National

ਭਾਰਤ ਨੇ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ…ਚੀਨ ਤੇ ਪਾਕਿਸਤਾਨ ਦੀ ਉੱਡੀ ਨੀਂਦ – News18 ਪੰਜਾਬੀ

ਭਾਰਤ ਲਗਾਤਾਰ ਆਪਣੀਆਂ ਤਿੰਨਾਂ ਸੈਨਾਵਾਂ ਦੀ ਤਾਕਤ ਵਧਾਉਣ ਵਿੱਚ ਜੁੱਟਿਆ ਹੋਇਆ ਹੈ। ਇਸ ਕ੍ਰਮ ਵਿੱਚ, ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਸ਼ਨੀਵਾਰ, 16 ਨਵੰਬਰ ਨੂੰ ਉੜੀਸਾ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਇਸ ਹਾਈਪਰਸੋਨਿਕ ਮਿਜ਼ਾਈਲ ਨੂੰ ਤਿੰਨੋਂ ਸੈਨਾਵਾਂ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਵੱਖ-ਵੱਖ ਪੇਲੋਡ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਮਿਜ਼ਾਈਲ ਲੰਬੀ ਦੂਰੀ ‘ਤੇ ਵੀ ਗਤੀਸ਼ੀਲ ਟੀਚਿਆਂ ਨੂੰ ਨਿਸ਼ਾਨਾ ਬਣਾਉਣ ‘ਚ ਸਮਰੱਥ ਹੈ। ਇਸ ਦੀ ਰੇਂਜ 1500 ਕਿਲੋਮੀਟਰ ਤੋਂ ਵੀ ਵੱਧ ਹੈ।

ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ

ਸਫਲ ਪ੍ਰੀਖਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇੱਕ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਨੇ ਐਕਸ ‘ਤੇ ਆਪਣੀ ਪੋਸਟ ‘ਚ ਲਿਖਿਆ, ‘ਭਾਰਤ ਨੇ ਓਡੀਸ਼ਾ ਦੇ ਤੱਟ ਤੋਂ ਦੂਰ ਡਾਕਟਰ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਲੰਬੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਹ ਇੱਕ ਇਤਿਹਾਸਕ ਪਲ ਹੈ ਅਤੇ ਇਹ ਮਹੱਤਵਪੂਰਨ ਪ੍ਰਾਪਤੀ ਸਾਡੇ ਦੇਸ਼ ਨੂੰ ਉਨ੍ਹਾਂ ਦੇਸ਼ਾਂ ਦੇ ਚੁਣੇ ਹੋਏ ਸਮੂਹ ਵਿੱਚ ਸ਼ਾਮਲ ਕਰਦੀ ਹੈ ਜਿਨ੍ਹਾਂ ਕੋਲ ਅਜਿਹੀ ਮਹਤੱਵਪੂਰਨ ਅਤੇ ਉੱਨਤ ਫੌਜੀ ਤਕਨੀਕਾਂ ਰੱਖਣ ਦੀ ਸਮਰੱਥਾ ਹੈ। ਮੈਂ ਟੀਮ @DRDO_India, ਸਾਡੀਆਂ ਹਥਿਆਰਬੰਦ ਸੈਨਾਵਾਂ ਅਤੇ ਉਦਯੋਗ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਾ ਹਾਂ।

ਇਸ਼ਤਿਹਾਰਬਾਜ਼ੀ

ਮਿਜ਼ਾਈਲ ਨੂੰ ਕਈ ਡੋਮੇਨ ਵਿੱਚ ਤਾਇਨਾਤ ਵੱਖ-ਵੱਖ ਰੇਂਜ ਪ੍ਰਣਾਲੀਆਂ ਦੁਆਰਾ ਟਰੈਕ ਕੀਤਾ ਗਿਆ ਸੀ। ਡਾਊਨ-ਰੇਂਜ ਸ਼ਿਪ ਸਟੇਸ਼ਨਾਂ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ, ਮਿਜ਼ਾਈਲ ਨੇ ਆਪਣੇ ਟਾਰਗੇਟ ਨੂੰ ਸਟੀਕਤਾ ਨਾਲ ਮਾਰਿਆ। ਇਸ ਮਿਜ਼ਾਈਲ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਮਿਜ਼ਾਈਲ ਕੰਪਲੈਕਸ, ਹੈਦਰਾਬਾਦ ਦੀਆਂ ਪ੍ਰਯੋਗਸ਼ਾਲਾਵਾਂ ਦੇ ਨਾਲ-ਨਾਲ ਹੋਰ ਪ੍ਰਯੋਗਸ਼ਾਲਾਵਾਂ ਵਿੱਚ ਵਿਕਸਤ ਕੀਤਾ ਗਿਆ ਹੈ। ਇਹ ਪੂਰੀ ਤਰ੍ਹਾਂ ਦੇਸੀ ਤਕਨੀਕ ‘ਤੇ ਆਧਾਰਿਤ ਹੈ। ਡੀਆਰਡੀਓ ਅਤੇ ਹਥਿਆਰਬੰਦ ਬਲਾਂ ਦੇ ਸੀਨੀਅਰ ਵਿਗਿਆਨੀਆਂ ਦੀ ਮੌਜੂਦਗੀ ਵਿੱਚ ਇਸ ਦਾ ਪ੍ਰੀਖਣ ਕੀਤਾ ਗਿਆ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button