International

ਕੈਨੇਡਾ ਜਾਣ ਵਾਲਿਆਂ ਲਈ ਬੁਰੀ ਖਬਰ ! ਟਰੂਡੋ ਸਰਕਾਰ ਹੁਣ ਨਹੀਂ ਦੇਵੇਗੀ ਇਹ ਸਹੂਲਤ

ਨੌਕਰੀਆਂ ਦੀ ਘਾਟ ਕਾਰਨ ਦੇਸ਼ ਵਿੱਚੋਂ ਪ੍ਰਵਾਸ ਹਰ ਸਾਲ ਵਧਦਾ ਜਾ ਰਿਹਾ ਹੈ। ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ (Canada) ਜਾ ਰਹੇ ਹਨ। ਜੇਕਰ ਤੁਸੀਂ ਜਾਂ ਕੋਈ ਤੁਹਾਡਾ ਕਰੀਬੀ ਕੈਨੇਡਾ ਜਾਣ ਦੀ ਯੋਜਨਾ ਬਣਾ ਰਿਹਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡੀਅਨ ਸਰਕਾਰ (Canadian government) ਆਪਣੇ ਸੈਲਾਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਡੀਆਂ ਸਹੂਲਤਾਂ ਬੰਦ ਕਰ ਰਹੀ ਹੈ। ਕੈਨੇਡੀਅਨ ਸਰਕਾਰ ਨੇ ਵਿਜ਼ਟਰ ਵਰਕ ਪਰਮਿਟ (Visitor Work Permit) ਦੀ ਸੁਵਿਧਾ ਨੂੰ ਬੰਦ ਦਿੱਤੀ ਹੈ। ਇਹ ਨਵਾਂ ਨਿਯਮ 28 ਅਗਸਤ 2024 ਤੋਂ ਲਾਗੂ ਹੋ ਗਿਆ ਹੈ।

ਇਸ਼ਤਿਹਾਰਬਾਜ਼ੀ

ਕੈਨੇਡਾ ਵਿਜ਼ਟਰ ਵਰਕ ਪਰਮਿਟ

ਪਹਿਲਾਂ ਦੇ ਨਿਯਮ ਤਹਿਤ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਜਾਣ ਵਾਲੇ ਲੋਕਾਂ ਨੂੰ, ਕੈਨੇਡਾ ਵਿਚ ਅਸਥਾਈ ਤੌਰ ‘ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਇਸਦੇ ਲਈ, IRCC ਕੈਨੇਡਾ ਦੁਆਰਾ ਵਿਜ਼ਟਰ ਵਰਕ ਪਰਮਿਟ (Visitor Work Permit ) ਜਾਰੀ ਕੀਤਾ ਜਾਂਦਾ ਸੀ। ਪਰ ਹੁਣ ਟਰੂਡੋ ਸਰਕਾਰ ਨੇ ਕੈਨੇਡਾ ਵਿਜ਼ਟਰ ਵੀਜ਼ੇ ‘ਤੇ ਰਹਿ ਰਹੇ ਲੋਕਾਂ ਲਈ ਕੰਮਕਾਜੀ ਨਿਯਮ ਸਖ਼ਤ ਕਰ ਦਿੱਤੇ ਹਨ। ਹੁਣ ਕੈਨੇਡਾ ਵਿਚ ਵਿਜ਼ਟਰ ਵੀਜ਼ੇ ਉੱਤੇ ਗਏ ਸੈਲਾਨੀ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਣਗੇ।

ਇਸ਼ਤਿਹਾਰਬਾਜ਼ੀ

ਦਰਅਸਲ, ਇਹ ਨਿਯਮ ਅਗਸਤ 2020 ਵਿਚ ਕੋਵਿਡ-19 ਮਹਾਂਮਾਰੀ ਦੌਰਾਨ ਲਾਗੂ ਕੀਤਾ ਗਿਆ ਸੀ। ਉਸ ਸਮੇਂ ਬਹੁਤ ਸਾਰੇ ਲੋਕ ਕੈਨੇਡਾ ਵਿਚ ਫਸੇ ਹੋਏ ਸਨ ਅਤੇ ਵਾਪਸ ਜਾਣ ਦੇ ਯੋਗ ਨਹੀਂ ਸਨ। ਇਸ ਲਈ ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਰਹਿੰਦੇ ਹੋਏ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ। ਪਹਿਲਾਂ ਇਹ ਨਿਯਮ ਫਰਵਰੀ 2025 ਤੱਕ ਖਤਮ ਹੋਣਾ ਸੀ, ਪਰ ਕੁਝ ਦਿਨਾਂ ਦੀ ਛੋਟ ਦਿੱਤੀ ਗਈ ਸੀ।

ਇਸ਼ਤਿਹਾਰਬਾਜ਼ੀ

IRCC ਨੇ ਸਪੱਸ਼ਟ ਕੀਤਾ ਹੈ ਕਿ 28 ਅਗਸਤ, 2024 ਤੋਂ ਪਹਿਲਾਂ ਆਈਆਂ ਸਾਰੀਆਂ ਅਰਜ਼ੀਆਂ ਨੂੰ ਪੁਰਾਣੇ ਨਿਯਮਾਂ ਅਨੁਸਾਰ ਹੀ ਵਿਚਾਰਿਆ ਜਾਵੇਗਾ। ਇਸ ਦੇ ਨਾਲ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦਾ ਇਹ ਇਕ ਹੋਰ ਤਰੀਕਾ ਹੈ। ਕੈਨੇਡਾ ‘ਚ ਘਰਾਂ ਦੀਆਂ ਵਧਦੀਆਂ ਕੀਮਤਾਂ, ਸਿਹਤ ਸੇਵਾਵਾਂ ‘ਤੇ ਦਬਾਅ ਅਤੇ ਚੋਣਾਂ ਵਰਗੇ ਕਈ ਕਾਰਨਾਂ ਕਰਕੇ ਸਰਕਾਰ ਅਜਿਹੇ ਫੈਸਲੇ ਲੈ ਰਹੀ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button