45 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ ‘ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ… latest delhi traffic police closed this road for 45 days due to metro construction – News18 ਪੰਜਾਬੀ

ਰਾਜਧਾਨੀ ਦਿੱਲੀ ਵਿਚ ਜਾਮ ਤੋਂ ਛੁਟਕਾਰਾ ਪਾਉਣ ਲਈ ਸੜਕਾਂ, ਮੈਟਰੋ ਅਤੇ ਫਲਾਈਓਵਰਾਂ ਨੂੰ ਲਗਾਤਾਰ ਸੁਧਾਰਿਆ ਜਾ ਰਿਹਾ ਹੈ। ਇਸ ਸਬੰਧੀ ਨਵੀਂ ਮੈਟਰੋ ਲਾਈਨ ਵਿਛਾਈ ਜਾ ਰਹੀ ਹੈ। ਮੈਟਰੋ ਲਾਈਨ ਦੇ ਨਿਰਮਾਣ ਲਈ ਨੇੜਲੇ ਇਲਾਕਿਆਂ ਵਿਚ ਸੜਕ ਆਵਾਜਾਈ ਬੰਦ ਕੀਤੀ ਜਾ ਰਹੀ ਹੈ। ਟਰੈਫਿਕ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਸ ਸੜਕ ਨੂੰ ਅਗਲੇ 45 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਟਰੈਫਿਕ ਪੁਲਿਸ ਨੇ ਕਿਹਾ ਹੈ ਕਿ ਇਸ ਸੜਕ ਨੂੰ 18 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ।
ਟ੍ਰੈਫਿਕ ਐਡਵਾਈਜ਼ਰੀ ਮੁਤਾਬਕ ਉੱਤਰੀ ਦਿੱਲੀ ਸਥਿਤ ਰੋਸ਼ਨਆਰਾ ਰੋਡ ਅਕਤੂਬਰ ਤੋਂ 18 ਨਵੰਬਰ ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਸੜਕ ਦੇ ਨੇੜੇ ਦਿੱਲੀ ਮੈਟਰੋ ਦਾ ਕੰਮ ਚੱਲ ਰਿਹਾ ਹੈ ਅਤੇ ਸੜਕ ਨੂੰ ਬੰਦ ਕਰਕੇ ਦੋ ਮੈਟਰੋ ਸੁਰੰਗ ਬਣਾਈ ਜਾਵੇਗੀ। ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਰੋਸ਼ਨਆਰਾ ਰੋਡ ਤੋਂ ਪੁਲਬੰਗਸ਼ ਮੈਟਰੋ ਸਟੇਸ਼ਨ ਤੱਕ ਸੜਕ ਨੂੰ ਦੋਵੇਂ ਪਾਸੇ ਤੋਂ ਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੈਟਰੋ ਨਿਰਮਾਣ ਦਾ ਕੰਮ ਕੀਤਾ ਜਾਵੇਗਾ।
ਨਵਾਂ ਡਾਇਵਰਟ ਰੂਟ ਕੀ ਹੈ?
ਟਰੈਫਿਕ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਸ ਸੜਕ ਨੂੰ ਬੰਦ ਕਰਨ ਮਗਰੋਂ ਬੱਸਾਂ ਅਤੇ ਭਾਰੀ ਵਾਹਨਾਂ ਲਈ ਨਵਾਂ ਰੂਟ ਬਣਾਇਆ ਗਿਆ ਹੈ। ਇਸ ਤਹਿਤ ਰੋਸ਼ਨਆਰਾ ਰੋਡ ਤੋਂ ਹੋ ਕੇ ਆਈਐਸਬੀਟੀ ਤੋਂ ਸ਼ਕਤੀ ਨਗਰ ਨੂੰ ਜਾਣ ਵਾਲੇ ਵਾਹਨਾਂ ਨੂੰ ਸ਼ਾਮਨਾਥ ਮਾਰਗ, ਸਿਵਲ ਲਾਈਨ, ਮਾਲ ਰੋਡ ਤੋਂ ਹੁੰਦੇ ਹੋਏ ਖ਼ਾਲਸਾ ਕਾਲਜ ਤੋਂ ਸ਼ਕਤੀ ਨਗਰ ਚੌਕ ਜਾਣਾ ਪਵੇਗਾ। ਇਸੇ ਤਰ੍ਹਾਂ ਦੂਜੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਵੀ ਇਸੇ ਰਸਤੇ ’ਤੇ ਚੱਲਣਾ ਪਵੇਗਾ।
ਹਲਕੇ ਵਾਹਨਾਂ ਲਈ ਦੂਜਾ ਰਸਤਾ
ਟ੍ਰੈਫਿਕ ਵਿਭਾਗ ਨੇ ਕਾਰਾਂ ਅਤੇ ਬਾਈਕ ਵਰਗੇ ਹਲਕੇ ਵਾਹਨਾਂ ਲਈ ਇਕ ਹੋਰ ਰੂਟ ਤੈਅ ਕੀਤਾ ਹੈ। ਅਜਿਹੇ ਵਾਹਨ ਬਰਫਖਾਨਾ ਚੌਕ ਤੋਂ ਹੁੰਦੇ ਹੋਏ ਚੌਕ ਟਾਵਰ ਅਤੇ ਚੌਧਰੀ ਨੰਦਲਾਲ ਮਾਰਗ ਤੋਂ ਹੁੰਦੇ ਹੋਏ ਲਾਲਾ ਜਗਨਨਾਥ ਮਾਰਗ, ਦੀਨਾਨਾਥ ਮਾਰਗ ਤੋਂ ਹੁੰਦੇ ਹੋਏ ਪਰਸ਼ੂਰਾਮ ਅੰਡਰਪਾਸ ਪਹੁੰਚਣਗੇ ਅਤੇ ਉਥੋਂ ਸ਼ਕਤੀਨਗਰ ਚੌਕ ਜਾਣਗੇ। ਉਲਟ ਦਿਸ਼ਾ ‘ਚ ਆਉਣ ਵਾਲੇ ਵਾਹਨਾਂ ਨੂੰ ਵੀ ਇਸੇ ਰਸਤੇ ‘ਤੇ ਚੱਲਣਾ ਪਵੇਗਾ।