Punjab
ਮੁਹਾਲੀ ਦੇ ਸੋਹਾਣਾ ‘ਚ ਇਮਾਰਤ ਡਿੱਗਣ ਦੀ VIDEO ਆਈ ਸਾਹਮਣੇ, ਵੇਖੋ ਪਲ ‘ਚ ਸਭ ਖਤਮ!

ਮੁਹਾਲੀ ਦੇ ਸੋਹਾਣਾ ਵੱਚ ਸ਼ਨਿਚਰਵਾਰ ਨੂੰ ਡਿੱਗੀ ਇਕ ਬਹੁਮੰਜ਼ਿਲਾ ਇਮਾਰਤ ਦੇ ਮਲਬੇ ਵਿੱਚੋਂ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਤਰ੍ਹਾਂ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਕੱਲ੍ਹ ਵੀ ਦ੍ਰਿਸ਼ਟੀ ਨਾਮ ਦੀ ਇਕ ਮਹਿਲਾ ਦੀ ਲਾਸ਼ ਮਲਬੇ ਹੇਠਿਓਂ ਮਿਲੀ ਸੀ। ਹੁਣ ਇਸ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ।
ਘਟਨਾ ਸਥਾਨ ਉਤੇ ਸਾਰੀ ਰਾਤ ਬਚਾਅ ਕਾਰਜ ਜਾਰੀ ਰਿਹਾ ਅਤੇ ਬਚਾਅ ਮੁਹਿੰਮ ਤਹਿਤ ਜੇਸੀਬੀ ਸਣੇ ਕਈ ਤਰ੍ਹਾਂ ਦੀ ਮਸ਼ੀਨਾਂ ਦੀ ਮਦਦ ਲਈ ਗਈ। ਕੌਮੀ ਆਫ਼ਤ ਰਾਹਤ ਬਲ (ਐੱਨਡੀਆਰਐੱਫ), ਫੌਜ, ਸੂਬਾਈ ਬਚਾਅ ਦਲ ਸ਼ਨਿਚਰਵਾਰ ਸ਼ਾਮ ਤੋਂ ਹੀ ਰਾਹਤ ਤੇ ਬਚਾਅ ਮੁਹਿੰਮ ਵਿੱਚ ਜੁੱਟੇ ਹੋਏ ਹਨ।
ਇਸ਼ਤਿਹਾਰਬਾਜ਼ੀ
ਘਟਨਾ ਸਥਾਨ ਉਤੇ ਐਂਬੂਲੈਂਸਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਇਮਾਰਤ ਵਿੱਚ ਇਕ ਜਿਮ ਵੀ ਸੀ ਅਤੇ ਨਾਲ ਦੇ ਪਲਾਟ ਵਿੱਚ ਹੋਈ ਖੁਦਾਈ ਕਰ ਕੇ ਇਹ ਇਮਾਰਤ ਢਹਿ ਗਈ।
- First Published :