11 ਮਹੀਨਿਆਂ ‘ਚ ਇਕ ਹੀ ਜ਼ਿਲ੍ਹੇ ਵਿਚ 11 ਲੱਖ ਚਲਾਨ, ਪੁਲਿਸ ਨੇ ਕਮਾਏ 13 ਕਰੋੜ ਰੁਪਏ… gurgaon gurugram police issued 11 lakh challan11 in 11 months collected 13 crore rupees fines – News18 ਪੰਜਾਬੀ
Gurugram Traffic Rules: ਹਰਿਆਣਾ ਦੇ ਗੁਰੂਗ੍ਰਾਮ ਵਿਚ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੋਂ ਟਾਲਾ ਹੀ ਵੱਟ ਰਹੇ ਹਨ। ਇਸ ਕਾਰਨ ਪੁਲਿਸ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸ ਰਹੀ ਹੈ। ਸਾਲ 2024 ਵਿਚ ਹੁਣ ਤੱਕ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 11 ਲੱਖ ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ ਹਨ। ਪੁਲਿਸ ਨੇ ਇਨ੍ਹਾਂ ਉਲੰਘਣਾਵਾਂ ਉਤੇ ਜੁਰਮਾਨੇ ਵਜੋਂ 13 ਕਰੋੜ ਰੁਪਏ ਲਏ ਹਨ।
ਗੁਰੂਗ੍ਰਾਮ ਦੇ ਡੀਸੀਪੀ ਟ੍ਰੈਫਿਕ ਵਰਿੰਦਰ ਵਿਜ ਨੇ ਕਿਹਾ ਕਿ ਇੱਥੇ ਬਾਈਕ ਸਵਾਰ ਸਭ ਤੋਂ ਵੱਧ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜੋ ਬਿਨਾਂ ਹੈਲਮੇਟ ਤੋਂ ਬਾਈਕ ਚਲਾਉਂਦੇ ਹਨ। ਪਿਛਲੇ 10 ਮਹੀਨਿਆਂ ਵਿਚ ਪੁਲਿਸ ਨੇ 3 ਲੱਖ ਬਾਈਕ ਸਵਾਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ। ਇਸ ਤੋਂ ਇਲਾਵਾ ਪੁਲਿਸ ਨੇ 1.30 ਲੱਖ ਚਾਲਕਾਂ ਨੂੰ ਗਲਤ ਦਿਸ਼ਾ ਵਿੱਚ ਗੱਡੀ ਚਲਾਉਣ ਦੇ ਦੋਸ਼ ਵਿਚ ਕਾਬੂ ਕੀਤਾ। ਪੁਲਿਸ ਨੇ ਗਲਤ ਪਾਰਕਿੰਗ ਕਰਨ ਵਾਲੇ 1.25 ਲੱਖ ਡਰਾਈਵਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ।
ਡੀਸੀਪੀ ਨੇ ਦੱਸਿਆ ਕਿ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਵਾਹਨ ਚਲਾਉਣ ਅਤੇ ਹਾਦਸਿਆਂ ਤੋਂ ਬਚਣ। ਉਨ੍ਹਾਂ ਕਿਹਾ ਕਿ ਪਿਛਲੇ 10 ਮਹੀਨਿਆਂ ਵਿੱਚ 3 ਲੱਖ ਲੋਕਾਂ ਨੂੰ ਬਿਨਾਂ ਹੈਲਮਟ ਤੋਂ ਬਾਈਕ ਚਲਾਉਣ ‘ਤੇ ਜੁਰਮਾਨਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਗੁਰੂਗ੍ਰਾਮ ਪੁਲਿਸ ਨੇ ਸਤੰਬਰ ਮਹੀਨੇ ‘ਚ 24,075 ਵਾਹਨਾਂ ਦੇ ਚਲਾਨ ਕੱਟੇ ਹਨ। ਇਸ ਵਿੱਚ ਹੈਲਮੇਟ ਨਾ ਪਾਉਣ ਦੇ 23,687 ਚਲਾਨ ਕੀਤੇ ਗਏ ਅਤੇ 2 ਕਰੋੜ 27 ਲੱਖ 2000 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਇਸੇ ਤਰ੍ਹਾਂ ਗਲਤ ਡਰਾਈਵਿੰਗ ਕਰਨ ਵਾਲੇ 388 ਚਲਾਨ ਅਤੇ 20 ਲੱਖ 10 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।
- First Published :