81 ਸਾਲ ਦੀ ਉਮਰ ‘ਚ ਵੀ ਇੰਨੇ ਫਿੱਟ ਹਨ ਅਮਿਤਾਭ ਬੱਚਨ, ਜਾਣੋ Big B ਦੀ ਸਿਹਤ ਦਾ ਰਾਜ਼

ਵਧਦੀ ਉਮਰ ਦੇ ਨਾਲ ਊਰਜਾ ਵਿੱਚ ਕਮੀ ਆਉਣਾ ਇੱਕ ਆਮ ਗੱਲ ਹੈ ਪਰ ਸਾਡੇ ਦੇਸ਼ ਵਿੱਚ ਅਜਿਹਾ ਸ਼ਖਸ ਹੈ ਜਿਸ ਦੀ 80 ਸਾਲ ਉਮਰ ਹੋਣ ਤੋਂ ਬਾਅਦ ਵੀ ਉਹ ਫਿੱਟ ਹੈ ਤੇ ਅੱਜ ਵੀ ਆਪਣਾ ਕੰਮ ਬਾਖੂਬੀ ਕਰ ਰਿਹਾ ਹੈ। ਦਰਅਸਲ ਅਸੀਂ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ (Amitabh Bachchan) ਦੀ ਗੱਲ ਕਰ ਰਹੇ ਹਾਂ।
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ‘ਕੌਨ ਬਣੇਗਾ ਕਰੋੜਪਤੀ’ ਦੇ 16ਵੇਂ ਸੀਜ਼ਨ ਨੂੰ ਹੋਸਟ ਕਰ ਰਹੇ ਹਨ। ਅਮਿਤਾਭ ਬੱਚਨ 81 ਸਾਲ ਦੇ ਹੋਣ ਦੇ ਬਾਵਜੂਦ ਇਸ ਉਮਰ ‘ਚ ਵੀ ਕਾਫੀ ਫਿੱਟ ਰਹਿੰਦੇ ਹਨ। ਆਓ ਜਾਣਦੇ ਹਾਂ ਕਿ ਇੰਨੀ ਉਮਰ ਦੇ ਬਾਵਜੂਦ ਅਮਿਤਾਭ ਬੱਚਨ ਇੰਨੇ ਫਿੱਟ ਕਿਵੇਂ ਹਨ…
81 ਸਾਲ ਦੀ ਉਮਰ ‘ਚ ਵੀ ਅਮਿਤਾਭ ਬੱਚਨ ਨੇ ਫਿਟਨੈੱਸ ਪ੍ਰਤੀ ਆਪਣੇ ਸਮਰਪਣ ਨਾਲ ਸਾਬਤ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਕੁਝ ਕਰਨ ਦਾ ਮਨ ਬਣਾ ਲੈਂਦੇ ਹੋ ਤਾਂ ਤੁਹਾਨੂੰ ਉਸ ਨੂੰ ਪੂਰਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ।
ਅਮਿਤਾਭ ਬੱਚਨ ਆਪਣੇ ਅਨੁਸ਼ਾਸਨ ਅਤੇ ਫਿਟਨੈੱਸ ਨੂੰ ਲੈ ਕੇ ਕਾਫੀ ਗੰਭੀਰ ਹਨ। ਇਸੇ ਲਈ ਬਿੱਗ ਬੀ ਇਸ ਉਮਰ ‘ਚ ਵੀ ਕਾਫੀ ਫਿੱਟ ਰਹਿੰਦੇ ਹਨ। ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਨਾਲ ਜੁੜੇ ਕਈ ਅਪਡੇਟਸ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ‘ਕੌਨ ਬਣੇਗਾ ਕਰੋੜਪਤੀ’ ਦੇ ਮੰਚ ‘ਤੇ ਵੀ ਅਦਾਕਾਰ ਆਪਣੇ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕਰਦੇ ਰਹਿੰਦੇ ਹਨ।
ਨਾਸ਼ਤੇ ‘ਚ ਕੀ ਖਾਂਦੇ ਹਨ ਅਮਿਤਾਭ ਬੱਚਨ
ਇੱਕ ਵਾਰ ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਦੱਸਿਆ ਸੀ ਕਿ ਉਹ ਸਵੇਰੇ ਉੱਠ ਕੇ ਤੁਲਸੀ ਦੇ ਕੁਝ ਪੱਤੇ ਖਾਂਦੇ ਹਨ। ਇਸ ਤੋਂ ਇਲਾਵਾ ਉਹ ਪ੍ਰੋਟੀਨ ਸ਼ੇਕ, ਬਦਾਮ ਅਤੇ ਕਈ ਵਾਰ ਓਟਮੀਲ ਜਾਂ ਨਾਰੀਅਲ ਪਾਣੀ ਵੀ ਲੈਂਦੇ ਹਨ। ਅਮਿਤਾਭ ਬੱਚਨ ਆਮ ਤੌਰ ‘ਤੇ ਆਪਣੇ ਨਾਸ਼ਤੇ ‘ਚ ਆਂਵਲੇ ਦਾ ਜੂਸ ਅਤੇ ਖਜੂਰ ਖਾਣਾ ਪਸੰਦ ਕਰਦੇ ਹਨ।
ਨਾਨ ਵੈਜ ਨਹੀਂ ਖਾਂਦੇ ਅਮਿਤਾਭ ਬੱਚਨ
ਅਮਿਤਾਭ ਬੱਚਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਨਾਨ ਵੈਜ ਅਤੇ ਮਿੱਠਾ ਖਾਣਾ ਛੱਡ ਦਿੱਤਾ ਹੈ। ਉਹ ਜਵਾਨੀ ਵਿੱਚ ਇਹ ਸਭ ਖਾਂਦੇ ਸੀ, ਪਰ ਹੁਣ ਉਨ੍ਹਾਂ ਨੇ ਨਾਨ-ਵੈਜ, ਮਿੱਠੀਆਂ ਚੀਜ਼ਾਂ ਅਤੇ ਚੌਲ ਖਾਣਾ ਛੱਡ ਦਿੱਤਾ ਹੈ। ਬਿੱਗ ਬੀ ਨੇ ਇਹ ਵੀ ਦੱਸਿਆ ਕਿ ਜਯਾ ਬੱਚਨ ਦੀ ਪਸੰਦੀਦਾ ਡਿਸ਼ ਮੱਛੀ ਹੈ। ਅਮਿਤਾਭ ਬੱਚਨ ਬਹੁਤ ਘੱਟ ਮਿੱਠੇ ਦਾ ਸੇਵਨ ਕਰਦੇ ਹਨ। ਅਮਿਤਾਭ ਬੱਚਨ ਸੰਤੁਲਿਤ ਖੁਰਾਕ ਲੈਂਦੇ ਹਨ ਅਤੇ ਜੰਕ ਫੂਡ ਤੋਂ ਦੂਰ ਰਹਿੰਦੇ ਹਨ। ਹਾਲਾਂਕਿ ਉਹ ਚਾਟ ਖਾਣ ਦੇ ਬਹੁਤ ਸ਼ੌਕੀਨ ਹਨ। ਫਿੱਟ ਰਹਿਣ ਲਈ ਅਮਿਤਾਭ ਬੱਚਨ ਯੋਗਾ ਵੀ ਕਰਦੇ ਹਨ ਅਤੇ ਜੌਗਿੰਗ ਤੋਂ ਇਲਾਵਾ ਸੈਰ ਕਰਨਾ ਵੀ ਪਸੰਦ ਕਰਦੇ ਹਨ।