how to breathe in toxic air? know easy ways to stay healthy, chandigarh, mv – News18 ਪੰਜਾਬੀ
ਪ੍ਰਦੂਸ਼ਣ ਕਾਰਨ ਹਵਾ ਦੇ ਵਿੱਚ ਜ਼ਹਿਰ ਘੁਲਿਆ ਹੋਇਆ ਹੈ, ਜਿਸ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਇਸ ਵਿਚਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਹਨ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੋਂ ਦੀ ਆਬੋ-ਹਵਾ ਹੀ ਬੇਹੱਦ ਖਰਾਬ ਹੋ ਚੁੱਕੀ ਹੈ। ਜਿਸ ਕਾਰਨ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾ ਰਹੇ।
ਜ਼ਿਆਦਾਤਰ ਸਾਹ ਤੇ ਅੱਖਾਂ ਦੀਆਂ ਬਿਮਾਰੀਆਂ ਨਾਲ ਲੋਕ ਪਰੇਸ਼ਾਨ ਹਨ। ਹਾਲਾਂਕਿ ਮਾਹਰਾਂ ਦੀ ਮੰਨੀਏ ਤਾਂ ਕੁੱਝ ਆਸਾਨ ਤਰੀਕਿਆਂ ਨਾਲ ਤੇ ਸਾਵਧਾਨੀ ਵਰਤਨ ਨਾਲ ਇਸ ਜ਼ਹਿਰੀਲੀ ਹਵਾ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਜਿਸ ਲਈ ਲੋਕਾਂ ਨੂੰ ਖਾਸ ਧਿਆਨ ਰੱਖਣਾ ਪਵੇਗਾ।
ਵਾਤਾਵਰਨ ਵਿਭਾਗ ਦੇ ਪ੍ਰੋਫੈਸਰ ਰਵਿੰਦਰ ਖਾਈਵਾਲ ਨੇ ਇਸ ਸਬੰਧੀ ਅਹਿਮ ਜਾਣਕਾਰੀ ਦਿੱਤੀ ਹੈ। ਜਿਸ ਦੀ ਮਦਦ ਨਾਲ ਜ਼ਹਿਰੀਲੀ ਹਵਾ ਦੇ ਮਾੜੇ ਅਸਰ ਤੋਂ ਬਚਿਆ ਜਾ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ:-
1. ਪ੍ਰਦੂਸ਼ਿਤ ਹਵਾ ਦੇ ਵਿੱਚ ਜ਼ਿਆਦਾ ਕਸਰਤ ਨਾ ਕਰੋ
2. ਭਾਰੀ ਐਕਸਰਸਾਈਜ਼ ਤੋਂ ਵੀ ਕਰੋ ਗੁਰੇਜ਼
3. ਬਾਹਰ ਨਿਕਲਣ ਵੇਲੇ ਲਗਾਓ ਮਾਸਕ
4. ਘਰਾਂ ‘ਚ ਲਗਾਓ ਪਾਮ ਤੇ ਸਨੇਕ ਦੇ ਬੂਟੇ
5. ਸ਼ਾਮ ਵੇਲੇ ਸੈਰ ਕਰਨ ਨਾ ਨਿਕਲੋ ਬਾਹਰ
6. ਸੜਕ ਦੇ ਕੰਢੇ ਸੈਰ ਕਰਨ ਵੇਲੇ ਰਹੋ ਸਤਰਕ
7. ਜ਼ਿਆਦਾ ਦੇਰ ਤੱਕ ਨਾ ਲਗਾ ਕੇ ਰੱਖੋ ਮਾਸਕ
8. ਸਾਹ ਦੀ ਦਿੱਕਤ ਹੋਵੇ ਤਾਂ ਡਾਕਟਰ ਨਾਲ ਕਰੋ ਸੰਪਰਕ
ਇਨ੍ਹਾਂ ਆਮ ਗੱਲਾਂ ਦਾ ਧਿਆਨ ਰੱਖ ਕੇ ਕਈ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਵਾਤਾਵਰਨ ਵਿਭਾਗ ਨੇ ਏਅਰ ਕੁਆਲਿਟੀ ਦੀ ਗੱਲ ਕਰਦਿਆਂ ਬੇਹੱਦ ਖਤਰਨਾਕ ਅੰਕੜੇ ਦੱਸੇ ਹਨ।
ਇਹ ਵੀ ਪੜ੍ਹੋ:- ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਲੱਗੀਆਂ ਰੌਣਕਾਂ, ਗੁਰੂਘਰਾਂ ‘ਚ ਵਧੀ ਸੰਗਤਾਂ ਦੀ ਆਮਦ
ਉਨ੍ਹਾਂ ਦਾ ਕਹਿਣਾ ਹੈ ਕਿ AQI 500 ਦੇ ਕਰੀਬ ਪਹੁੰਚ ਗਿਆ ਹੈ, ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਵੀ ਹੈ। ਜਦੋਂ ਤੱਕ ਮੀਂਹ ਨਹੀਂ ਪੈਂਦਾ ਵਾਤਾਵਰਨ ਸਾਫ ਨਹੀਂ ਹੋ ਸਕਦਾ। ਇਸ ਲਈ ਲੋਕਾਂ ਨੂੰ ਖੁੱਦ ਹੀ ਆਪਣਾ ਧਿਆਨ ਰੱਖਣ ਦੀ ਲੋੜ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।