MS Dhoni ਇੱਕ ਦਿਨ ‘ਚ ਪੀਂਦੇ ਹਨ 5 ਲੀਟਰ ਦੁੱਧ? ਵੀਡੀਓ ਰਾਹੀਂ ਸੱਚਾਈ ਆਈ ਸਾਹਮਣੇ

ਚੇਨਈ ਸੁਪਰ ਕਿੰਗਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ 2025 ਦੀ ਦੌੜ ਤੋਂ ਲਗਭਗ ਬਾਹਰ ਹੋ ਗਈ ਹੈ। ਸੀਜ਼ਨ ਦੇ ਵਿਚਕਾਰ ਸੱਟ ਕਾਰਨ ਨਿਯਮਤ ਕਪਤਾਨ ਰਿਤੁਰਾਜ ਗਾਇਕਵਾੜ ਦੇ ਬਾਹਰ ਹੋਣ ਤੋਂ ਬਾਅਦ, ਟੀਮ ਦੀ ਕਮਾਨ ਇੱਕ ਵਾਰ ਫਿਰ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਨੂੰ ਸੌਂਪੀ ਗਈ ਸੀ। ਉਨ੍ਹਾਂ ਨੂੰ ਲੈ ਕੇ ਇੱਕ ਅਫਵਾਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸੀ।
ਉਨ੍ਹਾਂ ਨੇ ਇਸ “ਬੇਤੁਕੀ ਅਫਵਾਹ” ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਇੱਕ ਵਾਰ ਇੱਕ ਦਿਨ ਵਿੱਚ ਪੰਜ ਲੀਟਰ ਦੁੱਧ ਪੀਂਦੇ ਸੀ। ਜਦੋਂ ਧੋਨੀ (Mahendra Singh Dhoni) ਨੂੰ ਇੱਕ ਟਾਕ ਸ਼ੋਅ ਵਿੱਚ ਇਸ ਅਫਵਾਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੱਧ ਤੋਂ ਵੱਧ ਇੱਕ ਲੀਟਰ ਦੁੱਧ ਪੀਤਾ ਹੈ।
ਸੀਐਸਕੇ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਚੈਨਲਾਂ ‘ਤੇ ਉਸਦੇ ਜਵਾਬ ਦੀ ਇੱਕ ਛੋਟੀ ਜਿਹੀ ਕਲਿੱਪ ਜਾਰੀ ਕੀਤੀ। ਐਂਕਰ ਨੇ ਧੋਨੀ (Mahendra Singh Dhoni) ਨੂੰ ਪੁੱਛਿਆ ਕਿ ਉਸਨੇ ਆਪਣੇ ਬਾਰੇ ਸੁਣੀ ਸਭ ਤੋਂ ਬੁਰੀ ਅਫਵਾਹ ਕਿਹੜੀ ਹੈ? ਮੈਂ ਸੁਣਿਆ ਹੈ ਕਿ ਮੈਂ ਇੱਕ ਦਿਨ ਵਿੱਚ 5 ਲੀਟਰ ਦੁੱਧ ਪੀਂਦਾ ਹਾਂ। ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਮੈਂ ਇੱਕ ਦਿਨ ਵਿੱਚ ਵੱਧ ਤੋਂ ਵੱਧ 1 ਲੀਟਰ ਦੁੱਧ ਪੀ ਸਕਦਾ ਹਾਂ। 4 ਲੀਟਰ ਬਹੁਤ ਜ਼ਿਆਦਾ ਹੋਵੇਗਾ। ਇਸ ਤੋਂ ਬਾਅਦ ਧੋਨੀ (Mahendra Singh Dhoni) ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀ ਲੱਸੀ ਵਾਸ਼ਿੰਗ ਮਸ਼ੀਨ ਵਿੱਚ ਬਣਾਉਂਦੇ ਹਨ। ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਨੂੰ ਲੱਸੀ ਪਸੰਦ ਨਹੀਂ ਹੈ, ਇਸ ਲਈ ਮੈਂ ਇਸ ਨੂੰ ਨਹੀਂ ਪੀਂਦਾ।
Finishing off the rumour in style! 🥛 #WhistlePodu #Yellove🦁💛 @fedexmeisa pic.twitter.com/JPKTramxl7
— Chennai Super Kings (@ChennaiIPL) April 22, 2025
ਉਨ੍ਹਾਂ ਨੇ ਇਹ ਗੱਲ ਪਿਛਲੇ ਮੈਚ ਵਿੱਚ ਮੁੰਬਈ ਖ਼ਿਲਾਫ਼ ਹਾਰ ਤੋਂ ਬਾਅਦ ਕਹੀ ਸੀ। “ਸਾਨੂੰ ਸਾਰੇ ਮੈਚ ਇੱਕ-ਇੱਕ ਕਰਕੇ ਖੇਡਣੇ ਪੈਣਗੇ ਅਤੇ ਜੇਕਰ ਅਸੀਂ ਕੁਝ ਮੈਚ ਹਾਰ ਜਾਂਦੇ ਹਾਂ, ਤਾਂ ਸਾਡੇ ਲਈ ਅਗਲੇ ਸਾਲ ਲਈ ਸਹੀ ਸੰਯੋਜਨ ਤਿਆਰ ਕਰਨਾ ਮਹੱਤਵਪੂਰਨ ਹੋਵੇਗਾ। ਅਸੀਂ ਬਹੁਤ ਸਾਰੇ ਖਿਡਾਰੀਆਂ ਨੂੰ ਨਹੀਂ ਬਦਲਣਾ ਚਾਹੁੰਦੇ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਮਹੱਤਵਪੂਰਨ ਹੋਵੇਗਾ ਕਿ ਅਸੀਂ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰੀਏ। ਪਰ ਜੇ ਨਹੀਂ, ਤਾਂ ਅਗਲੇ ਸਾਲ ਲਈ ਇੱਕ ਮਜ਼ਬੂਤ ਟੀਮ ਤਿਆਰ ਕਰੀਏ ਤੇ ਮਜ਼ਬੂਤੀ ਨਾਲ ਵਾਪਸ ਆਈਏ।”