ਆਪਣੀ ਸਕਿੱਨ ਦਾ ਧਿਆਨ ਰੱਖਣ ਲਈ ਮਿਲਣਗੇ 1 ਲੱਖ ਰੁਪਏ !…ਇੱਥੇ ਕਰੋ ਅਪਲਾਈ

ਕੀ ਤੁਸੀਂ ਵੀ ਆਪਣੀ ਸਕਿਨ ਦੀ ਦੇਖਭਾਲ ਲਈ ਲੱਖਾਂ ਰੁਪਏ ਕਮਾਉਣਾ ਚਾਹੋਗੇ ? ਹਰ ਕੋਈ ਅਜਿਹੀ ਨੌਕਰੀ ਕਰਨਾ ਚਾਹੇਗਾ ਜਿਸ ਵਿੱਚ ਤੁਹਾਨੂੰ ਸਿਰਫ ਆਪਣੀ ਸਕਿਨ ਦੀ ਦੇਖਭਾਲ ਕਰਨੀ ਪਵੇਗੀ ਅਤੇ ਇਸਦੇ ਲਈ ਚੰਗੀ ਤਨਖਾਹ ਵੀ ਮਿਲੇਗੀ। Deconstruct ਇੱਕ ਸਕਿਨਕੇਅਰ ਅਤੇ ਹੇਅਰਕੇਅਰ ਬ੍ਰਾਂਡ ਹੈ ਜਿਸਨੇ ਸਕਿਨਕੇਅਰ ਇੰਟਰਨਸ਼ਿਪ (Skincare Internship) ਸ਼ੁਰੂ ਕੀਤੀ ਹੈ। ਇਹ ਪ੍ਰੋਗਰਾਮ ਤੁਹਾਨੂੰ ਤੁਹਾਡੀ ਸਕਿਨ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਦਾ ਮੌਕਾ ਦੇ ਰਿਹਾ ਹੈ। ਇਸ ਕੰਮ ਲਈ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਇਸਦਾ ਉਦੇਸ਼ ਸਕਿਨ ਦੀ ਦੇਖਭਾਲ ਨੂੰ ਸਰਲ ਬਣਾਉਣਾ ਹੈ, ਖਾਸ ਕਰਕੇ ਉਹਨਾਂ ਲਈ ਜੋ ਇਸ ਖੇਤਰ ਵਿੱਚ ਨਵੇਂ ਹਨ।
ਇੰਟਰਨਸ਼ਿਪ ਪ੍ਰੋਗਰਾਮ…
ਇਹ ਇੰਟਰਨਸ਼ਿਪ ਪ੍ਰੋਗਰਾਮ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਖੁੱਲ੍ਹਾ ਹੈ। ਭਾਵੇਂ ਤੁਹਾਡੇ ਕੋਲ ਸਕਿਨਕੇਅਰ ਦਾ ਕੋਈ ਤਜਰਬਾ ਨਹੀਂ ਹੈ, ਤੁਸੀਂ ਇਸ ਇੰਟਰਨਸ਼ਿਪ ਵਿੱਚ ਹਿੱਸਾ ਲੈ ਸਕਦੇ ਹੋ। ਇਸ ਪਹਿਲ ਦਾ ਉਦੇਸ਼ ਤੁਹਾਡੀ ਰੋਜ਼ਾਨਾ ਰੁਟੀਨ ਵਿੱਚ ਸਕਿਨ ਦੀ ਦੇਖਭਾਲ ਨੂੰ ਸ਼ਾਮਲ ਕਰਨਾ ਹੈ। ਇਹ ਹਰ ਰੋਜ਼ ਆਪਣੇ ਦੰਦਾਂ ਨੂੰ ਬੁਰਸ਼ ਕਰਨ ਵਾਂਗ ਹੈ।
Deconstruct ਨੇ ਪੁਰਸ਼ਾਂ ਲਈ 50% ਸੀਟਾਂ ਰਾਖਵੀਆਂ ਕੀਤੀਆਂ ਹਨ। ਅਜਿਹਾ ਇਸ ਗਲਤ ਧਾਰਨਾ ਨੂੰ ਤੋੜਨ ਲਈ ਕੀਤਾ ਗਿਆ ਹੈ ਕਿ ਸਕਿੱਨ ਦੀ ਦੇਖਭਾਲ ਸਿਰਫ ਔਰਤਾਂ ਲਈ ਹੈ। ਇਸ ਪ੍ਰੋਗਰਾਮ ਵਿੱਚ ਸਾਰੇ ਲਿੰਗ, ਉਮਰ ਅਤੇ ਪਿਛੋਕੜ ਵਾਲੇ ਲੋਕ ਸ਼ਾਮਲ ਕੀਤੇ ਗਏ ਹਨ। ਨਿੱਜੀ ਸਕਿਨਕੇਅਰ ਰੁਟੀਨ ਚੁਣੇ ਹੋਏ ਭਾਗੀਦਾਰਾਂ ਨੂੰ ਉਹਨਾਂ ਦੀ ਸਕਿਨ ਦੀਆਂ ਲੋੜਾਂ ਅਨੁਸਾਰ ਨਿੱਜੀ ਸਕਿਨ ਕੇਅਰ ਰੁਟੀਨ ਅਤੇ ਉਤਪਾਦ ਦਿੱਤੇ ਜਾਣਗੇ। ਇਹ ਰਿਮੋਟ ਇੰਟਰਨਸ਼ਿਪ ਪ੍ਰੋਗਰਾਮ ਕਿਸੇ ਵੀ ਥਾਂ ਤੋਂ ਕੀਤਾ ਜਾ ਸਕਦਾ ਹੈ, ਜਿਸ ਨਾਲ ਇੰਟਰਨਸ (Interns) ਲਈ ਇਸਨੂੰ ਆਪਣੇ ਰੋਜ਼ਾਨਾ ਅਨੁਸੂਚੀ ਵਿੱਚ ਫਿੱਟ ਕਰਨਾ ਆਸਾਨ ਹੋ ਜਾਂਦਾ ਹੈ।
ਚੋਣ ਵਿਧੀ
-
ਰਜਿਸਟ੍ਰੇਸ਼ਨ ਅਤੇ ਸਕ੍ਰੀਨਿੰਗ
-
ਵੀਡੀਓ ਸਬਮਿਸ਼ਨ
-
ਪਰਸਨਲ ਇੰਟਰਵਿਊ
-
ਇਸ ਤੋਂ ਬਾਅਦ, 6 ਤੋਂ 10 ਭਾਗੀਦਾਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਹ ਪ੍ਰੋਗਰਾਮ ਸਿਰਫ 30 ਤੋਂ 60 ਦਿਨਾਂ ਲਈ ਹੈ
ਇੰਟਰਨਸ਼ਿਪ ਦੇ ਲਾਭ:
-
ਇਸ ਵਿੱਚ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ
-
ਪ੍ਰੋਡਕਟ ਮਿਲਣਗੇ ਅਤੇ ਇਸਦਾ ਪ੍ਰਚਾਰ ਕੀਤਾ ਜਾਵੇਗਾ
-
ਸੋਸ਼ਲ ਮੀਡੀਆ ‘ਤੇ ਬ੍ਰਾਂਡ ਮਾਰਕੀਟਿੰਗ ਵਿੱਚ ਪ੍ਰੀ-ਪਲੇਸਮੈਂਟ ਇੰਟਰਵਿਊ ਦੇ ਮੌਕੇ ਹੋਣਗੇ।
ਸਕਿਨ ਦੇ ਮਾਹਿਰਾਂ ਨਾਲ ਹੋਣਗੇ ਸੈਸ਼ਨ
Deconstruct ਦੇ ਸੰਸਥਾਪਕ ਅਤੇ ਸੀਈਓ ਮਾਲਿਨੀ ਅਦਪੁਰੇਡੀ ਨੇ ਕਿਹਾ ਕਿ ਸਕਿਨ ਦੀ ਦੇਖਭਾਲ ਹਰ ਉਸ ਵਿਅਕਤੀ ਲਈ ਹੈ ਜਿਸ ਕੋਲ ਸਕਿਨ ਹੈ। ਇਹ ਮੌਕਾ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਸਕਿਨ ਦੇ ਨਾਲ ਇੱਕ ਡੂੰਘਾ ਅਤੇ ਸਿਹਤਮੰਦ ਰਿਸ਼ਤਾ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ।
ਹੋਰ ਵਿਲੱਖਣ ਇੰਟਰਨਸ਼ਿਪ ਪ੍ਰੋਗਰਾਮ
ਵੇਕਫਿਟ ਪ੍ਰੋਫੈਸ਼ਨਲ ਸਲੀਪ ਇੰਟਰਨ ਪ੍ਰੋਗਰਾਮ (Wakefit Professional Sleep Intern Program)- ਇਸ ਪ੍ਰੋਗਰਾਮ ਦਾ ਉਦੇਸ਼ ਨੀਂਦ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਹੈ। ਜਿਸ ਵਿੱਚ ਇੱਕ ਲੱਖ ਰੁਪਏ ਦਾ ਇਨਾਮ ਹੈ। ਸਲੀਪ ਚੈਂਪੀਅਨ ਆਫ਼ ਦ ਈਯਰ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।