Garry Sandhu ਨੇ ਘਟਨਾ ਵਾਲੀ ਥਾਂ ਦੀ ਨਵੀਂ Video ਕੀਤੀ ਸ਼ੇਅਰ, LIVE SHOW ਦੌਰਾਨ ਹੋਇਆ ਸੀ ਹਮਲਾ

ਪੰਜਾਬੀ ਗਾਇਕ ਗੈਰੀ ਸੰਧੂ ਇਸ ਸਮੇਂ ਸੁਰਖੀਆਂ ਵਿੱਚ ਬਣੇ ਹੋਏ ਹਨ। ਆਸਟ੍ਰੇਲੀਆ ‘ਚ ਲਾਈਵ ਕੰਸਰਟ ‘ਚ ਦੌਰਾਨ ਗੈਰੀ ‘ਤੇ ਹਮਲਾ ਹੋਇਆ। ਗੈਰੀ ਸੰਧੂ ਦੇ ਕੰਸਰਟ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਸਿੱਧਾ ਸਟੇਜ ‘ਤੇ ਚੜ੍ਹਦਾ ਹੈ ਅਤੇ ਗੈਰੀ ਨੂੰ ਗਲੇ ਨਾਲ ਫੜ ਲੈਂਦਾ ਹੈ। ਇਸ ਅਣਪਛਾਤੇ ਵਿਅਕਤੀ ਦੀਆਂ ਹਰਕਤਾਂ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ ਅਤੇ ਇਸ ਅਚਾਨਕ ਹੋਏ ਹਾਦਸੇ ਤੋਂ ਬਾਅਦ ਸੁਰੱਖਿਆ ਵੀ ਹਰਕਤ ‘ਚ ਆ ਜਾਂਦੀ ਹੈ।
ਇਹ ਵੀਡੀਓ ਇਕ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਨੇ ਹਰ ਪਾਸੇ ਤੜਥੱਲੀ ਮਚਾ ਦਿੱਤੀ ਹੈ। ਨਿਊ ਸਾਊਥ ਵੇਲਜ਼ ਦੀ ਪੁਲਿਸ ਮੌਕੇ ‘ਤੇ ਮੌਜੂਦ ਸੀ ਅਤੇ ਸ਼ੱਕੀ ਨੂੰ ਜਲਦੀ ਹੀ ਕਾਬੂ ਕਰ ਲਿਆ।
ਇਸ ਹਮਲੇ ਤੋਂ ਬਾਅਦ ਗਾਇਕ ਨੇ ਉਸੇਂ ਥਾਂ ਦੀ ਇੱਕ ਹੋਰ ਵੀਡਿਓ ਸ਼ੇਅਰ ਕੀਤੀ ਹੈ। ਗੈਰੀ ਨੇ ਸੋਸ਼ਲ ਮੀਡੀਆ Snapchat ‘ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਹ ਉਹ ਥਾਂ ਹੈ ਜਿੱਥੇ ਗਾਇਕ ‘ਤੇ ਹਮਲਾ ਕੀਤਾ ਗਿਆ ਸੀ।
ਦੱਸ ਦੇਈਏ ਕਿ ਇਕ ਗੀਤ ‘ਤੇ ਪਰਫਾਰਮ ਕਰਦੇ ਸਮੇਂ ਗੈਰੀ ਨੇ ਆਪਣੀ ਮਿਡਲ ਫਿੰਗਰ ਨਾਲ ਭੀੜ ਵੱਲ ਇਸ਼ਾਰਾ ਕੀਤਾ। ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਪਸੰਦ ਨਹੀਂ ਕੀਤਾ। ਇਸ ਕਾਰਨ ਸਟੇਜ ‘ਤੇ ਹੀ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ।
ਇਸ ਪੂਰੇ ਮਾਮਲੇ ਤੋਂ ਬਾਅਦ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਗੈਰੀ ਦੇ ਇਸ ਇਸ਼ਾਰੇ ਤੋਂ ਬਾਅਦ ਇਕ ਵਿਅਕਤੀ ਭੀੜ ‘ਚੋਂ ਨਿਕਲ ਕੇ ਸਟੇਜ ‘ਤੇ ਚੜ੍ਹ ਗਿਆ ਅਤੇ ਗੈਰੀ ਵੱਲ ਧੱਕਾ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਉਸ ਨੇ ਆ ਕੇ ਗੈਰੀ ਦਾ ਗਲਾ ਫੜ ਲਿਆ। ਇਸ ਤੋਂ ਤੁਰੰਤ ਬਾਅਦ ਗੈਰੀ ਦੀ ਟੀਮ ਅਤੇ ਨਿਊ ਸਾਊਥ ਵੇਲਜ਼ ਪੁਲਿਸ ਦੇ ਲੋਕ ਉਥੇ ਪਹੁੰਚ ਗਏ ਅਤੇ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ।
- First Published :