Public Holiday- 12 ਦਸੰਬਰ ਦੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਹੋਇਆ ਜਾਰੀ

Public Holiday- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਹਰ ਸਾਲ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਆਰਬੀਆਈ ਮੁਤਾਬਕ ਦਸੰਬਰ 2024 ਵਿੱਚ ਕਈ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ। ਹਫਤਾਵਾਰੀ ਛੁੱਟੀਆਂ ਤੋਂ ਇਲਾਵਾ ਇਸ ਮਹੀਨੇ ਰਾਸ਼ਟਰੀ ਅਤੇ ਖੇਤਰੀ ਛੁੱਟੀਆਂ ਕਾਰਨ ਬੈਂਕ ਬੰਦ ਰਹਿਣਗੇ। 12 ਦਸੰਬਰ ਵੀਰਵਾਰ ਨੂੰ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ (Meghalaya) ਰਹਿਣਗੇ। ਦਰਅਸਲ, ਮੇਘਾਲਿਆ ਵਿੱਚ ਵੀਰਵਾਰ 12 ਦਸੰਬਰ ਨੂੰ ਪਾ-ਟੋਗਨ ਨੇਂਗਮਿੰਜਾ ਸੰਗਮਾ (Pa Togan Sangma) ਦੀ ਬਰਸੀ ਦੇ ਕਾਰਨ ਬੈਂਕ, ਸਕੂਲ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਮੇਘਾਲਿਆ ਸਰਕਾਰ ਨੇ ਗਾਰੋ ਯੋਧੇ ਸ਼ਹੀਦ ਪਾ-ਟੋਗਨ ਨੂੰ ਸ਼ਰਧਾਂਜਲੀ ਦਿੱਤੀ।
ਰਾਜਸਥਾਨ ਵਿਚ ਸਰਦੀਆਂ ਦੀਆਂ ਛੁੱਟੀਆਂ ਕਦੋਂ?
ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਹਾਲ ਹੀ ਵਿਚ ਇਕ ਅਹਿਮ ਬਿਆਨ ਦਿੱਤਾ ਹੈ, ਜਿਸ ‘ਚ ਉਨ੍ਹਾਂ ਦੱਸਿਆ ਕਿ ਹੁਣ ਸਰਦੀਆਂ ਦੀਆਂ ਛੁੱਟੀਆਂ (winter vacation) ਹੁਣ ਕੜਾਕੇ ਦੀ ਠੰਢ ਪੈਣ ਉਤੇ ਆਧਾਰਿਤ ਹੋਣਗੀਆਂ, ਨਾ ਕਿ ਕਿਸੇ ਨਿਸ਼ਚਿਤ ਤਰੀਕ ਉਤੇ। ਪਹਿਲਾਂ ਭਾਵੇਂ ਠੰਢ ਹੋਵੇ ਜਾਂ ਨਾ, ਛੁੱਟੀਆਂ 25 ਤੋਂ 31 ਦਸੰਬਰ ਤੱਕ ਤੈਅ ਹੁੰਦੀਆਂ ਸਨ। ਪਰ ਹੁਣ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਛੁੱਟੀਆਂ ਸਰਦੀਆਂ ਦੇ ਆਧਾਰ ਉਤੇ ਹੀ ਹੋਣਗੀਆਂ ਅਤੇ ਜੇਕਰ 1 ਜਨਵਰੀ ਤੋਂ ਠੰਢ ਵਧਦੀ ਹੈ ਤਾਂ ਛੁੱਟੀਆਂ ਉਸੇ ਦਿਨ ਤੋਂ ਹੀ ਹੋਣਗੀਆਂ।
ਰਾਜਸਥਾਨ ਵਿੱਚ ਸਰਦੀਆਂ ਦੀਆਂ ਛੁੱਟੀਆਂ ਆਮ ਤੌਰ ‘ਤੇ ਵਿਦਿਅਕ ਕੈਲੰਡਰ ਵਿੱਚ ਪਹਿਲਾਂ ਤੋਂ ਹੀ ਤੈਅ ਕੀਤੀਆਂ ਜਾਂਦੀਆਂ ਸਨ। ਹਾਲਾਂਕਿ, ਇਹ ਪ੍ਰਣਾਲੀ ਕੁਝ ਸਮੱਸਿਆਵਾਂ ਪੈਦਾ ਕਰ ਰਹੀ ਸੀ, ਜਿਵੇਂ ਕਿ ਕਈ ਵਾਰ ਸਰਦੀ ਨਾ ਹੋਣ ‘ਤੇ ਵੀ ਛੁੱਟੀਆਂ (school closed) ਦਾ ਐਲਾਨ ਕਰ ਦਿੱਤਾ ਜਾਂਦਾ ਸੀ, ਜਿਸ ਦਾ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਉਤੇ ਮਾੜਾ ਪ੍ਰਭਾਵ ਪੈਂਦਾ ਸੀ। ਮਦਨ ਦਿਲਾਵਰ ਨੇ ਸਪੱਸ਼ਟ ਕੀਤਾ ਕਿ ਹੁਣ ਸਖ਼ਤ ਸਰਦੀ ਹੋਣ ਉਤੇ ਹੀ ਛੁੱਟੀਆਂ ਦਿੱਤੀਆਂ ਜਾਣਗੀਆਂ, ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਰਾਜਸਥਾਨ ਵਿੱਚ ਸਿੱਖਿਆ ਵਿਭਾਗ ਨੇ 28 ਜੁਲਾਈ ਨੂੰ 2024-25 ਦਾ ਸਾਲਾਨਾ ਕੈਲੰਡਰ ਜਾਰੀ ਕੀਤਾ ਸੀ, ਜਿਸ ਵਿੱਚ ਸਰਦੀਆਂ ਦੀਆਂ ਛੁੱਟੀਆਂ 25 ਦਸੰਬਰ ਤੋਂ 5 ਜਨਵਰੀ ਤੱਕ ਨਿਰਧਾਰਤ ਕੀਤੀਆਂ ਗਈਆਂ ਸਨ। ਹੁਣ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ‘ਚ ਸਰਦੀਆਂ ਦੀਆਂ ਛੁੱਟੀਆਂ ਦੀਆਂ ਤਰੀਕਾਂ ‘ਚ ਬਦਲਾਅ ਹੋ ਸਕਦਾ ਹੈ। ਸਿੱਖਿਆ ਵਿਭਾਗ ਇਸ ਗੱਲ ਉਤੇ ਸੋਚ-ਵਿਚਾਰ ਕਰ ਰਿਹਾ ਹੈ ਕਿ ਕਿਵੇਂ ਬੱਚਿਆਂ ਦੀ ਪੜ੍ਹਾਈ ‘ਚ ਕੋਈ ਵਿਘਨ ਨਾ ਪਵੇ ਅਤੇ ਸਰਦੀਆਂ ਦੀਆਂ ਛੁੱਟੀਆਂ ਮੌਸਮ ਦੇ ਹਿਸਾਬ ਨਾਲ ਤੈਅ ਕੀਤੀਆਂ ਜਾਣ।