iPhone 19 ਤੋਂ ਗ਼ਾਇਬ ਹੋ ਜਾਵੇਗੀ Face ID? Apple ਆਪਣੇ ਫੋਨਾਂ ‘ਚ ਵੱਡੇ ਬਦਲਾਅ ਦੀ ਕਰ ਰਹੀ ਤਿਆਰੀ

Apple ਦੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ iPhone ਵਿੱਚ ਫਰੰਟ ਕੈਮਰਾ ਨਹੀਂ ਦਿਖਾਈ ਦੇਵੇਗਾ। ਰਿਪੋਰਟਾਂ ਦੇ ਅਨੁਸਾਰ, Apple ਆਪਣੀ ਅਗਲੀ ਪੀੜ੍ਹੀ ਦੇ iPhone ਸੀਰੀਜ਼ ਵਿੱਚ ਅਜਿਹੀ ਤਕਨਾਲੋਜੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿੱਚ ਫੇਸ ਆਈਡੀ ਅਤੇ ਸੈਲਫੀ ਕੈਮਰਾ ਦੋਵੇਂ ਸਕ੍ਰੀਨ ਦੇ ਅੰਦਰ ਲੁਕੇ ਹੋਣਗੇ। ਜੇਕਰ ਸਭ ਕੁਝ ਯੋਜਨਾ ਅਨੁਸਾਰ ਰਿਹਾ, ਤਾਂ ਸਾਲ 2027 ਵਿੱਚ ਆਉਣ ਵਾਲਾ iPhone 19 ਪੂਰੀ ਤਰ੍ਹਾਂ ਆਲ-ਸਕ੍ਰੀਨ ਡਿਜ਼ਾਈਨ ਦੇ ਨਾਲ ਆ ਸਕਦਾ ਹੈ, ਯਾਨੀ ਕਿ ਬੇਜ਼ਲ-ਲੈੱਸ ਅਤੇ ਕਿਸੇ ਵੀ ਕੱਟ-ਆਊਟ ਤੋਂ ਬਿਨਾਂ ਇੱਕ ਡਿਸਪਲੇਅ ਦੇਖਣ ਨੂੰ ਮਿਲੇਗੀ।
ਕੀ ਸੈਲਫੀ ਕੈਮਰਾ ਸੱਚਮੁੱਚ ‘ਗਾਇਬ’ ਹੋ ਜਾਵੇਗਾ?
ਅਸਲ ਵਿੱਚ ਸਕ੍ਰੀਨ ਦੇ ਹੇਠਾਂ ਕੈਮਰਾ ਅਤੇ ਫੇਸ ਆਈਡੀ ਨੂੰ ਰੱਖਣਾ ਕੋਈ ਆਸਾਨ ਕੰਮ ਨਹੀਂ ਹੈ। ਫੇਸ ਆਈਡੀ ਇਨਫਰਾਰੈੱਡ ਲਾਈਟ ਦੀ ਵਰਤੋਂ ਕਰਦੀ ਹੈ, ਜੋ ਆਮ ਡਿਸਪਲੇਅ ਵਿੱਚੋਂ ਸਹੀ ਢੰਗ ਨਾਲ ਨਹੀਂ ਲੰਘਦੀ। ਪਰ Apple ਇਸ ਚੁਣੌਤੀ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਤਕਨਾਲੋਜੀ ‘ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਡਿਸਪਲੇਅ ਦੇ ਕੁਝ ਬਹੁਤ ਛੋਟੇ ਪਿਕਸਲ ਨੂੰ ਹਟਾ ਕੇ ਇੱਕ ਪਾਰਦਰਸ਼ੀ ਹਿੱਸਾ ਬਣਾਇਆ ਜਾਵੇਗਾ। ਇਸ ਨਾਲ ਇਨਫਰਾਰੈੱਡ ਲਾਈਟ ਆਸਾਨੀ ਨਾਲ ਸੈਂਸਰ ਤੱਕ ਪਹੁੰਚ ਜਾਵੇਗੀ ਅਤੇ ਸੁਰੱਖਿਆ ਫੀਚਰ ਪਹਿਲਾਂ ਵਾਂਗ ਹੀ ਰਹਿਣਗੇ।
ਸੂਤਰਾਂ ਅਨੁਸਾਰ, Apple ਇਸ ਨਵੇਂ ਡਿਜ਼ਾਈਨ ਨੂੰ iPhone 18 ਪ੍ਰੋ ਸੀਰੀਜ਼ ਨਾਲ ਸ਼ੁਰੂ ਕਰ ਸਕਦਾ ਹੈ, ਪਰ ਪੂਰੀ ਤਰ੍ਹਾਂ ‘ਗਾਇਬ ਹੋ ਰਹੇ ਕੈਮਰੇ’ ਵਾਲਾ iPhone 19 ਕੰਪਨੀ ਦੀ 20ਵੀਂ ਵਰ੍ਹੇਗੰਢ ‘ਤੇ ਇੱਕ ਵੱਡਾ ਸਰਪ੍ਰਾਈਜ਼ ਹੋ ਸਕਦਾ ਹੈ। ਇਹ ਫੋਨ ਇੱਕ ਨਵੀਂ ਡਿਜ਼ਾਈਨ ਲੈਂਗਵੇਜ ਅਤੇ ਨਵੀਨਤਾ ਨਾਲ ਪੇਸ਼ ਕੀਤਾ ਜਾਵੇਗਾ ਜੋ ਇੱਕ ਵਾਰ ਫਿਰ Apple ਨੂੰ ਬਾਜ਼ਾਰ ਵਿੱਚ ਅੱਗੇ ਲੈ ਜਾਵੇਗਾ।
ਐਂਡਰਾਇਡ ਕੰਪਨੀਆਂ ਪਹਿਲਾਂ ਹੀ ਇਸਨੂੰ ਅਜ਼ਮਾ ਚੁੱਕੀਆਂ ਹਨ
ਇਹ ਧਿਆਨ ਦੇਣ ਯੋਗ ਹੈ ਕਿ ਸੈਮਸੰਗ ਅਤੇ ਕੁਝ ਐਂਡਰਾਇਡ ਕੰਪਨੀਆਂ ਪਹਿਲਾਂ ਹੀ ਅੰਡਰ-ਡਿਸਪਲੇਅ ਕੈਮਰੇ ਪੇਸ਼ ਕਰ ਚੁੱਕੀਆਂ ਹਨ, ਖਾਸ ਕਰਕੇ ਆਪਣੇ ਫੋਲਡੇਬਲ ਫੋਨਾਂ ਵਿੱਚ। ਪਰ ਉਪਭੋਗਤਾਵਾਂ ਨੂੰ ਕੈਮਰੇ ਦੀ ਕੁਆਲਿਟੀ ਬਾਰੇ ਕੁਝ ਸ਼ਿਕਾਇਤਾਂ ਸਨ। ਜਿਵੇਂ ਕਿ ਫੋਟੋਆਂ ਵਿੱਚ ਘੱਟ ਕਲੈਰਿਟੀ ਜਾਂ ਵੀਡੀਓ ਕਾਲਿੰਗ ਵਿੱਚ ਧੁੰਦਲਾ ਚਿਹਰਾ ਦਿਖਾਈ ਦਿੰਦਾ ਸੀ। ਸ਼ਾਇਦ ਇਹੀ ਕਾਰਨ ਹੈ ਕਿ Apple ਨੇ ਅਜੇ ਤੱਕ ਇਸ ਫੀਚਰ ਨੂੰ ਲਾਂਚ ਕਰਨ ਲਈ ਜਲਦਬਾਜ਼ੀ ਨਹੀਂ ਕੀਤੀ ਹੈ।