ਫੈਟੀ ਲਿਵਰ ਨੂੰ ਠੀਕ ਕਰ ਸਕਦੀਆਂ ਹਨ ਰਸੋਈ ‘ਚ ਪਈਆਂ ਇਹ 5 ਚੀਜ਼ਾਂ, ਅੱਜ ਹੀ ਆਪਣੀ ਡਾਈਟ ‘ਚ ਕਰੋ ਸ਼ਾਮਲ

ਅੱਜ ਦੀ ਮਾੜੀ ਜੀਵਨ ਸ਼ੈਲੀ ਤੇ ਖਾਣਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਲੋਕਾਂ ਵਿੱਚ ਫੈਟੀ ਲੀਵਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਫੈਟੀ ਲੀਵਰ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਿਗਰ ਵਿੱਚ ਬਹੁਤ ਜ਼ਿਆਦਾ ਚਰਬੀ ਜਮ੍ਹਾਂ ਹੋ ਜਾਂਦੀ ਹੈ। ਇਹ ਸਮੱਸਿਆ ਆਮ ਤੌਰ ‘ਤੇ ਸ਼ੂਗਰ ਤੋਂ ਪੀੜਤ, ਜ਼ਿਆਦਾ ਭਾਰ ਵਾਲੇ ਅਤੇ ਸ਼ਰਾਬ ਪੀਣ ਵਾਲੇ ਲੋਕਾਂ ਵਿੱਚ ਦੇਖੀ ਜਾਂਦੀ ਹੈ।
ਸ਼ੁਰੂ ਵਿੱਚ, ਫੈਟੀ ਲੀਵਰ ਦੇ ਕੋਈ ਲੱਛਣ ਨਹੀਂ ਹੁੰਦੇ, ਪਰ ਕੁਝ ਮਾਮਲਿਆਂ ਵਿੱਚ, ਥਕਾਵਟ, ਪੇਟ ਦਰਦ ਅਤੇ ਲੱਤਾਂ ਵਿੱਚ ਸੋਜ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੋ। ਫੈਟੀ ਲੀਵਰ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਆਪਣੀ ਖੁਰਾਕ ਵਿੱਚ ਕੁਝ ਚੀਜ਼ਾਂ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਥੋੜੀ ਰਾਹਤ ਮਿਲ ਸਕਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਫੈਟੀ ਲੀਵਰ ਤੋਂ ਬਚਣ ਲਈ ਹੇਠ ਲਿਖੀਆਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ
ਕੌਫੀ : ਕੌਫੀ ਜਿਗਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ, ਇਹ ਕ੍ਰੋਨਿਕ ਲੀਵਰ ਡਿਜ਼ੀਜ਼ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੈ।
ਆਂਵਲਾ : ਆਂਵਲੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਇਹ ਐਂਟੀ-ਆਕਸੀਡੈਂਟ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਰੋਜ਼ਾਨਾ ਕੱਚੇ ਆਂਵਲਾ ਦਾ ਸੇਵਨ ਕਰਨ ਨਾਲ ਫੈਟੀ ਲੀਵਰ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
ਅੰਗੂਰ : ਅੰਗੂਰਾਂ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦੇ ਹਨ ਜੋ ਜਿਗਰ ਨੂੰ ਸਿਹਤਮੰਦ ਰੱਖਣ ਅਤੇ ਫੈਟੀ ਲੀਵਰ ਦੀ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
ਐਵੋਕਾਡੋ : ਸਿਹਤਮੰਦ ਚਰਬੀ ਨਾਲ ਭਰਪੂਰ, ਐਵੋਕਾਡੋ ਜਿਗਰ ਦੇ ਕੰਮ ਨੂੰ ਬਿਹਤਰ ਬਣਾਉਣ, ਸੋਜਸ਼ ਨੂੰ ਘਟਾਉਣ ਅਤੇ ਜਿਗਰ ਨੂੰ ਜ਼ਹਿਰੀਲੇ ਪਦਾਰਥਾਂ ਅਤੇ ਆਕਸੀਡੇਟਿਵ ਤਣਾਅ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ।
ਸੁੱਕੇ ਮੇਵੇ : ਸੁੱਕੇ ਮੇਵਿਆਂ ਵਿੱਚ ਵਿਟਾਮਿਨ, ਖਣਿਜ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਅਤੇ ਲੀਵਰ ਨੂੰ ਫੈਟੀ ਹੋਣ ਤੋਂ ਰੋਕਣ ਵਿੱਚ ਮਦਦਗਾਰ ਹੁੰਦੇ ਹਨ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)