Punjab

ਹੈਪੀ ਪਸ਼ੀਆ ਨੇ ਕਥਿਤ ਪੋਸਟ ਪਾ ਕੇ ਲਈ ਚੰਡੀਗੜ੍ਹ ਧਮਾਕੇ ਦੀ ਜ਼ਿੰਮੇਵਾਰੀ, ਦੱਸਿਆ ਨਕੋਦਰ ਕਾਂਡ ਦਾ ਬਦਲਾ…

Chandigarh Grenade Attack: ਚੰਡੀਗੜ੍ਹ ਦੇ ਸੈਕਟਰ 10 ਵਿੱਚ ਇੱਕ ਸੇਵਾਮੁਕਤ ਪੰਜਾਬ ਪੁਲਿਸ ਅਧਿਕਾਰੀ ਦੇ ਘਰ (ਮਕਾਨ ਨੰਬਰ 575) ਵਿੱਚ ਬੁੱਧਵਾਰ ਨੂੰ ਧਮਾਕਾ ਹੋਇਆ। ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।

ਸੂਤਰਾਂ ਨੇ ਦੱਸਿਆ ਹੈ ਕਿ ਇੱਥੇ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਸੁੱਟੀ ਗਈ ਸੀ, ਜਿਸ ਕਾਰਨ ਧਮਾਕਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਨੇਡ ਹਮਲਾ ਸੀ। ਹੁਣ ਚੰਡੀਗੜ੍ਹ ਪੁਲਿਸ ਇੰਟੈਲੀਜੈਂਸ ਨੂੰ ਅਹਿਮ ਸੁਰਾਗ ਮਿਲੇ ਹਨ। ਐਸਐਸਪੀ ਚੰਡੀਗੜ੍ਹ ਨੇ ਦੱਸਿਆ ਕਿ ਧਮਾਕੇ ਕਾਰਨ ਖਿੜਕੀਆਂ ਦੇ ਸ਼ੀਸ਼ੇ ਅਤੇ ਕੁਝ ਬਰਤਨ ਆਦਿ ਟੁੱਟ ਗਏ।  

ਇਸ਼ਤਿਹਾਰਬਾਜ਼ੀ

ਹੁਣ ਸੋਸ਼ਲ ਮੀਡੀਆ ਉਤੇ ਇਕ ਕਥਿਤ ਪੋਸਟ ਵਾਇਰਲ ਹੋਈ ਹੈ। ਇਹ ਕਥਿਤ ਪੋਸਟ ਹੈਪੀ ਪਸ਼ੀਆ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ, ਹਾਲਾਂਕਿ ਪੁਲਿਸ ਇਸ ਪੋਸਟ ਦੀ ਜਾਂਚ ਕਰ ਰਹੀ ਹੈ। ਇਸ ਪੋਸਟ ਵਿਚ ਹੈਂਡ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਨਿਊਜ 18 ਇਸ ਦੀ ਪੁਸ਼ਟੀ ਨਹੀਂ ਕਰਦਾ। ਇਸ ਪੋਸਟ ‘ਚ ਦਾਅਵਾ ਕੀਤਾ ਹੈ ਕਿ ਉਹ ਨਕੋਦਰ ਵਿਚ 1986 ਵਿਚ ਸ਼ਹੀਦ ਕੀਤੇ ਸਿੰਘਾਂ ਦਾ ਬਦਲਾ ਲਿਆ ਗਿਆ ਹੈ। ਇਸ ਵਿਚ ਸੇਵਾਮੁਕਤ ਅਧਿਕਾਰੀ ਤੋਂ ਬਦਲਾ ਲਿਆ ਹੈ। ਪੋਸਟ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਸ਼ਤਿਹਾਰਬਾਜ਼ੀ

News18

ਉਧਰ, ਇਸ ਘਟਨਾ ਵਿੱਚ ਕਾਬੂ ਕੀਤੇ ਆਟੋ ਚਾਲਕ ਕੁਲਦੀਪ ਕੁਮਾਰ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਰਹੇ ਹਨ। ਆਟੋ ਚਾਲਕ ਨੇ ਪੁਲਿਸ ਨੂੰ ਉਹ ਸਾਰਾ ਰਸਤਾ ਦੱਸਿਆ, ਜਿਸ ਰਾਹੀਂ ਉਹ ਉਨ੍ਹਾਂ ਨੂੰ ਸੈਕਟਰ-10 ਲੈ ਕੇ ਗਿਆ ਸੀ।

ਜ਼ਿਕਰਯੋਗ ਹੈ ਕਿ ਆਟੋ ਚਾਲਕ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੈਕਟਰ-43 ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਖੜ੍ਹਾ ਸੀ ਜਦੋਂ ਇਹ ਦੋਵੇਂ ਦੋਸ਼ੀ ਆਏ। ਮੁਲਜ਼ਮਾਂ ਵਿੱਚੋਂ ਇੱਕ ਨੇ ਪਿੱਠ ‘ਤੇ ਬੈਗ ਚੱਕਿਆ ਹੋਇਆ ਸੀ ਅਤੇ ਦੋਵੇਂ ਇੱਕ ਦੂਜੇ ਨਾਲ ਬਹੁਤੀ ਗੱਲ ਨਹੀਂ ਕਰ ਰਹੇ ਸਨ, ਉਨ੍ਹਾਂ ਨੇ ਸਿਰਫ਼ ਉਸ ਨੂੰ ਸੈਕਟਰ-10 ਜਾਣ ਲਈ ਕਿਹਾ ਅਤੇ ਆਟੋ ਵਿੱਚ ਬੈਠ ਗਏ। ਫਿਰ ਉਹ ਸੈਕਟਰ 43 ਦੇ ਬੱਸ ਸਟੈਂਡ ਤੋਂ ਇਟਾਵਾ ਚੌਕ, ਫਿਰ ਕਿਸਾਨ ਭਵਨ ਤੋਂ ਸੈਕਟਰ 17 ਮਟਕਾ ਚੌਕ ਅਤੇ ਮਟਕਾ ਚੌਕ ਤੋਂ ਹੁੰਦਾ ਹੋਇਆ ਸਿੱਧਾ ਸੈਕਟਰ 10 ਦੇ ਇਸ ਟਿਕਾਣੇ ‘ਤੇ ਸਵਾਰੀਆਂ ਲੈ ਕੇ ਪਹੁੰਚਿਆ।

ਇਸ਼ਤਿਹਾਰਬਾਜ਼ੀ

ਆਟੋ ਚਾਲਕ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਇਰਾਦਾ ਕੀ ਸੀ ਜਦੋਂ ਉਨ੍ਹਾਂ ਨੇ ਕੋਠੀ ‘ਤੇ ਧਮਾਕਾ ਕੀਤਾ ਤਾਂ ਮੈਂ ਬਹੁਤ ਡਰ ਗਿਆ ਅਤੇ ਮੈਂ ਆਟੋ ਭਜਾ ਲਿਆ ਅਤੇ ਫਿਰ ਦੋਵੇਂ ਅਚਾਨਕ ਆਟੋ ਤੋਂ ਹੇਠਾਂ ਉਤਰ ਕੇ ਭੱਜ ਗਏ। ਪਤਾ ਨਹੀਂ ਉਸ ਤੋਂ ਬਾਅਦ ਉਹ ਦੋਵੇਂ ਕਿੱਥੇ ਚਲੇ ਗਏ।

ਇਸ਼ਤਿਹਾਰਬਾਜ਼ੀ

ਪੁਲਿਸ ਸੂਤਰਾਂ ਅਨੁਸਾਰ ਹੁਣ ਤੱਕ ਆਟੋ ਚਾਲਕ ਨੇ ਸਿਰਫ਼ ਇਹ ਬਿਆਨ ਹੀ ਦਿੱਤਾ ਹੈ, ਪਰ ਪੁਲਿਸ ਉਸ ਦੇ ਬਿਆਨ ‘ਚ ਕਿੰਨੀ ਸੱਚਾਈ ਹੈ, ਇਸ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। ਆਟੋ ਚਾਲਕ ਕੁਲਦੀਪ ਕੁਮਾਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਜ਼ਿਆਦਾਤਰ ਮੌਕੇ ‘ਤੇ ਮੌਜੂਦ ਹੈ ਬੱਸ ਸਟੈਂਡ ਰਹਿੰਦਾ ਹੈ। ਚੰਡੀਗੜ੍ਹ ਪੁਲਿਸ ਬਲਾਸਟ ਮਾਮਲੇ ‘ਚ ਲਗਾਤਾਰ ਖੁਲਾਸੇ ਕਰਦੀ ਨਜ਼ਰ ਆ ਰਹੀ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button