ਕਿਉਂ ਹੋਇਆ ਐਸ਼ਵਰਿਆ ਦਾ ਤਲਾਕ? ਅਸਲ ਸਚਾਈ ਆਈ ਸਾਹਮਣੇ – News18 ਪੰਜਾਬੀ

ਐਸ਼ਵਰਿਆ ਰਜਨੀਕਾਂਤ ਅਤੇ ਸਾਊਥ ਦੇ ਸੁਪਰਸਟਾਰ ਧਨੁਸ਼ ਦਾ ਤਲਾਕ ਹੋ ਗਿਆ ਹੈ। ਉਨ੍ਹਾਂ ਦਾ 18 ਸਾਲ ਪੁਰਾਣਾ ਵਿਆਹ ਖ਼ਤਮ ਹੋ ਗਿਆ ਹੈ। ਜਿਸ ਤੋਂ ਉਨ੍ਹਾਂ ਦੇ ਫੈਨਜ਼ ਕਾਫੀ ਨਿਰਾਸ਼ ਹਨ। ਉਹ ਇਹ ਜਾਣਨ ਲਈ ਉਤਸਕ ਹਨ ਕਿ ਐਸ਼ਵਰਿਆ ਅਤੇ ਧਨੁਸ਼ ਕਿਉਂ ਵੱਖ ਹੋਏ। ਨਿਊਜ਼ 24 ਮੁਤਾਬਕ ਧਨੁਸ਼ ਕਾਫੀ ਵਰਕਹੋਲਿਕ ਹਨ ਜਿਸ ਕਾਰਨ ਇਹ ਵਿਆਹ ਟੁੱਟ ਗਿਆ ਹੈ।
ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਸੀ, ਜਿਸ ਕਾਰਨ ਦੂਰੀ ਵਧਦੀ ਗਈ। ਇਕ ਕਰੀਬੀ ਸੂਤਰ ਨੇ ਦੱਸਿਆ ਕਿ ਜਦੋਂ ਵੀ ਐਸ਼ਵਰਿਆ ਅਤੇ ਧਨੁਸ਼ ਵਿਚਾਲੇ ਲੜਾਈ ਹੁੰਦੀ ਸੀ ਤਾਂ ਉਹ ਨਵੀਂ ਫਿਲਮ ਸਾਈਨ ਕਰਕੇ ਖੁਦ ਨੂੰ ਵਿਅਸਤ ਰੱਖਦੇ ਸਨ। ਇਹੀ ਕਾਰਨ ਸੀ ਕਿ ਪਤੀ-ਪਤਨੀ ਵਿਚ ਝਗੜਾ ਵਧਦਾ ਹੀ ਜਾ ਰਿਹਾ ਸੀ। ਦੋਵਾਂ ਦਾ ਗ੍ਰੇ ਤਲਾਕ ਹੋ ਗਿਆ ਹੈ।
ਕਿਸ ਕੋਲ ਹੋਵੇਗੀ ਬੱਚਿਆਂ ਦੀ ਕਸਟਡੀ ?
ਧਨੁਸ਼ ਅਤੇ ਐਸ਼ਵਰਿਆ ਦੇ ਤਲਾਕ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦੀ ਕਸਟਡੀ ਕਿਸ ਕੋਲ ਹੋਵੇਗੀ। ਰਿਪੋਰਟ ਮੁਤਾਬਕ ਦੋਵੇਂ ਇਕੱਠੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਜਾ ਰਹੇ ਹਨ।
ਦੱਸ ਦੇਈਏ ਕਿ ਧਨੁਸ਼ ਅਤੇ ਐਸ਼ਵਰਿਆ ਰਜਨੀਕਾਂਤ ਦੇ ਵੱਖ ਹੋਣ ਦੀ ਖ਼ਬਰ ਕਾਫੀ ਸਮੇਂ ਤੋਂ ਫੈਲ ਰਹੀ ਸੀ ਪਰ ਕੱਲ੍ਹ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਹੋ ਗਈ। ਹੁਣ ਉਨ੍ਹਾਂ ਨੇ ਬੀਤੇ ਦਿਨ ਚੇਨਈ ਫੈਮਿਲੀ ਕੋਰਟ ਨੇ ਉਨ੍ਹਾਂ ਦੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ। ਦੋਵਾਂ ਦਾ 18 ਸਾਲ ਦਾ ਵਿਆਹ ਖਤਮ ਹੋ ਗਿਆ ਹੈ।
- First Published :