Onion Price- ਰਾਹਤ ਦੀ ਖਬਰ, ਸਸਤੇ ਹੋਏ ਪਿਆਜ਼, ਜਾਣੋ ਅਗਲੇ ਹਫਤੇ ਤੱਕ ਕਿੰਨੀਆਂ ਡਿੱਗ ਜਾਣਗੀਆਂ ਕੀਮਤਾਂ…
Onion Price- ਪਿਆਜ਼ ਆਪਣੀ ਕੀਮਤ ਕਾਰਨ ਲੰਬੇ ਸਮੇਂ ਤੋਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਸਨ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਇਸ ਮਹੀਨੇ ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਓਂ ਵਿੱਚ ਪਿਆਜ਼ ਦੀ ਥੋਕ ਕੀਮਤ ਪੰਜ ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ, ਪਰ ਹੁਣ ਇੱਕ ਰਾਹਤ ਦੀ ਖਬਰ ਆਈ ਹੈ। ਪਿਆਜ਼ ਦੀਆਂ ਕੀਮਤਾਂ ਹੁਣ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਨਵੀਂ ਦਿੱਲੀ ‘ਚ ਸੋਮਵਾਰ ਨੂੰ ਜਿੱਥੇ ਪਿਆਜ਼ ਔਸਤਨ 67 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ (Onion new rate) ਰਿਹਾ ਸੀ, ਉਥੇ ਹੁਣ ਇਸ ਦੀ ਕੀਮਤ 63 ਰੁਪਏ ਪ੍ਰਤੀ ਕਿਲੋ ‘ਤੇ ਆ ਗਈ ਹੈ। ਸਰਕਾਰੀ ਅਧਿਕਾਰੀਆਂ ਅਤੇ ਪਿਆਜ਼ ਵਪਾਰੀਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਹੋਰ ਕਮੀ ਆਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਅਗਲੇ 1-2 ਹਫ਼ਤਿਆਂ ਵਿੱਚ ਕੀਮਤਾਂ ਵਿੱਚ ਹੋਰ ਗਿਰਾਵਟ ਆਵੇਗੀ, ਕਿਉਂਕਿ ਬਿਹਾਰ ਅਤੇ ਝਾਰਖੰਡ ਦੇ ਮਜ਼ਦੂਰ ਤਿਉਹਾਰਾਂ ਦੀਆਂ ਛੁੱਟੀਆਂ ਤੋਂ ਬਾਅਦ ਪਿਆਜ਼ ਕੇਂਦਰਾਂ ਵਿਚ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਰਾਜਸਥਾਨ ਖਾਸ ਤੌਰ ‘ਤੇ ਅਲਵਰ ਤੋਂ ਪਿਆਜ਼ ਦੀ ਸਪਲਾਈ ਵਧਣ ਨਾਲ ਵੀ ਕੀਮਤਾਂ ‘ਚ ਕਮੀ ਆਵੇਗੀ।
ਰੇਲ ਗੱਡੀ ਰਾਹੀਂ ਦਿੱਲੀ ਆ ਰਹੇ ਹਨ ਪਿਆਜ਼
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰੀ ਸਹਿਕਾਰੀ ਸੰਸਥਾਵਾਂ ਨੈਫੇਡ ਅਤੇ ਐਨਸੀਸੀਐਫ ਰੇਲ ਗੱਡੀਆਂ ਰਾਹੀਂ ਪਿਆਜ਼ ਮੰਗਵਾ ਰਹੀਆਂ ਹਨ। 3,170 ਟਨ ਪਿਆਜ਼ ਨੂੰ ਰੇਲ ਗੱਡੀਆਂ ਰਾਹੀਂ ਦਿੱਲੀ-ਐਨਸੀਆਰ ਲਿਜਾਇਆ ਜਾਵੇਗਾ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, “12 ਨਵੰਬਰ ਨੂੰ 730 ਟਨ ਪਿਆਜ਼ ਲੈ ਕੇ ਇੱਕ ਰੇਲਗੱਡੀ ਦਿੱਲੀ ਪਹੁੰਚੀ ਅਤੇ ਸ਼ਨੀਵਾਰ ਨੂੰ 840 ਟਨ ਪਿਆਜ਼ ਦੀ ਇੱਕ ਹੋਰ ਖੇਪ ਰਾਜਧਾਨੀ ਪਹੁੰਚੇਗੀ। ਇਸ ਨਵੀਂ ਸਪਲਾਈ ਦੀ ਵਰਤੋਂ ਪ੍ਰਚੂਨ ਬਾਜ਼ਾਰ ‘ਚ ਦਖਲ ਦੇਣ ਲਈ ਕੀਤੀ ਜਾਵੇਗੀ। “ਸਾਨੂੰ ਅਗਲੇ 7-10 ਦਿਨਾਂ ਵਿੱਚ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਉਮੀਦ ਹੈ।”
ਮਜ਼ਦੂਰਾਂ ਦੀ ਘਾਟ ਕਾਰਨ ਮੁਸ਼ਕਲਾਂ ਵਧ ਗਈਆਂ
ਤਿਉਹਾਰੀ ਸੀਜ਼ਨ ਦੌਰਾਨ, ਨਾਸਿਕ ਵਿੱਚ ਪਿਆਜ਼ ਦੀ ਛਾਂਟੀ ਕਰਨ ਲਈ ਮਜ਼ਦੂਰਾਂ ਦੀ ਘਾਟ ਕਾਰਨ ਇਸ ਦੀ ਸਪਲਾਈ ਵਿੱਚ ਵਿਘਨ ਪਿਆ ਸੀ। ਪਿਆਜ਼ ਦੀ ਛਾਂਟੀ ਹੱਥੀਂ ਕੀਤੀ ਜਾਂਦੀ ਹੈ, ਆਕਾਰ, ਗੁਣਵੱਤਾ ਅਤੇ ਹੋਰ ਮਾਪਦੰਡਾਂ ਦਾ ਧਿਆਨ ਰੱਖਦੇ ਹੋਏ। ਆਜ਼ਾਦਪੁਰ ਮੰਡੀ ਦੀ ਪਿਆਜ਼ ਵਪਾਰਕ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਕਾਂਤ ਮਿਸ਼ਰਾ ਨੇ ਕਿਹਾ, “ਪਿਆਜ਼ ਦੀਆਂ ਕੀਮਤਾਂ ਸਥਿਰ ਹੋਣ ਵਿੱਚ ਇੱਕ ਮਹੀਨਾ ਲੱਗ ਸਕਦਾ ਹੈ। ਇਸ ਸਾਲ ਕੀਮਤਾਂ ਅਸਧਾਰਨ ਤੌਰ ‘ਤੇ ਉੱਚੀਆਂ ਹੋਈਆਂ ਹਨ। ਸਾਉਣੀ ਦੀ ਫ਼ਸਲ ਦੀ ਆਮਦ ਨਾਲ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ। ਅਗਲੇ ਕੁਝ ਦਿਨਾਂ ਵਿੱਚ ਸਪਲਾਈ ਵਧਣ ਨਾਲ ਸਥਿਤੀ ਵਿੱਚ ਸੁਧਾਰ ਹੋਵੇਗਾ।