ਸ਼ੌਕੀ ਸਰਦਾਰ ਦੀ ਪ੍ਰਮੋਸ਼ਨ ਕਰ ਰਹੇ ਨੇ ਬੱਬੂ ਮਾਨ, ਦੇਖੋ ਕਿਸ ਕਿਰਦਾਰ ‘ਚ ਨਜ਼ਰ ਆਉਣਗੇ ਬੱਬੂ ਮਾਨ

ਰੋਪੜ ਮਨਪ੍ਰੀਤ ਚਾਹਲ : ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਆਪਣੇ ਆਉਣ ਵਾਲੀ ਫਿਲਮ ਸ਼ੌਂਕੀ ਸਰਦਾਰ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਹਨ। ਫਿਲਮ ਸ਼ੋਂਕੀ ਸਰਦਾਰ ਦੀ ਪ੍ਰਮੋਸ਼ਨ ਦੇ ਲਈ ਬੱਬੂ ਮਾਨ ਆਪਣੀ ਟੀਮ ਦੇ ਨਾਲ ਵੱਖ ਵੱਖ ਥਾਵਾਂ ਤੇ ਪਹੁੰਚ ਰਹੇ ਹਨ। ਇਸੇ ਦੇ ਚਲਦਿਆਂ ਬੱਬੂ ਮਾਨ ਅੱਜ ਰੋਪੜ ਦੇ ਸਿਨਮਾ ਘਰ ਦੇ ਵਿੱਚ ਪਹੁੰਚੇ… ਜਿੱਥੇ ਬੱਬੂ ਮਾਨ ਨੂੰ ਮਿਲਣ ਤੇ ਦੇਖਣ ਦੇ ਲਈ ਉਨਾਂ ਦੇ ਫੈਨਸ ਦਾ ਭਾਰੀ ਜਮਾਵੜਾ ਸਿਨਮਾ ਘਰ ਦੇ ਬਾਹਰ ਦਿਖਾਈ ਦਿੱਤਾ। ਆਪਣੇ ਫੈਨਸ ਦਾ ਦਿਲ ਰੱਖਣ ਦੇ ਲਈ ਬੱਬੂ ਮਾਨ ਖਾਸ ਤੌਰ ਤੇ ਗੱਡੀ ਤੋਂ ਉਤਰ ਕੇ ਆਪਣੇ ਫੈਨਸ ਨੂੰ ਮਿਲਦੇ ਹੋ ਕੋਈ ਨਜ਼ਰ ਵੀ ਆਏ… ਤੇ ਆਪਣੇ ਸ਼ੁਭ ਚਿੰਤਕਾਂ ਦੇ ਵਿੱਚ ਵੀ ਵਿਚਰਦੇ ਹੋਏ ਦਿਖਾਈ ਦਿੱਤੇ।
ਇਸ ਮੌਕੇ ਮੀਡੀਆ ਦੇ ਨਾਲ ਮੁਖਾਤਬ ਹੁੰਦਿਆਂ ਹੋਇਆਂ ਬੱਬੂ ਮਾਨ ਨੇ ਕਿਹਾ ਕਿ ਉਹਨਾਂ ਦੀ ਆਉਣ ਵਾਲੀ ਇਹ ਫਿਲਮ ਸ਼ੌਂਕੀ ਸਰਦਾਰ ਇੱਕ ਪਰਿਵਾਰਿਕ ਫਿਲਮ ਹੈ।ਇਹ ਦੁਬਾਰਾ ਤੋਂ ਲੋਕਾਂ ਨੂੰ ਉਨਾਂ ਦੇ ਪਰਿਵਾਰਾਂ ਤੇ ਪਿੰਡਾਂ ਦੇ ਨਾਲ ਜੋੜੇ ਗਏ। ਕਿਉਂਕਿ ਹੁਣ ਦੇ ਸਮੇਂ ਮੁਤਾਬਿਕ ਨੌਜਵਾਨ ਪੀੜੀ ਜਿਹੜੀ ਸ਼ਹਿਰਾਂ ਵੱਲ ਵੱਧ ਚੁੱਕੀ ਹੈ।. ਉਹਨਾਂ ਨੂੰ ਪਿੰਡਾਂ ਦੀ ਝਲਕ ਦਿਖਾਉਣ ਦੇ ਲਈ ਤੇ ਪਿੰਡਾਂ ਦਾ ਸੱਭਿਆਚਾਰ ਦਿਖਾਉਣ ਦੇ ਲਈ ਇਸ ਉੱਤੇ ਫੋਕਸ ਕੀਤਾ ਗਿਆ।. ਬੱਬੂ ਮਾਨ ਨੇ ਕਿਹਾ ਕਿ ਇਸ ਫਿਲਮ ਜਰੀਏ ਕੋਸ਼ਿਸ਼ ਕੀਤੀ ਗਈ ਹੈ ਕਿ ਨੌਜਵਾਨ ਪੀੜੀ ਨੂੰ ਦੱਸੀਏ ਕਿ ਉਹਨਾਂ ਦਾ ਵਿਰਸਾ ਕੀ ਸੀ ਪਿੰਡਾਂ ਦੇ ਵਿੱਚ ਉਹਨਾਂ ਦੇ ਪੁਰਖਿਆਂ ਨੇ ਕੀ ਕੁਝ ਸਾਂਭ ਕੇ ਰੱਖਿਆ ਸੀ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।