Business

ਸਰਕਾਰ ਦੀ ਧੀਆਂ ਲਈ ਖਾਸ ਸਕੀਮ, 21 ਸਾਲ ਦੀ ਹੋਣ ਉਤੇ ਮਿਲਦੇ ਹਨ 1 ਲੱਖ ਰੁਪਏ…

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 1 ਅਪ੍ਰੈਲ, 2007 ਨੂੰ ਲਾਡਲੀ ਲਕਸ਼ਮੀ ਯੋਜਨਾ (ladli laxmi yojana) ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ, ਹੁਣ ਤੱਕ ਕੁੱਲ 6 ਹੋਰ ਰਾਜਾਂ ਨੇ ਇਸ ਯੋਜਨਾ ਨੂੰ ਅਪਣਾਇਆ ਹੈ। ਹਾਲ ਹੀ ‘ਚ ਦਿੱਲੀ ਸਰਕਾਰ ਨੇ ‘ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਹੈ। ਲਾਡਲੀ ਲਕਸ਼ਮੀ ਯੋਜਨਾ ਲੜਕੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਲੜਕੀ ਦੇ 21 ਸਾਲ ਦੀ ਹੋ ਜਾਣ ਉਤੇ ਉਸ ਨੂੰ ਕੁੱਲ 1 ਲੱਖ ਰੁਪਏ ਦਿੱਤੇ ਜਾਂਦੇ ਹਨ, ਬਸ਼ਰਤੇ ਉਸ ਨੇ 12ਵੀਂ ਜਮਾਤ ਪਾਸ ਕੀਤੀ ਹੋਵੇ ਅਤੇ 18 ਸਾਲ ਦੀ ਉਮਰ ਤੱਕ ਵਿਆਹ ਨਾ ਹੋਇਆ ਹੋਵੇ। ਇਹ ਲੜਕੀ ਦੀ ਵਿਦਿਅਕ ਤਰੱਕੀ ਅਤੇ ਉਮਰ ਨੂੰ ਧਿਆਨ ਵਿੱਚ ਰੱਖਦਿਆਂ 6 ਕਿਸ਼ਤਾਂ ਵਿੱਚ ਅਦਾ ਕੀਤਾ ਜਾਂਦਾ ਹੈ।

ਇਸ਼ਤਿਹਾਰਬਾਜ਼ੀ

ਇਸ ਸਕੀਮ ਦਾ ਲਾਭ ਲੈਣ ਲਈ, ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ:
ਬੱਚਿਆਂ ਦੇ ਮਾਪੇ ਮੱਧ ਪ੍ਰਦੇਸ਼ ਦੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਆਮਦਨ ਟੈਕਸ ਭਰਨ ਵਾਲਾ ਨਹੀਂ ਹੋਣਾ ਚਾਹੀਦਾ।
ਇਸ ਸਕੀਮ ਲਈ ਅਰਜ਼ੀ ਦੇਣ ਤੋਂ ਪਹਿਲਾਂ ਮਾਪਿਆਂ ਲਈ ਪਰਿਵਾਰ ਨਿਯੋਜਨ ਉਪਾਅ ਅਪਣਾਉਣੇ ਜ਼ਰੂਰੀ ਹਨ।
ਬੱਚੀ ਨੂੰ ਉਸ ਦੇ ਜਨਮ ਦੇ ਪਹਿਲੇ ਸਾਲ ਦੇ ਅੰਦਰ ਇਸ ਸਕੀਮ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ।
ਅੰਤਿਮ ਭੁਗਤਾਨ ਪ੍ਰਾਪਤ ਕਰਨ ਲਈ ਲੜਕੀ ਦਾ 18 ਸਾਲ ਤੱਕ ਅਣਵਿਆਹੀ ਰਹਿਣਾ ਜ਼ਰੂਰੀ ਹੈ।
ਸਿਰਫ਼ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰ ਹੀ ਇਸ ਲਈ ਅਪਲਾਈ ਕਰ ਸਕਦੇ ਹਨ।
ਪਰਿਵਾਰ ਦੀਆਂ ਸਿਰਫ ਦੋ ਲੜਕੀਆਂ ਨੂੰ ਇਸ ਸਕੀਮ ਦਾ ਲਾਭ ਮਿਲਦਾ ਹੈ ਅਤੇ ਜੁੜਵਾ ਹੋਣ ਦੀ ਸਥਿਤੀ ਵਿੱਚ, ਤੀਜੀ ਲੜਕੀ ਨੂੰ ਵੀ ਲਾਭ ਮਿਲੇਗਾ।
ਜਿਨ੍ਹਾਂ ਪਰਿਵਾਰਾਂ ਨੇ ਬੱਚੀ ਨੂੰ ਗੋਦ ਲਿਆ ਹੈ, ਉਹ ਵੀ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ।

ਇਸ਼ਤਿਹਾਰਬਾਜ਼ੀ

ਆਓ ਜਾਣਦੇ ਹਾਂ ਕਿ ਕਿਵੇਂ ਅਪਲਾਈ ਕਰਨਾ ਹੈ: ਇਸ ਸਕੀਮ ਲਈ ਅਪਲਾਈ ਕਰਨ ਲਈ ਸਮਰੱਥ ਪਰਿਵਾਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪ੍ਰੋਜੈਕਟ ਦਫ਼ਤਰ, ਲੋਕ ਸੇਵਾ ਕੇਂਦਰ ਜਾਂ ਕਿਸੇ ਇੰਟਰਨੈਟ ਕੈਫੇ ਵਿੱਚ ਜਾਣਾ ਪਵੇਗਾ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਰਾਹੀਂ ਵੀ ਅਪਲਾਈ ਕੀਤਾ ਜਾ ਸਕਦਾ ਹੈ।

  • First Published :

Source link

Related Articles

Leave a Reply

Your email address will not be published. Required fields are marked *

Back to top button