ਭਾਰਤ- ਪਾਕਿ ਦੇ ਤਣਾਅ ਵਿਚਾਲੇ ਲਖਵਿੰਡਰ ਵਡਾਲੀ ਨੇ ਸ਼ੋਅ ਕੀਤਾ ਰੱਦ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਆਪਣੇ ਸਿਖਰ ‘ਤੇ ਹੈ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਭਾਰਤ ਨੇ ਪਹਿਲਗਾਮ ਦਾ ਬਦਲਾ ਲੈਣ ਲਈ ਪਾਕਿਸਤਾਨੀ ਖੇਤਰ ਵਿੱਚ ‘ਆਪ੍ਰੇਸ਼ਨ ਸਿੰਦੂਰ’ ਚਲਾਇਆ। ਇਸ ਤੋਂ ਬਾਅਦ, ਪਾਕਿਸਤਾਨ ਵੱਲੋਂ ਜਵਾਬੀ ਹਮਲੇ ਦੀ ਧਮਕੀ ਨੇ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਜੰਗ ਦਾ ਡਰ ਪੈਦਾ ਕਰ ਦਿੱਤਾ ਹੈ।
ਇਸੀ ਵਿਚਾਲੇ ਮਸ਼ਹੂਰ ਗਾਇਕ ਲਖਵਿੰਡਰ ਵਡਾਲੀ ਨੇ ਆਪਣਾ ਅੱਜ ਮੰਬਈ ਸ਼ੋਅ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਭਾਰਤ ਵਿੱਚ ਮੌਜੂਦਾ ਸਥਿਤੀ ਦੇ ਕਾਰਨ, ਖਾਸ ਕਰਕੇ ਅੰਮ੍ਰਿਤਸਰ ਵਿੱਚ ਵਧੇ ਹੋਏ ਤਣਾਅ ਅਤੇ ਹਵਾਈ ਅੱਡੇ ਬੰਦ ਹੋਣ ਕਾਰਨ ਆਉਣ ਵਾਲੇ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਬਹੁਤ ਮੁਸ਼ਕਲ ਅਤੇ ਅਸੁਰੱਖਿਅਤ ਬਣ ਗਿਆ ਹੈ।
ਗਾਇਕ ਨੇ ਅੱਗੇ ਲਿਖਿਆ ਕਿ ਕਲਾਕਾਰਾਂ ਦੀ ਸੁਰੱਖਿਆ ਅਤੇ ਯਾਤਰਾਦੀਆਂ ਸਥਿਤੀਆਂ ਦੀ ਅਨਿਸ਼ਚਿਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਨਹਿਰ ਸੈਂਟਰ ਵਰਲੀ ਮੁੰਬਈ ਵਿਖੇ ਅੱਜ ਦੇ ਪ੍ਰੋਗਰਾਮ ਨੂੰ ਰੱਦ ਕਰਨ ਦਾ ਮੁਸ਼ਕਲ ਫੈਸਲਾ ਲਿਆ ਹੈ।ਅਸੀਂ ਆਪਣੇ ਦੇਸ਼ ਦੀਆਂ ਤਰਜੀਹਾਂ ਦੀ ਡੂੰਘਾਈ ਨਾਲ ਕਦਰ ਕਰਦੇ ਹਾਂ ਅਤੇ ਵਿਸ਼ਵਾਸ ਕਰਦੇ ਹਾਂ ਕਿ ਇਹ ਇਸ ਸਮੇਂ ਸਭ ਤੋਂ ਜ਼ਿੰਮੇਵਾਰ ਕਦਮ ਹੈ।
ਦੱਸ ਦਈਏ ਕਿ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅਪੂਰਨ ਸਬੰਧਾਂ ਵਿਚਕਾਰ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ। 8 ਮਈ 2025 ਯਾਨੀ ਵੀਰਵਾਰ ਨੂੰ, ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਕੰਮ ਕਰ ਰਹੇ ਸਾਰੇ OTT ਪਲੇਟਫਾਰਮ, ਸਟ੍ਰੀਮਿੰਗ ਸਰਵਿਸ ਅਤੇ Digital Intermediaries ਨੂੰ ਪਾਕਿਸਤਾਨ ਨਾਲ ਸਬੰਧਤ ਕਿਸੇ ਵੀ ਸਮੱਗਰੀ ਨੂੰ ਤੁਰੰਤ ਹਟਾਉਣਾ ਹੋਵੇਗਾ।