ਪੰਜਾਬ ਦੇ ਇਨ੍ਹਾਂ 9 ਪਿੰਡਾਂ ਦੀ ਜ਼ਮੀਨ ਵੀ ਹੋਵੇਗੀ ਐਕੁਆਇਰ Ring road in Ambala Haryana land of the villages of Punjab will also be acquired – News18 ਪੰਜਾਬੀ

ਹਰਿਆਣਾ-ਪੰਜਾਬ ਵਿਚ ਸੜਕ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦੋਵਾਂ ਸੂਬਿਆਂ ਵਿਚ ਕਈ ਹਾਈਵੇਅ ਬਣ ਚੁੱਕੇ ਹਨ ਅਤੇ ਕਈ ਸੜਕਾਂ ਦੇ ਨਿਰਮਾਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਅਜਿਹੇ ਵਿੱਚ ਹਰਿਆਣਾ ਤੋਂ ਪੰਜਾਬ ਕਈ ਸ਼ਹਿਰਾਂ ਅਤੇ ਹੋਰ ਰਾਜਾਂ ਵਿੱਚ ਜਾਣਾ ਆਸਾਨ ਹੋ ਗਿਆ ਹੈ।
ਹਰਿਆਣਾ ਦੇ ਅੰਬਾਲਾ ਵਿਚ ਵੀ ਰਿੰਗ ਰੋਡ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਲਈ ਪੰਜਾਬ ਦੇ ਪਿੰਡਾਂ ਦੀ ਵੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਹ ਰਿੰਗ ਰੋਡ 40 ਕਿਲੋਮੀਟਰ ਲੰਮਾ ਹੋਵੇਗਾ, ਜਿਸ ਨਾਲ ਸੂਬੇ ਦੇ ਅਹਿਮ ਸ਼ਹਿਰਾਂ ਦੇ ਨਾਲ-ਨਾਲ ਹੋਰ ਕਈ ਰਾਜਾਂ ਨੂੰ ਜਾਣਾ ਵੀ ਆਸਾਨ ਹੋ ਜਾਵੇਗਾ। ਇਸ ਉਸਾਰੀ ਲਈ ਕਿਸਾਨਾਂ ਤੋਂ ਜ਼ਮੀਨ ਐਕੁਆਇਰ ਕਰਨ ਦਾ ਕੰਮ ਚੱਲ ਰਿਹਾ ਹੈ।
ਇਹ ਰਿੰਗ ਰੋਡ ਅੰਬਾਲਾ ਛਾਉਣੀ ਵਿੱਚੋਂ ਲੰਘਣ ਵਾਲਾ ਹੈ। ਰਿੰਗ ਰੋਡ ਨੂੰ ਬਣਾਉਣ ਲਈ ਕਿਸਾਨਾਂ ਤੋਂ 600 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ। ਇਸ ਸੜਕ ’ਤੇ ਦੋ ਰੇਲਵੇ ਓਵਰਬ੍ਰਿਜ ਵੀ ਬਣਨ ਜਾ ਰਹੇ ਹਨ ਅਤੇ 3 ਫਲਾਈਓਵਰ ਵੀ ਬਣਨਗੇ। ਇਹ ਰਿੰਗ ਰੋਡ 5 ਨੈਸ਼ਨਲ ਹਾਈਵੇਅ ਨਾਲ ਜੁੜਨ ਜਾ ਰਿਹਾ ਹੈ।
ਇਨ੍ਹਾਂ ਪਿੰਡਾਂ ਵਿਚੋਂ ਲੰਘੇਗਾ ਰਿੰਗ ਰੋਡ
ਜ਼ੀਰੋ ਤੋਂ 1 ਕਿਲੋਮੀਟਰ ਤੱਕ – ਲੋਹਗੜ੍ਹ, ਬਲਟਾਣਾ, ਯਾਕੂਬਪੁਰ, ਬਹਿਬਲਪੁਰ, ਭਾਨੋਖੇੜੀ, ਬੇਗੋ ਮਾਜਰਾ, ਲਖਨੌਰ ਸਾਹਿਬ, ਮਾਨਕਾ, ਸੱਦੋਪੁਰ ਅਤੇ ਕਾਕਰੂ।
1 ਤੋਂ 3.5 ਕਿਲੋਮੀਟਰ ਤੱਕ (ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਸਮੇਤ) – ਝਰਮੜੀ, ਸੰਗੋਥਾ, ਜੜੌਤ, ਬਸੌਲੀ, ਤਸਿਮਬਲੀ, ਹਮਨਯੂਪੁਰ, ਨਗਲਾ, ਰਜਾਪੁਰ ਅਤੇ ਖੇਲਨ।
3.5 ਤੋਂ 6.1 ਕਿਲੋਮੀਟਰ ਤੱਕ – ਮੰਡੌਰ, ਕਲਹੇੜੀ, ਬੋਹ, ਸ਼ਾਹਪੁਰ, ਬੁਹਾਵਾ, ਖਤੌਲੀ, ਪੰਜੋਖਰਾ ਸਾਹਿਬ, ਸਹਾਬਪੁਰਾ, ਰਤਨਹੇੜੀ, ਮੁਨਰਹੇੜੀ, ਕਪੂਰੀ, ਖੁੱਡੀ, ਰੌਲੋਂ, ਖੁੱਡਾਕਲਾਂ, ਮੰਗਲਾਈ, ਸਲਾਰਹੇੜੀ, ਬ੍ਰਹਮ ਮਾਜਰਾ, ਦੂਹੇੜੀ ਮਾਜਰਾ, ਮੌਹੜਾ ਵਾਲੀ ਕੋਟਕਛਵਾ ਕਲਾਂ, ਕੋਟ ਕੱਛਵਾਖੁਰਦ, ਬਾੜਾ, ਬਾਬਹੇੜੀ, ਠਰਵਾ, ਧੂਰਾਲੀ, ਮਿਰਜ਼ਾਪੁਰ, ਸਫੇਹੜਾ।
ਰਿੰਗ ਰੋਡ ਪ੍ਰਾਜੈਕਟ ਤਹਿਤ ਕਰੀਬ 600 ਕਰੋੜ ਰੁਪਏ ਦੀ ਰਾਸ਼ੀ ਉਨ੍ਹਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ। 30 ਪਿੰਡਾਂ ਦੀ 657 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਸ ਵਿੱਚ ਮੋਹਾਲੀ ਦੇ 9 ਪਿੰਡ ਹਨ। ਰਿੰਗ ਰੋਡ 5 ਨੈਸ਼ਨਲ ਹਾਈਵੇਅ ਨੂੰ ਜੋੜੇਗਾ। 40 ਕਿਲੋਮੀਟਰ ਅੰਬਾਲਾ ਰਿੰਗ ਰੋਡ ਤੋਂ ਸ਼ੁਰੂ ਹੋਵੇਗੀ। ਇਹ ਹਾਈਵੇ ਸ਼ਹਿਜ਼ਾਦਪੁਰ ਤੋਂ ਹੋ ਕੇ ਕਾਲਾ ਅੰਬ ਤੱਕ ਬਣਾਇਆ ਜਾਵੇਗਾ।
ਚਾਰ ਮਾਰਗੀ ਹਾਈਵੇਅ ਉਤੇ ਦੋ ਵੱਡੇ ਪੁਲ ਅਤੇ ਕਈ ਛੋਟੇ ਪੁਲ ਬਣਾਏ ਜਾਣਗੇ। ਹਾਈਵੇਅ ‘ਤੇ 15 ਅੰਡਰਪਾਸ ਬਣਾਏ ਜਾਣਗੇ ਅਤੇ ਹਰ ਪਿੰਡ ਤੋਂ ਹਾਈਵੇ ਤੱਕ ਜਾਣ ਲਈ ਵੱਖਰਾ ਰਸਤਾ ਬਣਾਇਆ ਜਾਵੇਗਾ। ਨਵੀਂ ਹਾਈਵੇਅ ਰਿੰਗ ਰੋਡ ਨੂੰ ਅੰਬਾਲਾ ਦੇ ਪਿੰਡ ਪੰਜੋਖਰਾ ਸਾਹਿਬ ਨੇੜੇ ਜੋੜਿਆ ਜਾਵੇਗਾ। ਇਹ ਪੁਰਾਣੀ ਨਰਾਇਣਗੜ੍ਹ ਰੋਡ ਤੋਂ ਵੱਖਰਾ ਹਾਈਵੇਅ ਹੋਵੇਗਾ। ਇਸ ਨਾਲ ਭੀੜ-ਭੜੱਕੇ ਵਾਲੇ ਸ਼ਹਿਰ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਪਵੇਗੀ।
ਇਹ ਰਿੰਗ ਰੋਡ ਅੰਬਾਲਾ ਵਿਚ ਬਾਈਪਾਸ ਦਾ ਕੰਮ ਕਰੇਗੀ। ਜਗਾਧਰੀ ਤੋਂ ਆਉਣ ਵਾਲੇ ਵਾਹਨ ਸ਼ਹਿਰ ਅੰਦਰ ਆਉਣ ਤੋਂ ਬਿਨਾਂ ਸਾਦੋਪੁਰ ਤੋਂ ਲੰਘਣਗੇ, ਜੇਕਰ ਉਨ੍ਹਾਂ ਨੇ ਅੰਮ੍ਰਿਤਸਰ ਜਾਣਾ ਹੈ ਤਾਂ ਬਾਹਰੋਂ ਰਿੰਗ ਰੋਡ ਤੋਂ ਜੀ.ਟੀ. ਰਾਹੀਂ ਨਿਕਲ ਸਕਦੇ ਹੋ। ਜੇਕਰ ਉਸ ਨੇ ਹਿਸਾਰ ਜਾਣਾ ਹੈ ਤਾਂ ਉਹ ਰਿੰਗ ਰੋਡ ਤੋਂ ਹਿਸਾਰ ਰੋਡ ਲੈ ਕੇ ਜਾਵੇਗਾ।