ਇਸ ਭਾਰਤੀ ਖਿਡਾਰੀ ਨੇ ਸੁੱਟੀ ਰਿਕਾਰਡ 181.6 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਗੇਂਦ, ਪੜ੍ਹੋ ਇਸ ਬਾਰੇ ਅਸਲ ਸਚਾਈ

ਪ੍ਰਸ਼ੰਸਕ ਲੰਬੇ ਸਮੇਂ ਤੋਂ ਪਿੰਕ ਬਾਲ ਟੈਸਟ (Pink Ball Test) ਦਾ ਇੰਤਜ਼ਾਰ ਕਰ ਰਹੇ ਸਨ ਅਤੇ ਮੁਕਾਬਲਾ ਵੀ ਸਖ਼ਤ ਹੋ ਰਿਹਾ ਹੈ। ਮੈਚ ਦੇ ਪਹਿਲੇ ਦਿਨ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 180 ਦੌੜਾਂ ਬਣਾਈਆਂ ਜਦਕਿ ਮੇਜ਼ਬਾਨ ਆਸਟ੍ਰੇਲੀਆ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ 1 ਵਿਕਟ ‘ਤੇ 86 ਦੌੜਾਂ ਬਣਾਈਆਂ ਸਨ। ਫਿਲਹਾਲ ਕੰਗਾਰੂ ਟੀਮ ਪਹਿਲੀ ਪਾਰੀ ‘ਚ ਭਾਰਤ ਤੋਂ 94 ਦੌੜਾਂ ਪਿੱਛੇ ਹੈ। ਦੂਜੇ ਦਿਨ ਦੀ ਖੇਡ ਵਿੱਚ ਬਹੁਤ ਕੁਝ ਬਦਲ ਸਕਦਾ ਹੈ ਪਰ ਪਹਿਲੇ ਦਿਨ ਜੋ ਹੋਇਆ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਮੁਹੰਮਦ ਸਿਰਾਜ (Md Siraj) ਦੀ ਇੱਕ ਗੇਂਦ ਨੂੰ 181.6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮਾਪਿਆ ਗਿਆ ਜਿਸ ‘ਤੇ ਵਿਸ਼ਵਾਸ ਕਰਨਾ ਕਿਸੇ ਲਈ ਵੀ ਮੁਸ਼ਕਿਲ ਸੀ।
ਭਾਰਤ ਅਤੇ ਆਸਟ੍ਰੇਲੀਆ ਇਸ ਸਮੇਂ ਐਡੀਲੇਡ ਵਿੱਚ ਚੱਲ ਰਹੀ ਬਾਰਡਰ-ਗਾਵਸਕਰ ਟਰਾਫ਼ੀ ਦੇ ਪਿੰਕ ਬਾਲ ਟੈਸਟ ਵਿੱਚ ਖੇਡ ਰਹੇ ਹਨ। ਪਹਿਲੇ ਦਿਨ ਭਾਰਤ ਦੀ ਗੇਂਦਬਾਜ਼ੀ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਮੁਹੰਮਦ ਸਿਰਾਜ (Mohammad Siraj) ਨੇ 181.6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟੀ ਸੀ। ਹਾਲਾਂਕਿ ਇਹ ਤਕਨੀਕੀ ਖ਼ਰਾਬੀ ਕਾਰਨ ਹੋਇਆ ਅਤੇ ਬਾਅਦ ‘ਚ ਇਸ ਬਾਰੇ ਸਭ ਕੁਝ ਸਾਫ਼ ਹੋ ਗਿਆ।
After seeing Siraj Bhai’s bowling speed in #AUSvIND
Shoaib Akhtar, Brett Lee, Shaun Tait, and Shane Bond :- pic.twitter.com/ZKv3ner1uR— Shubham kori (@KoriShubh) December 6, 2024
ਤਕਨੀਕੀ ਖਰਾਬੀ ਕਾਰਨ ਹਫੜਾ-ਦਫੜੀ
ਆਸਟ੍ਰੇਲੀਆ ਖ਼ਿਲਾਫ਼ ਪਿੰਕ ਬਾਲ ਟੈਸਟ ਦੀ ਪਹਿਲੀ ਪਾਰੀ ‘ਚ ਗੇਂਦਬਾਜ਼ੀ ਕਰਦੇ ਹੋਏ ਸਿਰਾਜ 24ਵਾਂ ਓਵਰ ਗੇਂਦਬਾਜ਼ੀ ਕਰਨ ਆਏ। ਇਸ ਓਵਰ ‘ਚ ਉਸ ਦੀ ਆਖ਼ਰੀ ਗੇਂਦ ਦੀ ਰਫ਼ਤਾਰ ਰਿਕਾਰਡ ਤੋੜ ਹੁੰਦੀ ਦਿਖਾਈ ਦਿੱਤੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਗੇਂਦ ਦੀ ਗਤੀ 181.6 ਕਿਲੋਮੀਟਰ ਪ੍ਰਤੀ ਘੰਟਾ ਦਿਖਾਈ ਗਈ, ਜੋ ਕਿ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦ ਦੀ ਗਤੀ ਹੈ। ਤਕਨੀਕੀ ਖ਼ਰਾਬੀ ਕਾਰਨ ਅਜਿਹਾ ਹੋਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇੱਕ ਯੂਜ਼ਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਇਸ ਗੇਂਦ ਦੀ ਸਪੀਡ ਬਾਰੇ ਲਿਖਿਆ। ਮੁਹੰਮਦ ਸਿਰਾਜ ਦੀ ਗੇਂਦ ਦੀ ਸਪੀਡ ਦੇਖ ਕੇ ਸ਼ੋਏਬ ਅਖ਼ਤਰ, ਬ੍ਰੈਟ ਲੀ, ਸ਼ੇਨ ਬੌਂਡ ਅਤੇ ਸ਼ੌਨ ਟੇਟ ਵਰਗੇ ਦਿੱਗਜ ਹੈਰਾਨ ਰਹਿ ਗਏ।