ਪਿੰਡ ਵਿਚ 80 ਗਾਵਾਂ ਜ਼ਹਿਰ ਦੇ ਕੇ ਮਾਰੀਆਂ, CCTV ਵਿਚ ਕੈਦ ਹੋ ਗਈਆਂ ਖੌਫਨਾਕ ਤਸਵੀਰਾਂ…

Andhra Pradesh News Today: ਆਂਧਰਾ ਪ੍ਰਦੇਸ਼ ਦੇ ਨੰਦਿਆਲ ਜ਼ਿਲ੍ਹੇ ਦੇ ਡੌਨ ਮੰਡਲ ਦੇ ਪਿੰਡ ਕਮਲਾਪੁਰਮ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਪਿਛਲੇ ਚਾਰ ਸਾਲਾਂ ਵਿੱਚ ਪਿੰਡ ਦੇ ਕਰੀਬ 80 ਪਸ਼ੂਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਉਹ ਚੁੱਪਚਾਪ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਦੇ ਸ਼ੈੱਡ ਵਿੱਚ ਵੜ ਜਾਂਦਾ ਸੀ, ਗਾਵਾਂ ਅਤੇ ਬਲਦਾਂ ਨੂੰ ਜ਼ਹਿਰ ਦੇ ਕੇ ਉਥੋਂ ਭੱਜ ਜਾਂਦਾ ਸੀ। ਪਹਿਲਾਂ-ਪਹਿਲ ਲੋਕ ਇਹ ਸਮਝਦੇ ਰਹੇ ਕਿ ਪਿੰਡ ਵਿੱਚ ਗਾਵਾਂ ਸਬੰਧੀ ਕੋਈ ਮਹਾਂਮਾਰੀ ਹੈ। ਜਿਸ ਕਾਰਨ ਗਾਵਾਂ ਅਤੇ ਬਲਦ ਇੱਕ-ਇੱਕ ਕਰਕੇ ਮਰ ਰਹੇ ਹਨ। ਇਸ ਸਾਰੀ ਘਟਨਾ ਦਾ ਰਾਜ਼ ਉਸ ਵੇਲੇ ਖੁੱਲ੍ਹਿਆ ਜਦੋਂ ਇੱਕ ਕਿਸਾਨ ਦੇ ਘਰ ਵਿੱਚ ਮੌਜੂਦ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਇੱਕ ਅਣਪਛਾਤਾ ਵਿਅਕਤੀ ਨਜ਼ਰ ਆਇਆ।
ਉਸ ਸਮੇਂ ਕਿਸਾਨ ਨੇ ਜ਼ਿਆਦਾ ਧਿਆਨ ਨਾ ਦਿੱਤਾ, ਅਗਲੇ ਦਿਨ ਜਦੋਂ ਉਸ ਦੇ ਪਸ਼ੂਆਂ ਦੀ ਜ਼ਹਿਰ ਕਾਰਨ ਮੌਤ ਹੋ ਗਈ ਤਾਂ ਉਸ ਨੇ ਪੁਲਿਸ ਨਾਲ ਸੰਪਰਕ ਕਰਕੇ ਇਸ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਜਾਂਚ ਕੀਤੀ ਗਈ ਤਾਂ ਉਸ ਨੇ ਪਿਛਲੇ ਚਾਰ ਸਾਲਾਂ ਵਿੱਚ 80 ਗਾਵਾਂ ਅਤੇ ਬਲਦਾਂ ਨੂੰ ਮਾਰਨ ਦੀ ਗੱਲ ਕਬੂਲੀ। ਜਦੋਂ ਪੁਲਿਸ ਨੇ ਇਸ ਵਿਅਕਤੀ ਤੋਂ ਗਾਵਾਂ ਅਤੇ ਬਲਦਾਂ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਜਵਾਬ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਕਿਸਾਨ ਬੁਗਨਾ ਸ਼ਿਵਾਰਾਮੀ ਰੈੱਡੀ ਨੇ ਆਪਣੀ ਗਾਂ ਦੀ ਮੌਤ ਤੋਂ ਬਾਅਦ ਸੀਸੀਟੀਵੀ ਫੁਟੇਜ ਵੇਖੀ ਅਤੇ ਪਾਇਆ ਕਿ ਇਹ ਨੌਜਵਾਨ ਗੁਪਤ ਰੂਪ ਵਿੱਚ ਅਹਾਤੇ ਵਿੱਚ ਦਾਖਲ ਹੋ ਰਿਹਾ ਸੀ ਅਤੇ ਪਸ਼ੂਆਂ ਦੇ ਸ਼ੈੱਡ ਵਿੱਚ ਜਾ ਰਿਹਾ ਸੀ। ਸ਼ਿਵਰਾਮੀ ਅਤੇ ਕਈ ਹੋਰ ਕਿਸਾਨ, ਜਿਨ੍ਹਾਂ ਦੇ ਪਸ਼ੂਆਂ ਦੀ ਪਿਛਲੇ ਚਾਰ ਸਾਲਾਂ ਵਿੱਚ ਸ਼ੱਕੀ ਢੰਗ ਨਾਲ ਮੌਤ ਹੋ ਗਈ ਸੀ, ਸਾਰੇ ਇਕੱਠੇ ਥਾਣੇ ਪੁੱਜੇ ਅਤੇ ਸ਼ਿਕਾਇਤ ਦਰਜ ਕਰਵਾਈ। ਉਸ ਨੇ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ।
ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਮੁੱਢਲੀ ਜਾਂਚ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੀ ਕਿ ਗਊਆਂ ਦੀ ਮੌਤ ਪਿੱਛੇ ਇਸ ਨੌਜਵਾਨ ਦਾ ਹੱਥ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਕਮਲਾਪੁਰਮ ਦੀਆਂ ਗਾਵਾਂ ਅਤੇ ਬਲਦਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਪਿੰਡ ਵਿੱਚ ਪਸ਼ੂਆਂ ਦੀ ਕਮੀ ਹੋਵੇ ਅਤੇ ਹਰ ਕੋਈ ਉਸ ਦੇ ਪਸ਼ੂਆਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਵਰਤੇਗਾ।
- First Published :