iPhone 15 ਦੀ ਕੀਮਤ ‘ਤੇ ਮਿਲ ਰਿਹਾ ਹੈ iPhone 16, ਜਾਣੋ ਕਿੱਥੇ ਮਿਲ ਰਿਹਾ ਹੈ ਇਹ ਆਫ਼ਰ ਅਤੇ ਕਿਵੇਂ ਲੈਣਾ ਹੈ ਫ਼ਾਇਦਾ

ਦੁਨੀਆਂ ਵਿੱਚ Apple ਨੇ ਆਪਣੀ ਪਹਿਚਾਣ ਇੰਨੀ ਮਜ਼ਬੂਤ ਬਣਾਈ ਹੈ ਕਿ ਜਦੋਂ ਵੀ Apple ਆਪਣਾ ਨਵਾਂ iPhone ਲਾਂਚ ਕਰਦਾ ਹੈ ਤਾਂ ਲੋਕ ਇਸ ਨੂੰ ਖਰੀਦਣ ਲਈ ਹਰ ਹੱਦ ਤੱਕ ਜਾਂਦੇ ਹਨ। ਭਾਰਤ ਵਿੱਚੋਂ ਲੋਕ iPhone ਨੂੰ ਸਭ ਤੋਂ ਪਹਿਲਾਂ ਖਰੀਦਣ ਲਈ ਦੂਜੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਹਾਲ ਹੀ ਵਿੱਚ Apple ਨੇ iPhone 16 ਲਾਂਚ ਕੀਤਾ ਹੈ। ਆਈਫੋਨ 16 (iPhone 16) ਨੂੰ ਲਾਂਚ ਹੋਏ ਅਜੇ ਕੁਝ ਮਹੀਨੇ ਹੀ ਹੋਏ ਹਨ ਅਤੇ ਇਸਦੀ ਕੀਮਤ ਕਾਫ਼ੀ ਘੱਟ ਗਈ ਹੈ।
ਹੁਣ ਤੁਸੀਂ ਇਸ ਨੂੰ ਪਿਛਲੇ ਸਾਲ ਦੇ ਆਈਫੋਨ 15 (iPhone 15) ਦੇ ਸਮਾਨ ਕੀਮਤ ‘ਤੇ ਖਰੀਦ ਸਕਦੇ ਹੋ। ਐਮਾਜ਼ਾਨ (Amazon) ‘ਤੇ ਇਸ ਦੀ ਕੀਮਤ ਕਈ ਹਜ਼ਾਰ ਰੁਪਏ ਘੱਟ ਗਈ ਹੈ। ਹਾਲਾਂਕਿ, ਫਲਿੱਪਕਾਰਟ (Flipkart) ‘ਤੇ ਇਸਦੀ ਕੀਮਤ ਅਜੇ ਵੀ ਉਹੀ ਹੈ ਜਿੰਨੀ ਲਾਂਚ ਦੇ ਸਮੇਂ ਸੀ। ਐਪਲ (Apple) ਨੇ ਆਈਫੋਨ 16 ਸੀਰੀਜ਼ (iPhone 16 Series) ਨੂੰ 79,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਹੈ।
ਆਈਫੋਨ 16 ‘ਤੇ ਛੋਟ
Amazon ‘ਤੇ iPhone 16 ਦੀ ਕੀਮਤ 77,400 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ 5,000 ਰੁਪਏ ਤੱਕ ਦੀ ਤੁਰੰਤ ਛੂਟ ਵੀ ਪ੍ਰਾਪਤ ਕਰ ਸਕਦੇ ਹੋ। ਮਤਲਬ ਕਿ ਤੁਸੀਂ ਸਿਰਫ 72,400 ਰੁਪਏ ‘ਚ iPhone 16 ਖਰੀਦ ਸਕਦੇ ਹੋ। ਦਿਲਚਸਪ ਗੱਲ ਇਹ ਹੈ ਕਿ 256GB ਵਾਲਾ iPhone 15 ਵੀ ਉਸੇ ਕੀਮਤ ‘ਤੇ ਉਪਲਬਧ ਹੈ। ਜੇਕਰ ਤੁਸੀਂ AI (Artificial Intelligence) ਨਾਲ ਲੈਸ ਆਈਫੋਨ 16 ਖਰੀਦਣਾ ਚਾਹੁੰਦੇ ਹੋ ਤਾਂ ਇਹ ਵਧੀਆ ਮੌਕਾ ਹੈ।
ਆਈਫੋਨ 16 ਦੇ ਫੀਚਰਸ
iPhone 16 ਤਿੰਨ ਸਟੋਰੇਜ ਵਿਕਲਪਾਂ ਵਿੱਚ ਉਪਲਬਧ ਹੈ – 128GB, 256GB ਅਤੇ 512GB। ਇਸ ‘ਚ ‘ਐਪਲ ਇੰਟੈਲੀਜੈਂਸ’ (Apple Intelligence) ਫੀਚਰ ਹੈ ਅਤੇ ਨਵਾਂ ਕੈਪਚਰ ਬਟਨ (Capture Button) ਵੀ ਦਿੱਤਾ ਗਿਆ ਹੈ। ਇਸ ਵਿੱਚ ਇੱਕ ਬਹੁਤ ਹੀ ਵਧੀਆ 6.1 ਇੰਚ ਸਕ੍ਰੀਨ ਅਤੇ ‘ਡਾਇਨਾਮਿਕ ਆਈਲੈਂਡ’ (Dynamic Island) ਇੰਟਰਫੇਸ ਹੈ। ਇਹ ਫੋਨ A18 ਬਾਇਓਨਿਕ ਚਿੱਪ (Bionic Chip) ‘ਤੇ ਚੱਲਦਾ ਹੈ ਅਤੇ iOS 18 ਆਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ।
ਆਈਫੋਨ 16 ਵਿੱਚ ਦੋ ਕੈਮਰੇ ਹਨ – ਇੱਕ 48MP ਮੁੱਖ ਕੈਮਰਾ (Front Camera) ਜੋ ਜ਼ੂਮ ਵੀ ਕਰਦਾ ਹੈ ਅਤੇ ਇੱਕ 12MP ਅਲਟਰਾ-ਵਾਈਡ ਕੈਮਰਾ (Ultra-Wide Camera)। ਸੈਲਫੀ (Selfie) ਲਈ 12MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਆਈਫੋਨ 16 ਦੀ ਬੈਟਰੀ ਪਿਛਲੇ ਸਾਲ ਦੇ ਮਾਡਲ ਨਾਲੋਂ ਬਿਹਤਰ ਹੈ ਅਤੇ ਇਹ ਤੇਜ਼ੀ ਨਾਲ ਚਾਰਜ ਵੀ ਹੁੰਦੀ ਹੈ।