15 ਦਿਨ ਘਿਓ ‘ਚ ਭੁੰਨ ਕੇ ਖਾਓ ਇਹ ਡ੍ਰਾਈ ਫਰੂਟ, ਹੋਣਗੇ ਹੈਰਾਨੀਜਨਕ ਫਾਇਦੇ…

ਅਸੀਂ ਸਾਰੇ ਜਾਣਦੇ ਹਾਂ ਕਿ ਸੁੱਕੇ ਮੇਵੇ (Dry Fruits) ਸਿਹਤ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ। ਪਰ ਹਰ ਸੁੱਕੇ ਮੇਵੇ ਨੂੰ ਖਾਣ ਦਾ ਤਰੀਕਾ ਵੱਖਰਾ ਹੁੰਦਾ ਹੈ। ਮਖਾਨਾ (Fox seed) ਇੱਕ ਅਜਿਹਾ ਸੁੱਕਾ ਮੇਵਾ ਹੈ ਜੋ ਆਮ ਤੌਰ ‘ਤੇ ਸਨੈਕ ਵਜੋਂ ਖਾਧਾ ਜਾਂਦਾ ਹੈ। ਮਖਾਨੇ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਮਖਾਨੇ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਮਖਾਨੇ ‘ਚ ਮੌਜੂਦ ਗੁਣਾਂ ਦੀ ਗੱਲ ਕਰੀਏ ਤਾਂ ਇਸ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਹੈਲਦੀ ਫੈਟ, ਸੋਡੀਅਮ, ਫਾਸਫੋਰਸ, ਆਇਰਨ, ਕੈਲਸ਼ੀਅਮ, ਵਿਟਾਮਿਨ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ‘ਚ ਮਦਦਗਾਰ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਲੋਕਾਂ ਨੂੰ ਘਿਓ ‘ਚ ਭੁੰਨੇ ਹੋਏ ਮਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ।
ਭੁੰਨਿਆ ਮਖਾਨਾ ਖਾਣ ਦੇ ਫਾਇਦੇ…
1. ਹੱਡੀਆਂ-
ਸਰਦੀਆਂ ਦੇ ਮੌਸਮ ‘ਚ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਘਿਓ ‘ਚ ਭੁੰਨਿਆ ਹੋਇਆ ਮਖਾਨਾ ਖਾ ਸਕਦੇ ਹੋ। ਮਖਾਨੇ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਣ ਵਿੱਚ ਮਦਦਗਾਰ ਹੈ।
2. ਮੋਟਾਪਾ-
ਠੰਡੇ ਮੌਸਮ ਵਿਚ ਅਸੀਂ ਜ਼ਿਆਦਾ ਤੇਲਯੁਕਤ ਅਤੇ ਤਲੇ ਹੋਏ ਭੋਜਨ ਖਾਣਾ ਪਸੰਦ ਕਰਦੇ ਹਾਂ। ਪਰ ਸੁਆਦ ਕਾਰਨ ਭਾਰ ਵਧਦਾ ਹੈ। ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਭੁੰਨੇ ਹੋਏ ਮਖਾਨੇ ਦਾ ਸੇਵਨ ਕਰ ਸਕਦੇ ਹੋ।
3. ਦਿਲ-
ਮਖਾਨੇ ਵਿੱਚ ਫਲੇਵੋਨੋਇਡਸ ਵਰਗੇ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੇ ਹਨ। ਤੁਸੀਂ ਭੁੰਨੇ ਹੋਏ ਮਖਾਨੇ ਦਾ ਸੇਵਨ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ।
4. ਐਂਟੀ ਏਜਿੰਗ-
ਮਖਾਨੇ ਨੂੰ ਦੇਸੀ ਘਿਓ ਦੇ ਨਾਲ ਭੁੰਨ ਕੇ ਤੁਸੀਂ ਏਜਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਭੁੰਨਿਆ ਹੋਇਆ ਮਖਾਨਾ ਖਾਣ ਨਾਲ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲ ਸਕਦੀ ਹੈ।
(Disclaimer: ਸਲਾਹ ਸਮੇਤ ਇਹ ਸਮਗਰੀ ਸਿਰਫ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਹੋਰ ਵੇਰਵਿਆਂ ਲਈ ਹਮੇਸ਼ਾਂ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। News 18 ਇਸ ਜਾਣਕਾਰੀ ਦੀ ਜ਼ਿੰਮੇਵਾਰੀ ਨਹੀਂ ਲੈਂਦਾ।)