ਔਰਤਾਂ ਘਰੋਂ ਸ਼ੁਰੂ ਕਰ ਸਕਦੀਆਂ ਹਨ ਇਹ 8 ਤਰ੍ਹਾਂ ਦੇ ਕੰਮ, ਹੋਵੇਗੀ ਚੰਗੀ ਕਮਾਈ – News18 ਪੰਜਾਬੀ

ਅੱਜ, ਔਰਤਾਂ ਸਿਰਫ਼ ਘਰੇਲੂ ਕੰਮ ਹੀ ਨਹੀਂ ਕਰ ਰਹੀਆਂ, ਸਗੋਂ ਕਮਾਈ ਕਰਨ ਅਤੇ ਵਿੱਤੀ ਤੌਰ ‘ਤੇ ਸੁਤੰਤਰ ਹੋਣ ਦੀ ਕੋਸ਼ਿਸ਼ ਵੀ ਕਰ ਰਹੀਆਂ ਹਨ। ਇੰਟਰਨੈੱਟ ਅਤੇ ਬਦਲਦੇ ਸਮੇਂ ਕਾਰਨ ਬਹੁਤ ਸਾਰੇ ਛੋਟੇ ਕਾਰੋਬਾਰ ਹੁਣ ਘਰ ਤੋਂ ਘੱਟ ਨਿਵੇਸ਼ ਨਾਲ ਸ਼ੁਰੂ ਕੀਤੇ ਜਾ ਸਕਦੇ ਹਨ ਜੋ ਕਿ ਔਰਤਾਂ ਲਈ ਵੱਤੀ ਤੌਰ ਉੱਤੇ ਸੁਤੰਤਰ ਹੋਣ ਦਾ ਇੱਕ ਵਧੀਆ ਮੌਕਾ ਹੈ। ਇੱਥੇ ਕੁਝ ਸਧਾਰਨ ਅਤੇ ਘੱਟ ਲਾਗਤ ਵਾਲੇ ਬਿਜਨੈੱਟ ਆਈਡੀਆ ਅਸੀਂ ਲੈ ਕੇ ਆਏ ਹਾਂ ਜੋ ਔਰਤਾਂ ਆਪਣੇ ਘਰਾਂ ਤੋਂ ਅਜ਼ਮਾ ਸਕਦੀਆਂ ਹਨ:
ਰਸੋਈ ਤੋਂ ਹੋਵੇਗੀ ਕਮਾਈ…
ਤੁਹਾਨੂੰ ਖਾਣਾ ਪਕਾਉਣਾ ਪਸੰਦ ਹੈ? ਟਿਫਿਨ ਸਰਵਿਸ, ਕੇਕ-ਬੇਕਿੰਗ ਸ਼ੁਰੂ ਕਰੋ, ਜਾਂ ਘਰੇਲੂ ਸਨੈਕਸ ਅਤੇ ਮਿਠਾਈਆਂ ਬਣਾ ਕੇ ਵੇਚੋ। ਦੋਸਤਾਂ ਅਤੇ ਪਰਿਵਾਰ ਨਾਲ ਸ਼ੁਰੂਆਤ ਕਰੋ, ਫਿਰ ਸੋਸ਼ਲ ਮੀਡੀਆ ਰਾਹੀਂ ਖੁਦ ਨੂੰ ਪ੍ਰਮੋਟ ਕਰੋ।
ਟੇਲਰਿੰਗ ਅਤੇ ਬੁਟੀਕ…
ਜੇਕਰ ਤੁਸੀਂ ਸਿਲਾਈ ਜਾਂ ਕਢਾਈ ਜਾਣਦੇ ਹੋ, ਤਾਂ ਘਰ ਵਿੱਚ ਇੱਕ ਛੋਟਾ ਬੁਟੀਕ ਖੋਲ੍ਹੋ। ਬਲਾਊਜ਼, ਕੁਰਤੀਆਂ, ਜਾਂ ਬੱਚਿਆਂ ਦੇ ਕੱਪੜੇ ਡਿਜ਼ਾਈਨ ਕਰੋ ਅਤੇ ਉਹਨਾਂ ਨੂੰ ਔਨਲਾਈਨ ਪ੍ਰਮੋਟ ਕਰੋ ਤੇ ਵੇਚੋ।
ਫ੍ਰੀਲਾਂਸ ਲਿਖਣਾ…
ਜੇਕਰ ਤੁਹਾਨੂੰ ਵਧੀਆ ਲਿਖਣ ਦਾ ਸ਼ੌਂਕ ਹੈ, ਤਾਂ ਫ੍ਰੀਲਾਂਸ ਕਾਂਟੈਂਟ ਲਿਖਣ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੇ ਘਰ ਤੋਂ ਆਰਾਮ ਨਾਲ ਵੈੱਬਸਾਈਟਾਂ ਅਤੇ ਬਲੌਗ ਲਿਖ ਸਕਦੇ ਹੋ।
ਟਿਊਸ਼ਨ ਅਤੇ ਕੋਚਿੰਗ…
ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਓ, ਇਸ ਤੋਂ ਇਲਾਵਾ ਤੁਸੀਂ ਆਪਣੇ ਸਕਿੱਲ ਦੇ ਅਨੁਸਾਰ ਕਲਾ, ਸੰਗੀਤ, ਜਾਂ ਡਾਂਸ ਵੀ ਸਿਖਾ ਸਕਦੇ ਹੋ।
ਇੰਟੀਰੀਅਰ ਡੈਕੋਰੇਸ਼ਨ…
ਜੇ ਤੁਹਾਨੂੰ ਸਜਾਵਟ ਕਰਨਾ ਪਸੰਦ ਹੈ ਤਾਂ ਛੋਟੇ ਇੰਟੀਰੀਅਰ ਡੈਕੋਰੇਸ਼ਨ ਪ੍ਰੋਜੈਕਟ ਸ਼ੁਰੂ ਕਰੋ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਪਣਾ ਕੰਮ ਔਨਲਾਈਨ ਸ਼ੋਅਰ ਕਰੋ।
ਘਰੇਲੂ ਪ੍ਰਾਡਕਟ ਤਿਆਰ ਕਰੋ…
ਸੁੱਕੇ ਫੁੱਲਾਂ ਤੋਂ ਧੂਪ ਸਟਿਕਸ, ਮਿੱਟੀ ਦੇ ਦੀਵੇ, ਜਾਂ ਆਰਗੈਨਿਕ ਵਸਤੂਆਂ ਬਣਾਓ। ਇਹਨਾਂ ਦੀ ਹਮੇਸ਼ਾ ਮੰਗ ਰਹਿੰਦੀ ਹੈ।
ਘਰੇਲੂ ਬਿਊਟੀ ਪਾਰਲਰ…
ਜੇਕਰ ਤੁਸੀਂ ਬਿਊਟੀ ਸਰਵਿਸ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ ਤਾਂ ਘਰ ਵਿੱਚ ਇੱਕ ਛੋਟਾ ਪਾਰਲਰ ਖੋਲ੍ਹੋ। ਮੇਕਅਪ, ਫੇਸ਼ੀਅਲ ਅਤੇ ਵੈਕਸਿੰਗ ਵਰਗੀਆਂ ਸੇਵਾਵਾਂ ਦੇ ਕੇ ਤੁਸੀਂ ਚੰਗੀ ਕਮਾਈ ਕਰ ਸਕਦੀ ਹੋ।
ਬਲੌਗਿੰਗ ਅਤੇ ਸੋਸ਼ਲ ਮੀਡੀਆ….
ਭੋਜਨ, ਜੀਵਨ ਸ਼ੈਲੀ, ਜਾਂ ਤੰਦਰੁਸਤੀ ਬਾਰੇ ਇੱਕ ਬਲੌਗ ਜਾਂ ਯੂਟਿਊਬ ਚੈਨਲ ਸ਼ੁਰੂ ਕਰੋ। ਵਧੇਰੇ ਫਾਲੋਅਰਜ਼ ਦੇ ਨਾਲ, ਤੁਸੀਂ ਐਡਸ ਅਤੇ ਬ੍ਰਾਂਡ ਡੀਲਾਂ ਰਾਹੀਂ ਕਮਾਈ ਕਰ ਸਕਦੇ ਹੋ। ਇਹ ਛੋਟੇ ਕਾਰੋਬਾਰ ਔਰਤਾਂ ਨੂੰ ਕਮਾਈ ਕਰਨ, ਉਨ੍ਹਾਂ ਦੇ ਹੁਨਰ ਨੂੰ ਵਧਾਉਣ ਅਤੇ ਆਤਮ ਵਿਸ਼ਵਾਸ ਹਾਸਲ ਕਰਨ ਵਿੱਚ ਮਦਦ ਕਰ ਸਕਦੇ ਹਨ।