Punjab
ਮੋਹਾਲੀ ‘ਚ ਵੱਡਾ ਹਾਦਸਾ, ਬਹੁ-ਮੰਜ਼ਿਲਾ ਇਮਾਰਤ ਡਿੱਗੀ, ਵੱਡੀ ਗਿਣਤੀ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਮੋਹਾਲੀ ਦੇ ਪਿੰਡ ਸੋਹਾਣਾ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਅਚਾਨਕ ਡਿੱਗ (Mohali building collapsed) ਗਈ। ਇਹ ਹਾਦਸਾ ਹੁਣੇ-ਹੁਣੇ ਵਾਪਰਿਆ ਹੈ। ਬਚਾਅ ਕਾਰਜ ਜਾਰੀ ਹਨ। ਇਮਾਰਤ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
ਪਤਾ ਲੱਗਾ ਹੈ ਕਿ ਇੱਥੇ ਇਕ ਜਿੰਮ ਚਲਾਇਆ ਜਾ ਰਿਹਾ ਸੀ। ਨਾਲ ਦੀ ਇਮਾਰਤ ਵਿਚ ਖੁਦਾਈ ਕਾਰਨ ਇਹ ਬਹੁ-ਮੰਜ਼ਿਲਾ ਇਮਾਰਤ ਡਿੱਗ ਪਈ।
ਇਸ਼ਤਿਹਾਰਬਾਜ਼ੀ
ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਉਸ ਸਮੇਂ ਜਿੰਮ ‘ਚ ਕਾਫੀ ਲੋਕ ਮੌਜੂਦ ਸਨ, ਜਿਨ੍ਹਾਂ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਆਸ ਪਾਸ ਦੇ ਲੋਕ ਵੀ ਮਲਬੇ ਨੂੰ ਹਟਾਉਣ ਲੱਗੇ ਹੋਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਵੱਡੇ ਪੱਧਰ ਉਤੇ ਬਚਾਅ ਕਾਰਜ ਜਾਰੀ ਹਨ।
ਇਸ਼ਤਿਹਾਰਬਾਜ਼ੀ
- First Published :