ਸੈਲਫੀ ‘ਚ ਉਲਟਾ ਦਿਸਦਾ ਹੈ ਪਿੱਛੇ ਲਿਖਿਆ ਨਾਮ ?, ਤਾਂ ਬੰਦ ਕਰ ਦਿਓ ਇਹ ਬਟਨ, ਸਭ ਕੁੱਝ ਦਿਖੇਗਾ ਪਰਫੈਕਟ…

Tech Trick: ਸੈਲਫੀ ਲੈਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਕੀ ਤੁਸੀਂ ਨੋਟਿਸ ਕੀਤਾ ਹੈ ਕਿ ਜਦੋਂ ਤੁਸੀਂ ਸੈਲਫੀ ਲੈਂਦੇ ਹੋ ਤਾਂ ਸੈਲਫੀ ਵਿੱਚ ਲਿਖੀਆਂ ਸਾਰੀਆਂ ਚੀਜ਼ਾਂ ਉਲਟੀਆਂ ਦਿਖਾਈ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਾਂਗੇ ਜਿਸ ਨਾਲ ਹੁਣ ਤੱਕ ਸੈਲਫੀ ਉਲਟੇ ਦਿਖਾਈ ਦੇਣ ਵਾਲੇ ਸਾਰੇ ਸ਼ਬਦ ਸਹੀ ਅਤੇ ਸਿੱਧੇ ਲਿਖੇ ਦਿਖਾਈ ਦੇਣਗੇ। ਭਾਵੇਂ ਉਹ ਐਂਡਰਾਇਡ ਫੋਨ ਹੋਵੇ ਜਾਂ ਐਪਲ ਆਈਓਐਸ ਫੋਨ। ਤੁਸੀਂ ਦੋਵੇਂ ਆਪਣੇ ਫੋਨ ਵਿੱਚ ਸਿੱਧੀ ਸੈਲਫੀ ਲੈ ਸਕਦੇ ਹੋ ਜਾਂ ਸੈਲਫੀ ਵੀਡੀਓ ਰਿਕਾਰਡ ਕਰ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਆਪਣੇ ਫੋਨ ਦੀ ਸੈਟਿੰਗ ਵਿੱਚ ਇੱਕ ਛੋਟਾ ਜਿਹਾ ਬਦਲਾਅ ਕਰਨਾ ਹੋਵੇਗਾ। ਇਸ ਸੈਟਿੰਗ ਤੋਂ ਬਾਅਦ, ਜਦੋਂ ਵੀ ਤੁਸੀਂ ਕੋਈ ਵੀਡੀਓ ਜਾਂ ਫੋਟੋ ਖਿੱਚੋਗੇ, ਤੁਹਾਡੇ ਪਿੱਛੇ ਲਿਖੇ ਸਾਰੇ ਸ਼ਬਦ ਸਿੱਧੇ ਦਿਖਾਈ ਦੇਣਗੇ। ਇਹ ਸੈਟਿੰਗ ਆਈਓਐਸ, ਤੇ ਐਂਡਰਾਇਡ ਆਪਰੇਟਿੰਗ ਸਿਸਟਮ ਦੋਵਾਂ ਵਿੱਚ ਤੁਹਾਨੂੰ ਮਿਲ ਜਾਵੇਗੀ। ਇਸ ਲਈ ਤੁਸੀਂ ਹੇਠਾਂ ਲਿੱਖੇ ਸਟੈੱਪ ਫਾਲੋ ਕਰ ਸਕਦੇ ਹੋ।
iPhone ਉਪਭੋਗਤਾਵਾਂ ਲਈ…
-
iPhone ਵਿੱਚ ਫ਼ੋਨ ਸੈਟਿੰਗਾਂ ‘ਤੇ ਜਾਓ
-
ਇੱਥੇ ਕੈਮਰੇ ਸਲੈਕਟ ਕਰੋ ਤੇ ਇਸ ਵਿੱਚ ਹੇਠਾਂ ਸਕ੍ਰੌਲ ਕਰੋ
-
ਤੁਹਾਨੂੰ ਇੱਥੇ ਮਿਰਰ ਫਰੰਟ ਕੈਮਰਾ ਜਾਂ ਮਿਰਰ ਫਰੰਟ ਫੋਟੋਆਂ ਦਾ ਵਿਕਲਪ ਮਿਲੇਗਾ, ਇਸ ਨੂੰ ਬੰਦ ਕਰ ਦਿਓ।
-
ਹੁਣ ਸੈਲਫੀ ਸਹੀ ਢੰਗ ਨਾਲ ਖਿੱਚੀ ਜਾਵੇਗੀ ਤੇ ਇਸ ਸਿੱਧੀ ਦਿਖਾਈ ਦੇਵੇਗੀ।
ਐਂਡਰਾਇਡ ਉਪਭੋਗਤਾਵਾਂ ਲਈ…
-
ਕੈਮਰਾ ਐਪ ਖੋਲ੍ਹੋ।
-
ਸੈਲਫੀ ਮੋਡ ਵਿੱਚ ਸੈਟਿੰਗਾਂ ਦੇਖੋ।
-
ਮਿਰਰ ਸੈਲਫੀ, ਫਲਿੱਪ ਸੈਲਫੀ, ਜਾਂ ਸੇਵ ਐਜ਼ ਪ੍ਰੀਵਿਊਡ ਵਰਗੇ ਵਿਕਲਪ ਹੋਣਗੇ।
-
ਉਸ ਵਿਕਲਪ ਨੂੰ ਬੰਦ ਕਰੋ।
ਕਈ ਵਾਰ ਕੈਮਰਾ ਪ੍ਰੀਵਿਊ ਵਿੱਚ ਫੋਟੋ ਉਲਟੀ ਦਿਖਾਈ ਦਿੰਦੀ ਹੈ, ਪਰ ਸਹੀ ਢੰਗ ਨਾਲ ਸੇਵ ਹੋ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਸੈਟਿੰਗ ਨੂੰ ਬਦਲੋ। ਜੇਕਰ ਮਿਰਰ ਦਾ ਕੋਈ ਵਿਕਲਪ ਨਹੀਂ ਹੈ, ਤਾਂ ਤੁਸੀਂ ਸਨੈਪਸੀਡ, ਪਿਕਸਆਰਟ, ਫੋਟੋਸ਼ਾਪ ਵਰਗੇ ਐਪਸ ਨਾਲ ਫੋਟੋ ਨੂੰ ਫਲਿੱਪ ਕਰ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਓਪਨ ਕੈਮਰਾ (ਐਂਡਰਾਇਡ) ਜਾਂ ਪ੍ਰੋਕੈਮਰਾ (ਆਈਓਐਸ) ਵਰਗੀਆਂ ਥਰਡ ਪਾਰਟੀ ਐਪ ਦੀ ਵਰਤੋਂ ਵੀ ਕਰ ਸਕਦੇ ਹੋ। ਵੈਸੇ ਤੁਹਾਨੂੰ ਇਨ੍ਹਾਂ ਐਪ ਦੀ ਲੋੜ ਨਹੀਂ ਪਵੇਗੀ ਕਿਉਂਕਿ ਜ਼ਿਆਦਾਤਰ ਫੋਨਾਂ ਵਿੱਚ ਤੁਹਾਨੂੰ ਇਹ ਸੈਟਿੰਗ ਆਮ ਹੀ ਮਿਲ ਜਾਵੇਗੀ।