73 ਸਾਲਾ ਅਦਾਕਾਰ ਨੇ ਜਦੋਂ ਸੈੱਟ ‘ਤੇ ਫੈਨ ਨੂੰ ਮਾਰਿਆ ਥੱਪੜ, ਹੁਣ ਮੰਗਣੀ ਪਈ ਮਾਫੀ

ਨਾਨਾ ਪਾਟੇਕਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਵਨਵਾਸ’ ਕਾਰਨ ਸੁਰਖੀਆਂ ‘ਚ ਹਨ। ‘ਗਦਰ’ ਅਤੇ ‘ਗਦਰ 2’ ਦੇ ਨਿਰਦੇਸ਼ਕ ਅਨਿਲ ਸ਼ਰਮਾ ਦੀ ਇਸ ਆਉਣ ਵਾਲੀ ਫਿਲਮ ‘ਚ ਨਾਨਾ ਪਾਟੇਕਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੇ ਸੈੱਟ ‘ਤੇ ਇਕ ਹਾਦਸਾ ਵਾਪਰਿਆ, ਜਿਸ ਕਾਰਨ ਨਾਨਾ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ।
ਮਸ਼ਹੂਰ ਅਭਿਨੇਤਾ ਨਾਨਾ ਪਾਟੇਕਰ ਨੇ ਆਪਣੀ ਆਉਣ ਵਾਲੀ ਫਿਲਮ ‘ਵਨਵਾਸ’ ਦੇ ਸੈੱਟ ‘ਤੇ ਇਕ ਪ੍ਰਸ਼ੰਸਕ ਨੂੰ ਥੱਪੜ ਮਾਰਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਇਸ ਵੀਡੀਓ ਕਾਰਨ ਮੇਕਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲ ਹੀ ‘ਚ ਨਿਊਜ਼18 ਸ਼ੋਸ਼ਾ ਨਾਲ ਗੱਲ ਕਰਦੇ ਹੋਏ ਨਾਨਾ ਪਾਟੇਕਰ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਮੁਆਫੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਨੂੰ ਫੈਨ ਨੂੰ ਥੱਪੜ ਨਹੀਂ ਮਾਰਨਾ ਚਾਹੀਦਾ ਸੀ।
ਨਾਨਾ ਪਾਟੇਕਰ ਨੇ ਮੰਗੀ ਮਾਫੀ
ਉਹ ਕਹਿੰਦੇ ਹਨ, ‘ਇਕ ਵਿਅਕਤੀ ਆਇਆ, ਮੈਂ ਉਸ ਨੂੰ ਥੱਪੜ ਮਾਰ ਦਿੱਤਾ ਅਤੇ ਇਹ ਵੱਡਾ ਵਿਵਾਦ ਬਣ ਗਿਆ। ਮੈਨੂੰ ਉਸਨੂੰ ਮਾਰਨਾ ਨਹੀਂ ਚਾਹੀਦਾ ਸੀ। ਉਹ ਗਲਤ ਸੀ। ਉਹ ਸ਼ੂਟਿੰਗ ਦੌਰਾਨ ਆਇਆ ਸੀ ਅਤੇ ਮੇਰੇ ਨਾਲ ਸੈਲਫੀ ਲੈਣਾ ਚਾਹੁੰਦਾ ਸੀ। ਮੈਂ ਉਸਨੂੰ ਥੱਪੜ ਮਾਰਿਆ ਜੋ ਬਿਲਕੁਲ ਗਲਤ ਸੀ। ਜੇਕਰ ਉਹ ਸ਼ੂਟ ਪੂਰਾ ਹੋਣ ਤੋਂ ਬਾਅਦ ਆ ਜਾਂਦਾ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ ਪਰ ਇਹ ਘਟਨਾ ਇੱਕ ਵੱਡਾ ਵਿਵਾਦ ਬਣ ਗਈ।
ਨਿਰਮਾਤਾਵਾਂ ਦੀਆਂ ਵਧ ਗਈਆਂ ਹਨ ਮੁਸ਼ਕਲਾਂ
ਆਊਟਡੋਰ ਸ਼ੂਟਿੰਗ ਬਾਰੇ ਗੱਲ ਕਰਦਿਆਂ ਫ਼ਿਲਮਸਾਜ਼ ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਸੋਸ਼ਲ ਮੀਡੀਆ ਦੇ ਦੌਰ ਵਿੱਚ ਇਹ ਬਹੁਤ ਔਖਾ ਕੰਮ ਹੈ। ਉਹ ਕਹਿੰਦੇ ਹਨ ਕਿ, ‘ਇਹ ਬਹੁਤ ਔਖਾ ਕੰਮ ਹੈ, ਸ਼ੂਟ ਕਾਪੀ ਹੋ ਜਾਂਦਾ ਹੈ। ਦਰਸ਼ਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ, ਜਿਸ ਨੂੰ ਹਟਾਉਣ ਲਈ ਵੱਖਰੀ ਟੀਮ ਹੈ।
ਤੁਹਾਨੂੰ ਦੱਸ ਦੇਈਏ, ‘ਵਨਵਾਸ’ ਇਕ ਪਰਿਵਾਰਕ ਫਿਲਮ ਹੈ, ਜੋ ਇਕ ਬਜ਼ੁਰਗ ਵਿਅਕਤੀ ਦੇ ਆਲੇ-ਦੁਆਲੇ ਬੁਣੀ ਗਈ ਹੈ। ਫਿਲਮ ਦੇ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਬਜ਼ੁਰਗ ਵਿਅਕਤੀ ਨੂੰ ਉਸਦੇ ਬੱਚਿਆਂ ਦੁਆਰਾ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਫਿਲਮ ‘ਵਨਵਾਸ’ 20 ਦਸੰਬਰ ਨੂੰ ਰਿਲੀਜ਼ ਹੋਵੇਗੀ।