ਲਾਂਚ ਹੋਇਆ 26 ਰੁਪਏ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ, ਮਿਲਣਗੇ ਇਹ ਫਾਇਦੇ…
Vi launches cheapest plan- ਕੁੱਝ ਮਹੀਨੇ ਪਹਿਲਾਂ ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ Airtel, Jio ਅਤੇ ਵੋਡਾਫੋਨ ਆਈਡੀਆ (Vi) ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ। ਤਿੰਨੋਂ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ‘ਚ ਲਗਭਗ 25 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਹਾਲ ਹੀ ਵਿੱਚ, ਵੋਡਾਫੋਨ ਆਈਡੀਆ (Vi) ਨੇ ਆਪਣੇ ਗਾਹਕਾਂ ਲਈ 26 ਰੁਪਏ ਦਾ ਇੱਕ ਨਵਾਂ ਡਾਟਾ ਵਾਊਚਰ ਪੇਸ਼ ਕੀਤਾ ਹੈ, ਜੋ ਕਿ ਉਸੇ ਕੀਮਤ (Vi launches cheapest plan) ਉਤੇ ਪਹਿਲਾਂ ਤੋਂ ਉਪਲਬਧ ਏਅਰਟੈੱਲ ਵਾਊਚਰ ਵਰਗਾ ਹੈ। ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵੀਆਈ ਹੈ ਜੋ ਇਸ ਪਲਾਨ ਦੀ ਮਦਦ ਨਾਲ ਆਪਣੇ ਉਪਭੋਗਤਾਵਾਂ ਨੂੰ 1.5GB ਵਾਧੂ ਡਾਟਾ ਪ੍ਰਦਾਨ ਕਰਦੀ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ…
ਇਹ ਪਲਾਨ ਇੱਕ ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ। ਕਿਉਂਕਿ ਇਹ ਇੱਕ ਡੇਟਾ ਵਾਊਚਰ ਹੈ, ਇਹ ਕਾਲਿੰਗ, SMS ਜਾਂ ਕੋਈ ਹੋਰ ਲਾਭ ਪ੍ਰਦਾਨ ਨਹੀਂ ਕਰਦਾ ਹੈ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਲਾਭਦਾਇਕ ਹੈ ਜਿਨ੍ਹਾਂ ਨੇ ਆਪਣੀ ਡੇਟੀ ਡਾਟਾ ਲਿਮਿਟ ਖਤਮ ਕਰ ਲਈ ਹੈ ਅਤੇ ਉਨ੍ਹਾਂ ਨੂੰ ਤੁਰੰਤ ਵਾਧੂ ਡੇਟਾ ਦੀ ਜ਼ਰੂਰਤ ਹੈ। ਏਅਰਟੈੱਲ ਅਤੇ ਵੀਆਈ ਦੋਵਾਂ ਦੇ 26 ਰੁਪਏ ਵਾਲੇ ਪਲਾਨ ਦੀਆਂ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹਨ ਅਤੇ ਇਨ੍ਹਾਂ ਨੂੰ ਡਾਟਾ ਵਧਾਉਣ ਲਈ ਵਰਤਿਆ ਜਾ ਸਕਦਾ ਹੈ।
ਪਰ ਰੀਚਾਰਜ ਕਰਨ ਲਈ, ਇੱਕ ਐਕਟਿਵ ਬੇਸ ਪਲਾਨ ਹੋਣਾ ਜ਼ਰੂਰੀ ਹੈ, ਜਿਸ ਵਿੱਚ ਕਾਲਿੰਗ ਜਾਂ SMS ਲਾਭ ਸ਼ਾਮਲ ਹਨ। ਜੇਕਰ ਤੁਹਾਡੇ ਨੰਬਰ ‘ਤੇ ਕੋਈ ਐਕਟਿਵ ਪਲਾਨ ਨਹੀਂ ਹੈ, ਤਾਂ ਇਸ ਵਾਊਚਰ ਦੀ ਵਰਤੋਂ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਯਾਨੀ ਇਹ ਪਲਾਨ ਉਨ੍ਹਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਦਾ ਡੇਲੀ ਡਾਟਾ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਵਾਧੂ ਡਾਟਾ ਦੀ ਲੋੜ ਹੈ। ਜੇਕਰ ਤੁਸੀਂ ਇੱਕ Vi ਕਸਟਮਰ ਹੋ ਅਤੇ ਤੁਹਾਡਾ ਡੇਲੀ ਡਾਟਾ ਖਤਮ ਹੋ ਗਿਆ ਹੈ, ਤਾਂ ਤੁਸੀਂ ਇਸ ਪਲਾਨ ਤੋਂ 1.5GB ਵਾਧੂ ਡਾਟਾ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ 1GB ਵਾਧੂ ਡੇਟਾ ਲਈ 22 ਰੁਪਏ ਦਾ ਇੱਕ ਹੋਰ ਵਾਊਚਰ ਵੀ ਕੰਪਨੀ ਦੀ ਵੈੱਬਸਾਈਟ ਅਤੇ ਐਪ ‘ਤੇ ਉਪਲਬਧ ਹੈ, ਜਿੱਥੋਂ ਇਸ ਨੂੰ ਆਸਾਨੀ ਨਾਲ ਰੀਚਾਰਜ ਕੀਤਾ ਜਾ ਸਕਦਾ ਹੈ।
- First Published :