‘ਯਾ ਖੁਦਾ, ਅੱਜ ਬਚਾ ਲਓ’, ਸੰਸਦ ਵਿੱਚ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਪਾਕਿਸਤਾਨੀ ਸਾਂਸਦ; ਵੀਡੀਓ ਆਈ ਸਾਹਮਣੇ

ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਣਾਅ ਬਣਿਆ ਹੋਇਆ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦਹਿਸ਼ਤ ਵਿੱਚ ਹੈ ਅਤੇ ਹੁਣ ਮਦਦ ਦੀ ਗੁਹਾਰ ਲਗਾ ਰਿਹਾ ਹੈ। ਇਸ ਦੌਰਾਨ, ਤਾਹਿਰ ਇਕਬਾਲ ਪਾਕਿਸਤਾਨੀ ਸੰਸਦ ਵਿੱਚ ਫੁੱਟ-ਫੁੱਟ ਕੇ ਹੋਣ ਲੱਗ ਪਿਆ। ਉਸਦੀ ਰੋਣ ਵਾਲੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਤਾਹਿਰ ਇਕਬਾਲ ਨੇ ਸੰਸਦ ਵਿੱਚ ਰੋਂਦੇ ਹੋਏ ਕਿਹਾ, ‘ਯਾ ਖੁਦਾ, ਅੱਜ ਬਚਾ ਲਓ, ਅੱਲ੍ਹਾ ਸਾਡੀ ਰੱਖਿਆ ਕਰੋ। ਉਨ੍ਹਾਂ ਫੌਜ ਮੁਖੀ ਮੁਨੀਰ ਤੋਂ ਵੀ ਸੁਰੱਖਿਆ ਮੰਗੀ ਹੈ।
ਕਾਬਲੇਗੌਰ ਹੈ ਕਿ ਬੀਤੀ ਰਾਤ ਵੀ ਪਾਕਿਸਤਾਨ ਨੇ ਭਾਰਤ ਦੇ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਰਾਤ ਨੂੰ ਲਗਭਗ 1 ਵਜੇ, ਪਾਕਿਸਤਾਨ ਨੇ ਡਰੋਨਾਂ ਨਾਲ ਹਮਲਾ ਕੀਤਾ ਅਤੇ ਮਿਜ਼ਾਈਲਾਂ ਦਾਗੀਆਂ ਪਰ ਭਾਰਤ ਪਾਕਿਸਤਾਨ ਦੇ ਹਰ ਹਮਲੇ ਦਾ ਜਵਾਬ ਦੇਣ ਲਈ ਤਿਆਰ ਸੀ। ਪਾਕਿਸਤਾਨ ਵੱਲੋਂ ਭਾਰਤ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਠਿੰਡਾ, ਚੰਡੀਗੜ੍ਹ, ਪਠਾਨਕੋਟ ‘ਤੇ ਹਮਲਾ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਹੋਈਆਂ ਹਨ। ਇਸ ਤੋਂ ਇਲਾਵਾ ਸ੍ਰੀਨਗਰ, ਅਵੰਤੀਪੋਰਾ, ਆਦਮਪੁਰ, ਫਲੋਦੀ, ਭੁਜ ਵਿੱਚ ਵੀ ਹਮਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਭਾਰਤ ਨੇ ਪਾਕਿਸਤਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਡੇਗ ਦਿੱਤਾ।
ਇਸ ਦੇ ਜਵਾਬ ਵਿੱਚ, ਭਾਰਤੀ ਫੌਜ ਨੇ ਪਾਕਿਸਤਾਨ ਦੇ ਲਾਹੌਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਨੂੰ ਉਡਾ ਦਿੱਤਾ। ਭਾਰਤ ਨੇ ਪਹਿਲੀ ਵਾਰ S-400 ਸੁਦਰਸ਼ਨ ਚੱਕਰ ਵਾਸੂ ਰੱਖਿਆ ਮਿਜ਼ਾਈਲ ਦੀ ਵਰਤੋਂ ਕੀਤੀ। ਪਾਕਿਸਤਾਨ ਦੇ ਹਮਲੇ ਤੋਂ ਬਾਅਦ, ਭਾਰਤ ਨੇ ਅੱਤਵਾਦ ਦਾ ਢੁਕਵਾਂ ਜਵਾਬ ਦਿੱਤਾ।
ਦੱਸ ਦੇਈਏ ਕਿ ਭਾਰਤ ਨੇ ਪਾਕਿਸਤਾਨ ‘ਤੇ ਹਵਾਈ ਹਮਲਾ ਕੀਤਾ ਹੈ। ਇਸ ਹਮਲੇ ਵਿੱਚ, ਭਾਰਤੀ ਫੌਜ ਨੇ ਪਾਕਿਸਤਾਨ ਦੇ 9 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਪਾਕਿਸਤਾਨ ਦੇ ਬਹਾਵਲਪੁਰ ਵਿੱਚ ਭਾਰਤ ਦੇ ਹਮਲੇ ਵਿੱਚ 100 ਅੱਤਵਾਦੀ ਮਾਰੇ ਗਏ ਸਨ। ਭਾਰਤੀ ਫੌਜ ਨੇ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ। ਮੁਰੀਦਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ।
ਮੀਡੀਆ ਰਿਪੋਰਟਾਂ ਅਨੁਸਾਰ, ਆਸਿਫ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਇਸ ਤਣਾਅ ਨੂੰ ਜ਼ਰੂਰ ਖਤਮ ਕਰ ਦੇਵਾਂਗੇ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।