Amazon ਤੇ Flipkart ਸੇਲ, iPhone ‘ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਕਿੱਥੋਂ ਖਰੀਦਣਾ ਹੈ ਬਿਹਤਰ

ਆਨਲਾਇਨ ਸਾਪਿੰਗ ਪਲੇਟਫਾਰਮਾਂ ਉੱਤੇ ਫੈਸਟੀਵਲ ਸੇਲ ਚੱਲ ਰਹੀ ਹੈ। ਫਲਿੱਪਕਾਰਟ (Flipkart) ਦੀ ਬਿਗ ਬਿਲੀਅਨ ਡੇਜ਼ ਸੇਲ ਅਤੇ ਐਮਾਜ਼ਾਨ (Amazon) ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ (Amazon Great Indian Festival Sale) ਵਿਚ ਚੰਗੇ ਆਫਰ ਮਿਲ ਰਹੇ ਹਨ। ਇਹਨਾਂ ਸੇਲਾਂ ਉੱਤੇ ਵੱਡੇ ਆਫਰਾਂ ਨਾਲ ਵਿਕਰੀ ਦੀ ਸ਼ੁਰੂਆਤ 26 ਸਤੰਬਰ ਨੂੰ ਹੋਈ ਸੀ। ਅੱਜ ਇਹਨਾਂ ਸੇਲਾਂ ਦਾ ਤੀਜਾ ਦਿਨ ਹੈ। ਇਹਨਾਂ ਸੇਲਾਂ ਵਿਚ ਆਈਫੋਨ ਉੱਤੇ ਅਤੇ ਹੋਰ ਸਮਾਰਟਫੋਨਾਂ ਉੱਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਮਾਜ਼ਾਨ ਦੀ ਸੇਲ ‘ਚ ਆਈਫੋਨ 13 (iPhone 13)‘ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ ਅਤੇ ਫਲਿੱਪਕਾਰਟ ਦੀ ਸੇਲ ‘ਚ ਆਈਫੋਨ 14 ‘ਤੇ ਵੱਡਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅਜਿਹੇ ਵਿਚ ਜੇਕਰ ਤੁਸੀਂ ਦੁਚਿੱਤੀ ਵਿਚ ਹੋ ਕਿ ਕਿਸ ਪਲੇਟਫਾਰਮ ਤੋਂ ਆਈਫੋਨ ਖਰੀਦਣਾ ਵਧੇਰੇ ਫ਼ਾਇਦੇਮੰਦ ਹੋਵੇਗਾ, ਤਾਂ ਅਸੀਂ ਤੁਹਾਨੂੰ ਡਿਟੇਲ ਜਾਣਕਾਰੀ ਦੇ ਕੇ ਇਸ ਬਾਰੇ ਆਸਾਨੀ ਪੈਦਾ ਕਰ ਰਹੇ ਹਾਂ।
iPhone 13 ਐਮਾਜ਼ਾਨ ਸੇਲ ਵਿਚ 39,999 ਰੁਪਏ ‘ਚ ਉਪਲਬਧ ਹੈ। ਇਸ ਨੂੰ SBI ਕ੍ਰੈਡਿਟ ਕਾਰਡ ਰਾਹੀਂ ਖਰੀਦਣ ‘ਤੇ 2,000 ਰੁਪਏ ਤੱਕ ਸਸਤਾ ਖਰੀਦਿਆ ਜਾ ਸਕਦਾ ਹੈ। ਮਤਲਬ ਕਿ ਤੁਸੀਂ ਇਸ ਫੋਨ ਨੂੰ ਸਿਰਫ 37,999 ਰੁਪਏ ‘ਚ ਘਰ ਲੈ ਜਾ ਸਕਦੇ ਹੋ।
ਫਲਿੱਪਕਾਰਟ ਸੇਲ ਵਿਚ iPhone 14 ‘ਤੇ ਚੰਗਾ ਡਿਸਕਾਊਂਟ ਮਿਲ ਰਿਹਾ ਹੈ। ਇਸ ਨੂੰ ਫਲਿੱਪਕਾਰਟ ਸੇਲ ਵਿਚ 49,999 ਰੁਪਏ ‘ਚ ਖਰੀਦਿਆ ਜਾ ਸਕਦਾ ਹੈ, ਜਦਕਿ ਇਸ ਦੀ ਕੀਮਤ 59,999 ਰੁਪਏ ਹੈ। HDFC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦਣ ‘ਤੇ ਤੁਹਾਨੂੰ 1,000 ਰੁਪਏ ਦਾ ਹੋਰ ਡਿਸਕਾਊਂਟ ਮਿਲੇਗਾ। ਜਿਸ ਨਾਲ ਦੀ iPhone 14 ਕੀਮਤ 48,999 ਰੁਪਏ ਰਹਿ ਜਾਵੇਗੀ।
ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸ ਦੀ ਪੇਸਕਸ਼ ਵਧੇਰੇ ਚੰਗੀ ਹੈ। ਜੇਕਰ ਤੁਸੀਂ ਪਹਿਲੀ ਵਾਰ ਆਈਫੋਨ ‘ਤੇ ਸਵਿਚ ਕਰ ਰਹੇ ਹੋ ਤਾਂ ਤੁਸੀਂ ਐਮਾਜ਼ਾਨ ਤੋਂ iPhone 13 ਖਰੀਦ ਸਕਦੇ ਹੋ। ਇਸ ‘ਚ 5G ਕਨੈਕਟੀਵਿਟੀ, A15 ਬਾਇਓਨਿਕ ਚਿੱਪ ਅਤੇ OLED ਡਿਸਪਲੇ ਹੈ। ਇਸ ‘ਚ ਇਕ ਦਿਨ ਦਾ ਬੈਟਰੀ ਬੈਕਅਪ ਦਿੱਤਾ ਜਾ ਸਕਦਾ ਹੈ।
ਫਲਿੱਪਕਾਰਟ ਉੱਤੇiPhone 14 ਲਈ ਚੰਗਾ ਆਫਰ ਉਪਲਬਧ ਹੈ। ਇਸ ਵਿਚ ਤੁਹਾਨੂੰ ਪੁਰਾਣੇ ਮਾਡਲ iPhone 13 ਦੇ ਮੁਕਾਬਲੇ ਇਸ ‘ਚ ਤੁਹਾਨੂੰ ਕਈ ਅਪਗ੍ਰੇਡ ਮਿਲਦੇ ਹਨ ਜਿਸ ‘ਚ ਪਰਫਾਰਮੈਂਸ, ਵਾਧੂ GPU ਕੋਰ, ਕੈਮਰੇ ‘ਚ ਐਕਸ਼ਨ ਮੋਡ ਅਤੇ ਐਪਲ ਦਾ ਫੋਟੋਨਿਕ ਇੰਜਣ ਸ਼ਾਮਿਲ ਹੈ। ਇਸ ‘ਚ ਤੁਹਾਨੂੰ ਲੰਬੇ ਸਮੇਂ ਤੱਕ ਸਾਫਟਵੇਅਰ ਸਪੋਰਟ ਮਿਲੇਗਾ ਕਿਉਂਕਿ ਇਸ ਨੂੰ ਪੁਰਾਣੇ ਮਾਡਲ ਆਈਫੋਨ 13 ਤੋਂ ਇਕ ਸਾਲ ਬਾਅਦ ਲਾਂਚ ਕੀਤਾ ਗਿਆ ਸੀ।