆਦਿਤਿਆ ਰਾਏ ਕਪੂਰ ਦੀ ਫ਼ਿਲਮ ‘ਆਸ਼ਿਕੀ 2’ ਸਾਲ 2013 ਵਿਚ ਆਈ ਸੀ। ਇਸ ਸਮੇਂ ਹੀ ਉਹਨਾਂ ਦੋਵਾਂ ਦੇ ਅਫੇਅਰ ਦੀਆਂ ਚਰਚਾਵਾਂ ਆਉਣ ਲੱਗੀਆਂ ਸਨ। ਹਾਲਾਂਕਿ ਦੋਹਾਂ ਨੇ ਇਨ੍ਹਾਂ ਅਫਵਾਹਾਂ ‘ਤੇ ਕਦੇ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਤੋਂ ਬਾਅਦ 2017 ਵਿਚ ਦੋਵੇਂ ਨੇ ਫ਼ਿਲਮ ‘ਓਕੇ ਜਾਨੂ’ ਵਿਚ ਇਕੱਠਿਆਂ ਕੰਮ ਕੀਤਾ।
- First Published :