ਹਵਾਈ ਅੱਡੇ ‘ਤੇ ਮਿਜ਼ਾਈਲ ਹਮਲਾ, ਏਅਰ ਇੰਡੀਆ ਦੀ ਉਡਾਣ ਅਬੂ ਧਾਬੀ ਵੱਲ ਮੋੜੀ – News18 ਪੰਜਾਬੀ

Air India Flight Divert: ਦਿੱਲੀ ਤੋਂ ਤਲ ਅਵੀਵ ਜਾ ਰਹੀ ਏਅਰ ਇੰਡੀਆ ਦੀ ਫਲਾਈਟ (Missile attack at Israel airport) ਨੂੰ ਐਤਵਾਰ (4 ਮਈ, 2025) ਅਬੂ ਧਾਬੀ ਵੱਲ ਡਾਇਵਰਟ ਕਰ ਦਿੱਤਾ ਗਿਆ। ਇਹ ਡਾਇਵਰਟ ਇਜ਼ਰਾਈਲੀ ਹਵਾਈ ਅੱਡੇ ਨੇੜੇ ਹੋਏ ਮਿਜ਼ਾਈਲ ਹਮਲੇ ਕਾਰਨ ਕੀਤਾ ਗਿਆ ਸੀ।
Surveillance camera footage shows the moment of the Houthi missile impact at Ben Gurion Airport.
The missile struck a grove adjacent to an access road, within the airport’s perimeter. pic.twitter.com/AUyQwKrEOy
— Emanuel (Mannie) Fabian (@manniefabian) May 4, 2025
ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਫਲਾਈਟ ਨੰਬਰ AI-139 ਬੋਇੰਗ 787 ਜਹਾਜ਼ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ। ਇਹ ਘਟਨਾ ਇਸ ਦੇ ਨਿਰਧਾਰਤ ਲੈਂਡਿੰਗ ਤੋਂ ਲਗਭਗ ਇੱਕ ਘੰਟਾ ਪਹਿਲਾਂ ਵਾਪਰੀ। ਜਹਾਜ਼ ਨੂੰ ਵਾਪਸ ਦਿੱਲੀ ਲਿਆਂਦਾ ਜਾਵੇਗਾ।
Flightradar24 ਦੁਆਰਾ ਟਰੈਕ ਕੀਤੇ ਗਏ ਫਲਾਈਟ ਡੇਟਾ ਦੇ ਅਨੁਸਾਰ, ਡਾਇਵਰਸ਼ਨ ਦਾ ਫੈਸਲਾ ਉਦੋਂ ਲਿਆ ਗਿਆ ਜਦੋਂ ਜਹਾਜ਼ ਜਾਰਡਨ ਦੇ ਹਵਾਈ ਖੇਤਰ ਵਿੱਚੋਂ ਉੱਡ ਰਿਹਾ ਸੀ। ਏਅਰ ਇੰਡੀਆ ਦੀ ਨਵੀਂ ਦਿੱਲੀ ਤੋਂ ਤਲ ਅਵੀਵ ਜਾ ਰਹੀ ਉਡਾਣ ਨੂੰ ਇਜ਼ਰਾਇਲੀ ਸ਼ਹਿਰ ਵਿਚ ਹਵਾਈ ਅੱਡੇ ਨੇੜੇ ਹੋਏ ਮਿਜ਼ਾਈਲ ਹਮਲੇ ਮਗਰੋਂ ਅਬੂ ਧਾਬੀ ਮੋੜ ਦਿੱਤਾ ਗਿਆ ਹੈ। ਇਹ ਦਾਅਵਾ ਸੂਤਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ।
ਸੂਤਰਾਂ ਨੇ ਕਿਹਾ ਕਿ ਇਹ ਮਿਜ਼ਾਈਲ ਹਮਲਾ ਏਅਰ ਇੰਡੀਆ ਦੀ ਉਡਾਣ ਏਆਈ139 ਦੇ ਤਲ ਅਵੀਵ ਵਿਚ ਲੈਂਡ ਕੀਤੇ ਜਾਣ ਤੋਂ ਇਕ ਘੰਟਾ ਪਹਿਲਾਂ ਹੋਇਆ। ਸੂਤਰਾਂ ਮੁਤਾਬਕ ਉਡਾਣ ਦਿੱਲੀ ਵਾਪਸ ਆਏਗੀ।