ਸ਼ੁਭਮਨ ਗਿੱਲ ਮੈਦਾਨ ‘ਤੇ ਦੋ ਵਾਰ ਅੰਪਾਇਰ ਨਾਲ ਭਿੜੇ, ਮੈਚ ਤੋਂ ਬਾਅਦ ਕਪਤਾਨ ਨੇ ਖੁਦ ਦੱਸਿਆ ਕਿ…

ਮੈਚ ਤੋਂ ਬਾਅਦ, ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ, “ਮੇਰੇ ਅਤੇ ਅੰਪਾਇਰ ਵਿਚਕਾਰ ਥੋੜ੍ਹੀ ਜਿਹੀ ਚਰਚਾ ਹੋਈ। ਜਦੋਂ ਕੋਈ ਖਿਡਾਰੀ ਮੈਦਾਨ ‘ਤੇ ਆਪਣਾ ਸਰਵੋਤਮ ਯਾਨੀ 110% ਦਿੰਦਾ ਹੈ, ਤਾਂ ਭਾਵਨਾਵਾਂ ਆਪਣੇ ਆਪ ਬਾਹਰ ਆ ਜਾਂਦੀਆਂ ਹਨ।” ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਹੈਦਰਾਬਾਦ ਖ਼ਿਲਾਫ਼ ਮੈਚ ਦੌਰਾਨ ਅੰਪਾਇਰਾਂ ਨਾਲ ਉਨ੍ਹਾਂ ਦੀਆਂ ਦੋ ਤਿੱਖੀਆਂ ਬਹਿਸਾਂ ਚਰਚਾ ਵਿੱਚ ਰਹੀਆਂ ।
ਕਿਉਂ ਹੋਈ ਸ਼ੁਭਮਨ ਗਿੱਲ ਦੀ ਬਹਿਸ ?
ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਰਨ ਆਊਟ ਹੋਣ ਤੋਂ ਬਾਅਦ ਚੌਥੇ ਅੰਪਾਇਰ ਨਾਲ ਵੀ ਬਹਿਸ ਕਰਦੇ ਦਿਖੇ, ਕਿਉਂਕਿ ਉਨ੍ਹਾਂ ਦਾ ਆਊਟ ਸਕ੍ਰੀਨ ‘ਤੇ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ, ਦੂਜੀ ਪਾਰੀ ਦੇ 14ਵੇਂ ਓਵਰ ਵਿੱਚ, ਜਦੋਂ ਹੈਦਰਾਬਾਦ ਦੀ ਟੀਮ ਸਕੋਰ ਚੇਜ ਕਰ ਰਹੀ ਸੀ ਤਾਂ ਅਭਿਸ਼ੇਕ ਸ਼ਰਮਾ ਦੇ ਪੈਰ ‘ਤੇ ਗੇਂਦ ਲੱਗ ਗਈ। ਗੁਜਰਾਤ ਦੇ ਸਾਰੇ ਖਿਡਾਰੀਆਂ ਨੇ LBW ਲਈ ਜ਼ੋਰਦਾਰ ਅਪੀਲ ਕੀਤੀ, ਪਰ ਅੰਪਾਇਰ ਨੇ ਇਸਨੂੰ ਆਊਟ ਨਹੀਂ ਦਿੱਤਾ। ਇਸ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਨੇ ਡੀਆਰਐਸ ਲਿਆ, ਪਰ ਰੀਪਲੇਅ ਵਿੱਚ ਦਿਖਾਇਆ ਗਿਆ ਕਿ ਗੇਂਦ ਲੈੱਗ ਸਟੰਪ ਦੇ ਬਾਹਰ ਜਾ ਰਹੀ ਸੀ। ਜਦੋਂ ਸਕਰੀਨ ‘ਤੇ ਫੈਸਲਾ ਆਇਆ ਤਾਂ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਖੁਸ਼ ਨਹੀਂ ਸਨ ਅਤੇ ਅੰਪਾਇਰ ਨਾਲ ਬਹਿਸ ਕਰਨ ਲੱਗ ਪਏ।
ਉਸ ਸਮੇਂ ਅਭਿਸ਼ੇਕ ਸ਼ਰਮਾ ਨੇ ਵਿਚਾਲੇ ਆ ਕੇ ਗਿੱਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਅੰਪਾਇਰ ਗਿੱਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।
ਸ਼ੁਭਮਨ ਗਿੱਲ ਨੇ ਕੀ ਕਿਹਾ ?
ਗੁਜਰਾਤ ਨੇ ਆਪਣੀ ਪਾਰੀ ਵਿੱਚ ਸਿਰਫ਼ 22 ਡਾਟ ਗੇਂਦਾਂ ਖੇਡੀਆਂ, ਜਿਸ ਨਾਲ ਦੌੜਾਂ ਲਗਾਤਾਰ ਬਣਦੀਆਂ ਰਹੀਆਂ। ਗਿੱਲ ਨੇ ਕਿਹਾ ਕਿ “ਉਨ੍ਹਾਂ ਦੀ ਟੀਮ ਨੇ ਪਹਿਲਾਂ ਤੋਂ ਇਹ ਫੈਸਲਾ ਨਹੀਂ ਕੀਤਾ ਸੀ ਕਿ ਉਹ ਸਿਰਫ਼ 22 ਡਾਟ ਗੇਂਦਾਂ ਖੇਡਣਗੇ। ਉਨ੍ਹਾਂ ਦਾ ਇੱਕੋ ਇੱਕ ਇਰਾਦਾ ਸੀ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਦੌੜਾਂ ਬਣਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਕਾਲੀ ਮਿੱਟੀ ਵਾਲੀ ਪਿੱਚ ‘ਤੇ ਛੱਕੇ ਲਗਾਉਣਾ ਆਸਾਨ ਨਹੀਂ ਹੁੰਦਾ, ਪਰ ਉਨ੍ਹਾਂ ਦੀ ਟੀਮ ਦੇ ਟਾਪ ਆਰਡਰ ਦੇ ਬੱਲੇਬਾਜ਼ ਜਾਣਦੇ ਹਨ ਕਿ ਦੌੜਾਂ ਕਿਵੇਂ ਬਣਾਈ ਰੱਖਣੀਆਂ ਹਨ। ਗਿੱਲ ਨੇ ਇਹ ਵੀ ਕਿਹਾ ਕਿ ਇਹ ਕਦੇ ਵੀ ਯੋਜਨਾ ਨਹੀਂ ਬਣਦੀ ਚੋਟੀ ਦੇ 3 ਖਿਡਾਰੀਆਂ ਵਿੱਚੋਂ ਕੋਈ ਵੀ ਅੰਤ ਤੱਕ ਖੇਡੇ, ਹਰ ਕਿਸੇ ਦਾ ਧਿਆਨ ਸਿਰਫ ਆਪਣਾ ਬੈਸਟ ਦੇਣ ‘ਤੇ ਹੁੰਦਾ ਹੈ।” ਗੁਜਰਾਤ ਵੱਲੋਂ ਸ਼ੁਭਮਨ ਗਿੱਲ 76, ਸਾਈ ਸੁਦਰਸ਼ਨ 48 ਅਤੇ ਜੋਸ ਬਟਲਰ 64 ਨੇ ਦੌੜਾਂ ਬਣਾਈਆਂ। ਗੁਜਰਾਤ ਲਈ, ਪ੍ਰਸਿਧ ਕ੍ਰਿਸ਼ਨਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 2 ਵਿਕਟਾਂ ਲਈਆਂ।