Netflix ਯੂਜ਼ਰਸ ਲਈ ਬੁਰੀ ਖ਼ਬਰ ! 2 ਜੂਨ ਤੋਂ ਇਨ੍ਹਾਂ ਡਿਵਾਈਸਾਂ ‘ਤੇ ਬੰਦ ਹੋ ਜਾਵੇਗੀ ਸਰਵਿਸ !

ਜੇਕਰ ਤੁਸੀਂ ਵੀ ਆਪਣੇ ਪੁਰਾਣੇ ਫਾਇਰ ਟੀਵੀ ਸਟਿਕ ਰਾਹੀਂ ਨੈੱਟਫਲਿਕਸ ਦਾ ਆਨੰਦ ਮਾਣ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਥੋੜ੍ਹੀ ਨਿਰਾਸ਼ਾਜਨਕ ਹੋ ਸਕਦੀ ਹੈ। ਨੈੱਟਫਲਿਕਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ 2 ਜੂਨ, 2025 ਤੋਂ, ਕੁਝ ਪੁਰਾਣੇ ਐਮਾਜ਼ਾਨ ਫਾਇਰ ਟੀਵੀ ਡਿਵਾਈਸਾਂ ‘ਤੇ ਉਸ ਦੀ ਸਰਵਿਸ ਬੰਦ ਕਰ ਦਿੱਤੀ ਜਾਵੇਗੀ। ਆਓ ਜਾਣਦੇ ਹਾਂ ਕਿ ਕੰਪਨੀ ਵੱਲੋਂ ਇਹ ਫੈਸਲਾ ਕਿਉਂ ਲਿਆ ਗਿਆ…
ਦਰਅਸਲ, ਨੈੱਟਫਲਿਕਸ ਹੁਣ ਇੱਕ ਨਵਾਂ ਅਤੇ ਵਧੇਰੇ ਉੱਨਤ ਵੀਡੀਓ ਫਾਰਮੈਟ AV1 ਅਪਣਾਉਣ ਜਾ ਰਿਹਾ ਹੈ। ਇਸ ਤਕਨੀਕ ਵਿੱਚ ਘੱਟ ਡੇਟਾ ਵਿੱਚ ਬਿਹਤਰ ਕੁਆਲਿਟੀ ਵਾਲੀ ਵੀਡੀਓ ਦਿਖਾਉਣ ਦੀ ਸਮਰੱਥਾ ਹੈ, ਪਰ ਸਮੱਸਿਆ ਇਹ ਹੈ ਕਿ ਪੁਰਾਣੇ ਡਿਵਾਈਸ ਇਸ ਟੈਕਨਾਲੋਜੀ ਦਾ ਸਮਰਥਨ ਨਹੀਂ ਕਰਦੇ। ਖਾਸ ਕਰਕੇ ਉਹ ਐਮਾਜ਼ਾਨ ਫਾਇਰ ਟੀਵੀ ਮਾਡਲ ਜੋ 2014 ਅਤੇ 2016 ਵਿੱਚ ਲਾਂਚ ਕੀਤੇ ਗਏ ਸਨ।
ਇਸ ਨਾਲ ਕਿਹੜੇ ਉਪਭੋਗਤਾ ਪ੍ਰਭਾਵਿਤ ਹੋਣਗੇ ?
ਜਿਨ੍ਹਾਂ ਕੋਲ ਫਸਟ ਜਨਰੇਸ਼ਨ ਫਾਇਰ ਟੀਵੀ ਸਟਿਕ, 2014 ਫਾਇਰ ਟੀਵੀ, ਜਾਂ 2016 ਦਾ ਫਾਇਰ ਟੀਵੀ ਸਟਿਕ ਅਲੈਕਸਾ ਵੌਇਸ ਰਿਮੋਟ ਵਾਲਾ ਹੈ, ਉਨ੍ਹਾਂ ਨੂੰ ਨੈੱਟਫਲਿਕਸ ਚਲਾਉਣ ਵਿੱਚ ਮੁਸ਼ਕਲ ਆਵੇਗੀ। ਇਹ ਡਿਵਾਈਸ 2 ਜੂਨ ਤੋਂ ਬਾਅਦ Netflix ਨੂੰ ਸਪੋਰਟ ਨਹੀਂ ਕਰਨਗੇ ਤੇ ਇਨ੍ਹਾਂ ਉੱਤੇ ਇਹ ਐਪ ਕੰਮ ਨਹੀਂ ਕਰੇਗੀ।
ਇਸ ਦਾ ਕੀ ਹੋ ਸਕਦਾ ਹੈ ਹੱਲ
ਜੇਕਰ ਤੁਸੀਂ ਇਹਨਾਂ ਪੁਰਾਣੇ ਡਿਵਾਈਸਾਂ ਦੀ ਵਰਤੋਂ ਕਰ ਰਹੇ ਹੋ ਅਤੇ Netflix ਤੁਹਾਡੇ ਮਨੋਰੰਜਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਤਾਂ ਇਹ ਤੁਹਾਡੇ ਸੈੱਟਅੱਪ ਨੂੰ ਅਪਗ੍ਰੇਡ ਕਰਨ ਦਾ ਸਹੀ ਸਮਾਂ ਹੈ। ਫਾਇਰ ਟੀਵੀ ਸਟਿਕ 4K ਵਰਗੇ ਨਵੇਂ ਜ਼ਮਾਨੇ ਦੇ ਡਿਵਾਈਸ ਬਿਹਤਰ ਗਤੀ, ਵਧੀਆ ਪਿੱਚਰ ਕੁਆਲਿਟੀ ਅਤੇ ਨਵੀਨਤਮ ਤਕਨਾਲੋਜੀ ਦੇ ਨਾਲ ਆਉਂਦੇ ਹਨ। ਇਸ ਵੇਲੇ ਇਹ ਡਿਵਾਈਸ ਐਮਾਜ਼ਾਨ ਅਤੇ ਫਲਿੱਪਕਾਰਟ ‘ਤੇ ਲਗਭਗ ₹5999 ਵਿੱਚ ਉਪਲਬਧ ਹੈ, ਹਾਲਾਂਕਿ ਕੀਮਤ ਵਿੱਚ ਉਤਰਾਅ-ਚੜ੍ਹਾਅ ਆ ਸਕਦਾ ਹੈ, ਇਸ ਲਈ ਆਫਰ ਉੱਤੇ ਧਿਆਨ ਦਿੰਦੇ ਰਹੋ। ਤਕਨਾਲੋਜੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਸਮੇਂ ਦੇ ਨਾਲ ਪੁਰਾਣੇ ਯੰਤਰ ਪੁਰਾਣੇ ਹੁੰਦੇ ਜਾ ਰਹੇ ਹਨ। ਜੇਕਰ ਤੁਸੀਂ ਆਪਣਾ ਮਨਪਸੰਦ ਸ਼ੋਅ ਜਾਂ ਫਿਲਮ Netflix ‘ਤੇ ਬਿਨਾਂ ਕਿਸੇ ਰੁਕਾਵਟ ਦੇ ਦੇਖਣਾ ਚਾਹੁੰਦੇ ਹੋ, ਤਾਂ ਇੱਕ ਨਵੇਂ ਡਿਵਾਈਸ ਦੀ ਖਰੀਦ ਵਿੱਚ ਨਿਵੇਸ਼ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ।