ਮਸ਼ਹੂਰ ਅਦਾਕਾਰ ਨੇ ਪੱਤਰਕਾਰ ‘ਤੇ ਕੀਤਾ ਹਮਲਾ, ਪੁਲਸ ਨੇ ਕੈਂਸਲ ਕੀਤਾ Gun License

Actor Attack on Media Person: ਤੇਲਗੂ ਅਭਿਨੇਤਾ ਮੋਹਨ ਬਾਬੂ ਦੇ ਜਲਪੱਲੀ ਘਰ ‘ਚ ਮੰਗਲਵਾਰ ਨੂੰ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਉਨ੍ਹਾਂ ਦੇ ਛੋਟੇ ਬੇਟੇ ਮਨੋਜ ਨੇ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਭਿਨੇਤਾ ‘ਤੇ ਇਕ ਵੀਡੀਓ ਪੱਤਰਕਾਰ ‘ਤੇ ਹਮਲਾ ਕਰਨ ਦਾ ਵੀ ਦੋਸ਼ ਲੱਗਾ।
ਮੋਹਨ ਬਾਬੂ ਨੇ ਪੱਤਰਕਾਰ ‘ਤੇ ਕੀਤਾ ਹਮਲਾ
ਟੀਵੀ ਵਿਜ਼ੂਅਲ ਨੇ ਇਹ ਵੀ ਦਿਖਾਇਆ ਕਿ ਮੋਹਨ ਬਾਬੂ ਨੇ ਮਾਈਕ੍ਰੋਫੋਨ ਨਾਲ ਘਟਨਾ ਦੀ ਕਵਰੇਜ ਕਰ ਰਹੇ ਵੀਡੀਓ ਪੱਤਰਕਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ ਮੁਤਾਬਕ ਵੀਡੀਓ ਪੱਤਰਕਾਰ ਨੂੰ ਸੱਟਾਂ ਲੱਗੀਆਂ ਹਨ।
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੋਹਨ ਬਾਬੂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਚ ਉਸ ਨੇ ਦੋਸ਼ ਲਗਾਇਆ ਸੀ ਕਿ ਮਨੋਜ ਅਤੇ ਉਸ ਦੀ ਪਤਨੀ ਨੇ ਡਰ ਅਤੇ ਦਬਾਅ ਦੇ ਜ਼ਰੀਏ ਉਸ ਦੇ ਜਲਪੱਲੀ ਘਰ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ ਮੰਗਲਵਾਰ ਨੂੰ ਮਨੋਜ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਜਾਇਦਾਦ ‘ਚ ਹਿੱਸੇਦਾਰੀ ਲਈ ਨਹੀਂ ਸਗੋਂ ਆਤਮ ਸਨਮਾਨ ਲਈ ਲੜ ਰਹੇ ਹਨ। ਉਸਨੇ ਇਹ ਵੀ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਪੁਲਸ ਸੁਰੱਖਿਆ ਚਾਹੁੰਦੇ ਹਨ ਅਤੇ ਇਸ ਮੁੱਦੇ ‘ਤੇ ਇੱਕ ਸੀਨੀਅਰ ਪੁਲਸ ਅਧਿਕਾਰੀ ਨੂੰ ਵੀ ਮਿਲੇ ਹਨ।
Manchu Family Chaos! 💥 #ManchuManoj goes out with an open shirt while #MohanBabu slams the media. What’s really happening! 🚨 pic.twitter.com/VRunvd7rUK
— KLAPBOARD (@klapboardpost) December 10, 2024
ਮਨੋਜ ਨੇ ਦੋਸ਼ਾਂ ਨੂੰ ਬੇਤੁਕਾ ਦੱਸਿਆ
ਇੱਥੋਂ ਤੱਕ ਕਿ ਮਨੋਜ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੇ ਪਿਤਾ ‘ਤੇ ਲੱਗੇ ਦੋਸ਼ਾਂ ਨੂੰ ਬੇਤੁਕਾ, ਝੂਠਾ ਅਤੇ ਗਲਤ ਦੱਸਿਆ ਸੀ। ਮੋਹਨ ਬਾਬੂ ਦੇ ਵੱਡੇ ਪੁੱਤਰ ਵਿਸ਼ਨੂੰ ਨੇ ਕਿਹਾ ਕਿ ਪਰਿਵਾਰਕ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੋਹਨ ਬਾਬੂ ਦੀ ਸ਼ਿਕਾਇਤ ‘ਤੇ ਪੁਲਸ ਨੇ ਮਨੋਜ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਮੋਹਨ ਬਾਬੂ ਨੇ ਇਹ ਦੋਸ਼ ਲਾਏ
ਸੋਮਵਾਰ ਨੂੰ ਮੋਹਨ ਬਾਬੂ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਸੀ ਕਿ 8 ਦਸੰਬਰ ਨੂੰ ਮਨੋਜ ਅਤੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਉਸ ਦੇ ਘਰ ‘ਚ ਦਾਖਲ ਹੋ ਕੇ ਉਸ ਨੂੰ ਅਤੇ ਉਸ ਦੇ ਕਰਮਚਾਰੀਆਂ ਨੂੰ ਧਮਕਾਇਆ ਅਤੇ ਘਰੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਕਿਹਾ ਸੀ ਕਿ ਇਹ ਲੋਕ ਮਨੋਜ ਅਤੇ ਉਸ ਦੀ ਪਤਨੀ ਦੇ ਕਹਿਣ ‘ਤੇ ਘਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸਨ। ਮੋਹਨ ਬਾਬੂ ਨੇ ਪੁਲਸ ਨੂੰ ਮਨੋਜ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀ ਮੰਗ ਕੀਤੀ ਸੀ। ਉਸ ਨੇ ਆਪਣੀ ਸੁਰੱਖਿਆ ਲਈ ਪੁਲਸ ਸੁਰੱਖਿਆ ਦੀ ਵੀ ਮੰਗ ਕੀਤੀ ਸੀ, ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣੇ ਘਰ ਵਿੱਚ ਦਾਖਲ ਹੋ ਸਕੇ।
ਮਨੋਜ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ
ਇਸ ਦੇ ਨਾਲ ਹੀ ਪੁਲਸ ਨੇ ਮਨੋਜ ਦੀ ਸ਼ਿਕਾਇਤ ‘ਤੇ ਮਾਮਲਾ ਵੀ ਦਰਜ ਕੀਤਾ ਹੈ, ਜਿਸ ‘ਚ ਉਸ ਨੇ ਕਿਹਾ ਸੀ ਕਿ 8 ਦਸੰਬਰ ਨੂੰ 10 ਅਣਪਛਾਤੇ ਵਿਅਕਤੀ ਉਸ ਦੇ ਘਰ ‘ਚ ਦਾਖਲ ਹੋਏ ਸਨ। ਮਨੋਜ ਅਨੁਸਾਰ ਜਦੋਂ ਉਸ ਨੇ ਇਨ੍ਹਾਂ ਲੋਕਾਂ ਨੂੰ ਦੇਖਿਆ ਤਾਂ ਉਹ ਭੱਜਣ ਲੱਗੇ ਅਤੇ ਇਸ ਤੋਂ ਬਾਅਦ ਉਨ੍ਹਾਂ ਨਾਲ ਲੜਾਈ ਹੋ ਗਈ, ਜਿਸ ‘ਚ ਉਸ ਦੇ ਸੱਟਾਂ ਲੱਗੀਆਂ।