Tech

ਅੱਜ ਹੀ ਬਦਲੋ ਆਪਣੇ ਫ਼ੋਨ ਦੀਆਂ ਇਹ ਸੈਟਿੰਗ, ਕਦੇ Miss ਨਹੀਂ ਹੋਵੇਗੀ ਤੁਹਾਡੀ ਜ਼ਰੂਰੀ Call – News18 ਪੰਜਾਬੀ

ਕਈ ਲੋਕਾਂ ਨੂੰ ਆਪਣੇ ਫੋਨ ਨੂੰ ਹਮੇਸ਼ਾ ਸਾਈਲੈਂਟ ਉੱਤੇ ਰੱਖਣ ਦੀ ਆਦਤ ਹੁੰਦੀ ਹੈ ਪਰ ਜੇ ਕੋਈ ਜ਼ਰੂਰ ਕਾਲ ਜਾਂ ਮੈਸੇਜ ਉਨ੍ਹਾਂ ਤੋਂ ਖੁੰਝ ਜਾਵੇ ਤਾਂ ਇਹ ਆਦਤ ਕਈ ਵਾਰ ਉਨ੍ਹਾਂ ਲਈ ਮੁਸੀਬਤ ਬਣ ਜਾਂਦੀ ਹੈ। ਜੇਕਰ ਤੁਸੀਂ ਵੀ ਅਕਸਰ ਆਪਣੇ ਸਮਾਰਟਫੋਨ ਨੂੰ ਸਾਈਲੈਂਟ ਜਾਂ ਵਾਈਬ੍ਰੇਸ਼ਨ ਮੋਡ ‘ਤੇ ਰੱਖਦੇ ਹੋ ਅਤੇ ਫਿਰ ਮਹੱਤਵਪੂਰਨ ਕਾਲਾਂ ਮਿਸ ਕਰ ਦਿੰਦੇ ਹੋ, ਤਾਂ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਬਹੁਤ ਸਾਰੇ ਲੋਕ ਦਫਤਰ, ਕਲਾਸ, ਮੀਟਿੰਗ ਜਾਂ ਕਿਸੇ ਵੀ ਮਹੱਤਵਪੂਰਨ ਕੰਮ ਦੌਰਾਨ ਆਪਣੇ ਫੋਨ ਨੂੰ ਸਾਈਲੈਂਟ ਕਰ ਦਿੰਦੇ ਹਨ, ਪਰ ਫਿਰ ਇਸ ਨੂੰ ਦੁਬਾਰਾ ਰਿੰਗ ਮੋਡ ‘ਤੇ ਰੱਖਣਾ ਭੁੱਲ ਜਾਂਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਮੰਮੀ-ਡੈਡੀ ਜਾਂ ਕਿਸੇ ਹੋਰ ਦੀ ਜ਼ਰੂਰੀ ਕਾਲ ਮਿਸ ਕਰ ਦਿੰਦੇ ਹੋ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਡੇ ਲਈ ਕੁਝ ਆਸਾਨ ਟ੍ਰਿਕਸ ਲੈ ਕੇ ਆਏ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਾਈਲੈਂਟ ਮੋਡ ਵਿੱਚ ਵੀ ਮਹੱਤਵਪੂਰਨ ਕਾਲਾਂ ਮਿਸ ਨਹੀਂ ਕਰੋਗੇ। ਆਓ ਜਾਣਦੇ ਹਾਂ ਇਨ੍ਹਾਂ ਆਸਾਨ Tips ਬਾਰੇ…

ਇਸ਼ਤਿਹਾਰਬਾਜ਼ੀ

ਆਪਣੇ ਸਾਰੇ ਜ਼ਰੂਰੀ Contacts ਨੂੰ ‘favourite’ ਵਿੱਚ ਸਾਮਲ ਕਰੋ
ਤੁਸੀਂ ਆਪਣੇ ਪਰਿਵਾਰ, ਨਜ਼ਦੀਕੀ ਦੋਸਤਾਂ ਜਾਂ ਮਹੱਤਵਪੂਰਨ ਦਫਤਰ ਦੇ ਨੰਬਰਾਂ ਨੂੰ ਸੰਪਰਕ ਸੂਚੀ ਵਿੱਚ ‘favourite’ ਯਾਨੀ ‘ਸਟਾਰ’ ਵਜੋਂ ਚਿੰਨ੍ਹਿਤ ਕਰ ਸਕਦੇ ਹੋ। ਇਹ ਫੀਚਰ ਲਗਭਗ ਹਰ ਐਂਡਰਾਇਡ ਅਤੇ ਆਈਫੋਨ ਵਿੱਚ ਮੌਜੂਦ ਹੈ। ਇਸ ਨਾਲ, ਫੋਨ ਉਹਨਾਂ ਨੂੰ ਆਮ ਕਾਂਟੈਕਟਸ ਤੋਂ ਵੱਖਰਾ ਮੰਨਦਾ ਹੈ ਅਤੇ ਇਹਨਾਂ favourite ਕਾਂਟੈਕਟ ਨੂੰ ਕਈ ਤਰ੍ਹਾਂ ਦੇ ਫੀਚਰਸ ਨਾਲ ਜੋੜਿਆ ਜਾ ਸਕਦਾ ਹੈ।

ਇਸ਼ਤਿਹਾਰਬਾਜ਼ੀ

DND ਮੋਡ ਵਿੱਚ ਵੀ ਆਵੇਗੀ ਜ਼ਰੂਰੀ ਕਾਲ
ਜਦੋਂ ਤੁਸੀਂ ਫੋਨ ਨੂੰ ‘ਡੂ ਨਾਟ ਡਿਸਟਰਬ’ (DND) ਮੋਡ ਵਿੱਚ ਰੱਖਦੇ ਹੋ, ਤਾਂ ਆਮ ਤੌਰ ‘ਤੇ ਕੋਈ ਕਾਲ ਜਾਂ ਨੋਟੀਫਿਕੇਸ਼ਨ ਨਹੀਂ ਆਉਂਦੀ। ਪਰ ਜੇ ਤੁਸੀਂ ਚਾਹੋ, ਤਾਂ ਤੁਸੀਂ ਸੈਟਿੰਗਾਂ ਵਿੱਚ ਜਾ ਕੇ DND ਮੋਡ ਵਿੱਚ ਵੀ favourite Contacts ਤੋਂ ਕਾਲਾਂ ਦੀ ਆਗਿਆ ਦੇ ਸਕਦੇ ਹੋ। ਬਸ DND ਸੈਟਿੰਗਾਂ ਵਿੱਚ ਜਾਓ, ‘Calls’ ਵਿਕਲਪ ‘ਤੇ ਜਾਓ ਅਤੇ ‘Allow Calls From Favorite Contacts’ ਨੂੰ ਚਾਲੂ ਕਰ ਦਿਓ। ਹੁਣ ਤੁਸੀਂ ਸਾਈਲੈਂਟ ਮੋਡ ਵਿੱਚ ਵੀ ਆਪਣੇ ਖਾਸ ਦੋਸਤਾਂ ਜਾਂ ਘਰਦਿਆਂ ਦੀ ਕਾਲ ਨੂੰ ਮਿਸ ਨਹੀਂ ਕਰੋਗੇ।

ਇਸ਼ਤਿਹਾਰਬਾਜ਼ੀ

ਵਾਰ-ਵਾਰ ਕਾਲ ਕਰਨ ਵਾਲਿਆਂ ਨੂੰ ਵੀ ਕੀਤਾ ਜਾ ਸਕਦਾ ਹੈ ਸ਼ਾਮਲ
ਜੇਕਰ ਕੋਈ ਐਮਰਜੈਂਸੀ ਵਿੱਚ ਵਾਰ-ਵਾਰ ਕਾਲ ਕਰਦਾ ਹੈ, ਤਾਂ ਉਸਦੀ ਕਾਲ DND ਮੋਡ ਵਿੱਚ ਵੀ ਆ ਸਕਦੀ ਹੈ। ਇਸ ਦੇ ਲਈ, ਤੁਹਾਨੂੰ DND ਸੈਟਿੰਗਾਂ ਵਿੱਚ ਜਾਣਾ ਪਵੇਗਾ ਅਤੇ ‘Allow Repeat Callers’ ਦਾ ਵਿਕਲਪ ਚਾਲੂ ਕਰਨਾ ਪਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ 15 ਮਿੰਟਾਂ ਦੇ ਅੰਦਰ ਦੋ ਵਾਰ ਕਾਲ ਕਰਦਾ ਹੈ, ਤਾਂ ਦੂਜੀ ਕਾਲ ‘ਤੇ ਫ਼ੋਨ ਵੱਜੇਗਾ ਭਾਵੇਂ DND ਚਾਲੂ ਹੋਵੇ ਜਾਂ ਨਾ।

ਇਸ਼ਤਿਹਾਰਬਾਜ਼ੀ

ਕੁਝ ਖਾਲ ਲੋਕਾਂ ਨੂੰ ਸੈੱਟ ਕਰੋ ਖਾਸ ਰਿੰਗਟੋਨ, ਸਾਈਲੇਂਟ ਮੋਡ ਵਿੱਚ ਵੀ ਵੱਜੇਗੀ ਰਿੰਗ
ਕੁਝ ਫ਼ੋਨਾਂ ਵਿੱਚ ਇੱਕ ਐਡਵਾਂਸ ਸੈਟਿੰਗ ਹੁੰਦੀ ਹੈ, ਜਿਸ ਵਿੱਚ ਤੁਸੀਂ ਕਿਸੇ ਖਾਸ ਕਾਂਟੈਕਟ ਲਈ ਰਿੰਗਟੋਨ ਨੂੰ ਇਸ ਤਰੀਕੇ ਨਾਲ ਸੈੱਟ ਕਰ ਸਕਦੇ ਹੋ ਕਿ ਇਹ ਸਾਈਲੈਂਟ ਜਾਂ ਵਾਈਬ੍ਰੇਟ ਮੋਡ ਵਿੱਚ ਵੀ ਉਹ ਵੱਜੇਗੀ। ਤੁਹਾਨੂੰ ਉਸ ਕਾਂਟੈਕਟ ਦੀ ਡਿਟੇਲ ‘ਤੇ ਜਾਣਾ ਪਵੇਗਾ ਅਤੇ ‘ਐਡਿਟ’ ‘ਤੇ ਕਲਿੱਕ ਕਰਨਾ ਪਵੇਗਾ, ਫਿਰ ਤੁਹਾਨੂੰ ਰਿੰਗਟੋਨ ਸੈੱਟ ਕਰਨ ਦਾ ਵਿਕਲਪ ਮਿਲੇਗਾ। ਇੱਥੇ ਤੁਹਾਨੂੰ ‘Always Ring’ ਜਾਂ ‘Ring Even When Silent’ ਵਰਗਾ ਵਿਕਲਪ ਦਿਖਾਈ ਦੇਵੇਗਾ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਚਾਲੂ ਕਰਦੇ ਹੋ, ਤਾਂ ਜਦੋਂ ਵੀ ਉਹ ਕਾਂਟੈਕਟ ਕਾਲ ਕਰਦਾ ਹੈ, ਤੁਹਾਡਾ ਫ਼ੋਨ ਜ਼ਰੂਰ ਵੱਜੇਗਾ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button