Tarn Taran: ਪਿੰਡ ਵਾਲਿਆਂ ਨੇ ਮਸੀਹ ਭਾਈਚਾਰੇ ਖਿਲਾਫ ਪਾਇਆ ਮਤਾ, ਲਾਈਆਂ ਇਹ ਪਾਬੰਦੀਆਂ

ਜਿਲ੍ਹਾ ਤਰਨਤਾਰਨ ਦੇ ਪਿੰਡ ਸੰਘਰ ਕੋਟ ਦੀ ਪੰਚਾਇਤ ਨੇ ਇਸਾਈ ਭਾਈਚਾਰੇ ਦੇ ਖਿਲਾਫ਼ ਮਤਾ ਪਾਇਆ ਹੈ। ਪੰਚਾਇਤ ਦੇ ਮਤਾ ਪਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵੀਡੀਓ ਦੇ ਵਿੱਚ ਬੋਲਦੇ ਸੁਣਿਆ ਜਾ ਰਿਹਾ ਪਹਿਲਾ ਮਤਾ ਇਹ ਹੈ ਕਿ ਜਿਹੜੇ ਵਿਅਕਤੀ ਮਸੀਹ ਭਾਈਚਾਰੇ ਦੇ ਨਾਲ ਜੁੜੇ ਹੋਏ ਹਨ ਉਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਹੀਂ ਜਾਵੇਗੀ ਅਤੇ ਨਾ ਹੀ ਕੋਈ ਪਾਠੀ ਸਿੰਘ ਜਾਵੇਗਾ। ਇਸ ਦੇ ਨਾਲ ਕਈ ਹੋਰ ਵੀ ਮਤੇ ਪਾਏ ਗਏ ਹਨ।
ਹਾਲਾਂਕਿ ਜਦੋਂ ਨਿਊਜ਼ 18 ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਤਾ ਪੰਚਾਇਤ ਵੱਲੋਂ ਨਹੀਂ ਗੁਰਦੁਆਰਾ ਕਮੇਟੀ ਵੱਲੋਂ ਪਾਇਆ ਗਿਆ ਹੈ। ਮਤੇ ਵਿਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਹਨ ਉਨ੍ਹਾਂ ਵਿਚੋਂ ਮਸੀਹ ਭਾਈਚਾਰੇ ਵੱਲੋਂ ਪਿੰਡ ਵਿਚ ਸ਼ੋਭਾ ਯਾਤਰਾ ‘ਤੇ ਮਨਾਹੀ, ਪਿੰਡ ਦੇ ਸ਼ਮਸ਼ਾਨ ਘਾਟ ਵਿਚ ਮਸੀਹ ਭਾਈਚਾਰੇ ਦੇ ਸਪੁਰਦ ਏ ਖ਼ਾਕ ‘ਤੇ ਰੋਕ ਆਦਿ ਸ਼ਾਮਲ ਹਨ।
ਪੰਜਾਬੀ ਖ਼ਬਰਾਂ, ਤਾਜ਼ੀਆਂ ਬ੍ਰੇਕਿੰਗ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੜ੍ਹੋ News18 Punjab ‘ਤੇ। ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ News18 Punjabi ‘ਤੇ ਪੜ੍ਹੋ ਰਾਜਨੀਤਿਕ ਖਬਰਾਂ, ਅਜਬ ਗ਼ਜ਼ਬ ਖਬਰਾਂ, ਜੀਵਨਸ਼ੈਲੀ, ਆਮ ਗਿਆਨ ਅਤੇ ਖੇਡਾਂ ਨਾਲ ਸਬੰਧਤ ਖਬਰਾਂ। ਤੁਸੀਂ ਸਾਡੀ ਆਫੀਸ਼ੀਅਲ News18 ਐਪ ਨੂੰ ਵੀ ਪਲੇ ਸਟੋਰ ਅਤੇ ਐੱਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
- First Published :