‘ਦਿਲਜੀਤ ਦੋਸਾਂਝ ਨਸ਼ੇ ਨੂੰ ਕਰ ਰਿਹੈ ਪ੍ਰਮੋਟ’…ਪੰਡਿਤ ਰਾਓ ਨੇ ਮੂਸੇਵਾਲਾ ਤੋਂ ਬਾਅਦ ਹੁਣ ਦੋਸਾਝਾਂਵਾਲੇ ਖਿਲਾਫ਼ ਖੋਲ੍ਹਿਆ ਮੋਰਚਾ
ਦਿਲਜੀਤ ਦੋਸਾਂਝ ਆਪਣੇ ਕੰਸਰਟ ਨੂੰ ਲੈ ਕੇ ਸੁਰਖੀਆਂ ‘ਚ ਹਨ। ਦਿੱਲੀ ਵਿੱਚ ਇੱਕ ਬਹੁਤ ਹੀ ਸਫਲ ਸਮਾਗਮ ਤੋਂ ਬਾਅਦ ਉਹ ਅੱਜ (15 ਨਵੰਬਰ) ਹੈਦਰਾਬਾਦ ਵਿੱਚ ਇੱਕ ਸ਼ੋਅ ਕਰਨ ਜਾ ਰਹੇ ਹਨ। ਇਸ ਸ਼ੋਅ ਤੋਂ ਪਹਿਲਾਂ ਉਨ੍ਹਾਂ ਨੂੰ ਸਰਕਾਰੀ ਹੁਕਮ ਮਿਲ ਚੁੱਕੇ ਹਨ। ਤੇਲੰਗਾਨਾ ਸਰਕਾਰ ਨੇ ਗਾਇਕ ਦੇ ‘ਦਿਲ-ਲੁਮਿਨਾਤੀ’ ਕੰਸਰਟ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸੰਗੀਤ ਸਮਾਰੋਹ ਵਿੱਚ ਹਜ਼ਾਰਾਂ ਪ੍ਰਸ਼ੰਸਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਪਰ, ਪ੍ਰਸ਼ੰਸਕਾਂ ਦਾ ਦਿਲ ਟੁੱਟ ਸਕਦਾ ਹੈ ਕਿਉਂਕਿ ਗਾਇਕ ਇਸ ਸ਼ੋਅ ਵਿੱਚ ਪ੍ਰਸ਼ੰਸਕਾਂ ਦੇ ਪਸੰਦੀਦਾ ਗੀਤ ਨਹੀਂ ਗਾ ਸਕਣਗੇ।
ਸ਼ਿਕਾਇਤਕਰਤਾ ਨੇ ਦੱਸੀ ਇਹ ਵਜ੍ਹਾ
ਇਸੀ ਵਿਚਾਲੇ ਸ਼ਿਕਾਇਤਕਰਤਾ ਪੰਡਿਤ ਰਾਓ ਧਰੇਨਵਰ ਨੇ ਇਸ ਸ਼ਿਕਾਇਤ ਦਾ ਕਾਰਨ ਦੱਸਿਆ ਹੈ। ਰਾਓ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਦੌਰਾਨ ਕਿਹਾ ਕਿ ਜੋ ਡਰਗਸ ਨੂੰ ਪ੍ਰਮੋਟ ਕਰੇ ਉਹ ਗਾਇਕ ਕਿਵੇਂ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦਿਲਜੀਤ ਨੇ ਦਿੱਲੀ ਵਿੱਚ ਸ਼ੋਅ ਕੀਤਾ ਸੀ ਤਾਂ ਮੈਂ ਉਨ੍ਹਾਂ ਜਵਾਹਰ ਲਾਲ ਸਟੇਡੀਅਮ ਵਿੱਚ ਗਲਤ ਗੀਤ ਗਾਏ ਸਨ, ਜਿਵੇਂ ਕਿ ਪੰਜ ਤਾਰੇ ਠੇਕੇ, ਜੇਬ ਵਿੱਚ ਅਫਿਮ ਲੱਭਿਆ। ਦਿਲਜੀਤ ਨੇ ਦਿਲੀ ਸ਼ੋਅ ਵਿੱਚ ਬੱਚਿਆਂ ਨੂੰ ਸਟੇਜ ਤੇ ਚੜ੍ਹਾਇਆ ਸੀ। ਜੋਕਿ ਬਿਲਕੁਲ ਹੀ ਗਲਤ ਸੀ। ਕਿਉਂਕਿ ਉਥੇ ਮਿਊਜੀਕ ਦੀ ਆਵਾਜ਼ 140 ਡੈਸੀਬਲ ਸੀ ਪਰੰਤੂ ਬੱਚਿਆ ਲਈ 120 ਵੀ ਜ਼ਿਆਦਾ ਹੁੰਦੀ ਹੈ। ਉੱਥੇ ਹੀ ਉਹਨਾਂ ਨੇ ਕੁਝ ਗੀਤਾਂ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਹੈ।
ਕੋਰਟ ਦਾ ਰੁੱਖ ਕਰਨਗੇ ਪੰਡਿਤ ਰਾਓ
ਪੰਡਿਤ ਰਾਓ ਨੇ ਅੱਗੇ ਕਿਹਾ ਹੈ ਕਿ ਹੁਣ ਉਹ ਜਲਦ ਹੀ ਦਿਲਜੀਤ ਦੇ ਖਿਲਾਫ਼ ਕੋਰਟ ਦਾ ਵੀ ਰੁੱਖ ਕਰਨਗੇ। ਹਾਲਾਂਕਿ ਦੱਸ ਦਈਏ ਕਿ ਪੰਡਿਤ ਰਾਓ ਦੇ ਵੱਲੋਂ ਪੰਜਾਬੀ ਸਿੰਗਰਾਂ ਦੇ ਖਿਲਾਫ ਅਕਸਰ ਹੀ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ। ਜਿਸ ਨੂੰ ਲੈ ਕੇ ਉਹ ਚਰਚਾਵਾਂ ਦੇ ਵਿੱਚ ਵੀ ਰਹਿੰਦੇ ਹਨ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੰਡਿਤ ਰਾਓ ਧਰੇਨਵਰ ਨੇ ਕਿਹਾ ਕਿ ਜਦੋਂ ਵੀ ਉਹ ਕਿਸੀ ਗਾਇਕ ਦੀ ਸ਼ਿਕਾਇਤ ਕਰਦੇ ਹਨ।
ਉਨ੍ਹਾਂ ਦਾ ਮੁੱਖ ਮਕਸਦ ਇਹੀ ਹੁੰਦਾ ਹੈ ਕਿ ਸਮਾਜ ਦੇ ਵਿੱਚ ਜੋ ਰੋਗ ਫੈਲ ਰਿਹਾ ਹੈ। ਉਸਨੂੰ ਖਤਮ ਕੀਤਾ ਜਾਵੇ ਕਿਉਂਕਿ ਉਹ ਸਮਾਜ ਸ਼ਾਸ਼ਤਰ ਦੇ ਹੀ ਅਧਿਆਪਕ ਹਨ। ਇਸ ਮੌਕੇ ਤੇ ਉਨ੍ਹਾਂ ਨੇ ਸ਼ੈਰੀ ਮਾਨ ਨੂੰ ਲੈ ਕੇ ਵੀ ਕਿਹਾ ਕਿ ਸ਼ੈਰੀ ਮਾਨ ਦਾ ਜਦੋਂ ਜੀਅ ਕਰਦਾ ਹੈ। ਉਹ ਦਾਰੂ ਪੀ ਕੇ ਉਨ੍ਹਾਂ ਨੂੰ ਹਮੇਸ਼ਾ ਗਾਲਾਂ ਕੱਢਦੇ ਰਹਿੰਦੇ ਹਨ। ਪਰ ਉਹ ਫਿਰ ਵੀ ਉਹਨਾਂ ਨੂੰ ਪਿਆਰ ਨਾਲ ਹੀ ਸਮਝਾਉਂਦੇ ਹਨ।
ਤੇਲੰਗਾਨਾ ਸਰਕਾਰ ਨੇ ਭੇਜਿਆ ਨੋਟਿਸ
ਦੱਸ ਦੇਈਏ ਕਿ ਤੇਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਵਿੱਚ ਦਿਲਜੀਤ ਦੋਸਾਂਝ ਨੂੰ ਹਿੰਸਾ, ਨਸ਼ਿਆਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਗਈ ਹੈ। ਨੋਟਿਸ ਦੇ ਅਨੁਸਾਰ, ਸੰਗੀਤ ਸਮਾਰੋਹ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਲਿਆਉਣ ਤੋਂ ਵੀ ਰੋਕਿਆ ਗਿਆ ਹੈ, ਜਿਸ ਨਾਲ ਬੱਚਿਆਂ ਨੂੰ ਉੱਚੀ ਆਵਾਜ਼ ਤੋਂ ਬਚਾਉਣ ਵਿੱਚ ਕਾਫੀ ਹੱਦ ਤੱਕ ਮਦਦ ਮਿਲੇਗੀ। ਦਰਅਸਲ, WHO ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਸ਼ੋਰ ਬੱਚਿਆਂ ਲਈ ਸੁਰੱਖਿਅਤ ਨਹੀਂ ਹੈ।
ਏਐਨਆਈ ਦੀ ਰਿਪੋਰਟ ਮੁਤਾਬਕ ਨੋਟਿਸ ਵਿੱਚ ਪੰਜਾਬੀ ਗਾਇਕ ਦਿਲਜੀਤ ਦੇ ਇੱਕ ਪੁਰਾਣੇ ਕੰਸਰਟ ਵੀਡੀਓ ਦਾ ਸਬੂਤ ਵੀ ਦਿੱਤਾ ਗਿਆ ਹੈ, ਜਿਸ ਵਿੱਚ ਉਸ ਨੂੰ ਲਾਈਵ ਸ਼ੋਅ ਵਿੱਚ ਪੰਜ ਤਾਰਾ, ਪਟਿਆਲਾ ਪੈੱਗ ਵਰਗੇ ਗੀਤ ਗਾਉਂਦੇ ਹੋਏ ਦਿਖਾਇਆ ਗਿਆ ਹੈ।