IPL ਵਿਚਾਲੇ ਇਸ ਟੀਮ ਲਈ ਆਈ ਬੁਰੀ ਖ਼ਬਰ, ਇਹ ਖਤਰਨਾਕ ਆਲਰਾਊਂਡਰ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ…

ਪੰਜਾਬ ਕਿੰਗਜ਼ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਛੱਕੇ ਮਾਰਨ ਦਾ ਮਹਾਰਥੀ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਆਸਟ੍ਰੇਲੀਆ ਦੇ ਖਤਰਨਾਕ ਆਲਰਾਊਂਡਰ ਗਲੇਨ ਮੈਕਸਵੈੱਲ ਉਂਗਲੀ ਦੇ ਫਰੈਕਚਰ ਕਾਰਨ ਆਈਪੀਐਲ 2025 ਸੀਜ਼ਨ ਤੋਂ ਬਾਹਰ ਹੋ ਗਏ ਹਨ। ਇਹ ਆਈਪੀਐਲ 2025 ਸੀਜ਼ਨ ਦੇ ਵਿਚਕਾਰ ਪੰਜਾਬ ਕਿੰਗਜ਼ ਟੀਮ ਲਈ ਇੱਕ ਵੱਡਾ ਝਟਕਾ ਹੈ। ਗਲੇਨ ਮੈਕਸਵੈੱਲ ਨੂੰ ਇਹ ਸੱਟ 26 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਰੁੱਧ ਮੈਚ ਤੋਂ ਪਹਿਲਾਂ ਸਿਖਲਾਈ ਸੈਸ਼ਨ ਦੌਰਾਨ ਲੱਗੀ ਸੀ। ਇਹ ਮੈਚ ਮੀਂਹ ਕਾਰਨ ਦੀ ਭੇਂਟ ਚੱੜ ਗਿਆ ਸੀ। ਇਸ ਮੈਚ ਵਿੱਚ ਗਲੇਨ ਮੈਕਸਵੈੱਲ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ ਸਨ , ਜਿਸ ਕਾਰਨ IPL 2025 ਸੀਜ਼ਨ ਵਿੱਚ ਉਨ੍ਹਾਂ ਦਾ ਮਾੜਾ ਫਾਰਮ ਜਾਰੀ ਰਿਹਾ।
🚨 Glenn Maxwell has been ruled out of the remainder of the season due to a finger injury. We wish him a speedy recovery. pic.twitter.com/2pHCxuAOoK
— Punjab Kings (@PunjabKingsIPL) May 1, 2025
ਪੰਜਾਬ ਕਿੰਗਜ਼ ਟੀਮ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੀ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਗਲੇਨ ਮੈਕਸਵੈੱਲ ਉਂਗਲੀ ਦੀ ਸੱਟ ਕਾਰਨ ਆਈਪੀਐਲ ਦੇ ਬਾਕੀ ਸੀਜ਼ਨ ਤੋਂ ਬਾਹਰ ਹੋ ਗਏ ਹਨ। ਅਸੀਂ ਉਸਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਨੇ ਸੰਕੇਤ ਦਿੱਤਾ ਕਿ ਟੀਮ ਜਲਦੀ ਹੀ ਗਲੇਨ ਮੈਕਸਵੈੱਲ ਦੇ ਬਦਲ ਦੀ ਭਾਲ ਕਰੇਗੀ। ਰਿੱਕੀ ਪੋਂਟਿੰਗ ਨੇ ਕਿਹਾ, ‘ਅਸੀਂ ਕਿਸੇ ਵੀ ਸਮੇਂ ਰਿਪਲੇਸਮੈਂਟ ਦਾ ਐਲਾਨ ਕਰ ਸਕਦੇ ਹਾਂ।’ ਸਾਡੇ ਕੋਲ 12ਵੇਂ ਮੈਚ ਤੱਕ ਦਾ ਸਮਾਂ ਹੈ, ਇਸ ਲਈ ਸਾਨੂੰ ਅਜੇ ਵੀ ਕੁਝ ਮੈਚ ਖੇਡਣੇ ਹਨ। ਸਾਡੇ ਕੋਲ ਜੋ ਟੀਮ ਹੈ, ਉਸ ਦੇ ਨਾਲ ਅਸੀਂ ਉਨ੍ਹਾਂ ‘ਚੋਂ ਵੀ ਖਿਡਾਰੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।
ਰਿਪਲੇਸਮੈਂਟ ਦੀ ਤਲਾਸ਼ ਜਾਰੀ…
ਪੰਜਾਬ ਕਿੰਗਜ਼ ਦੀ ਟੀਮ ਅਜ਼ਮਤੁੱਲਾ ਉਮਰਜ਼ਈ, ਐਰੋਨ ਹਾਰਡੀ ਅਤੇ ਜ਼ੇਵੀਅਰ ਬਾਰਟਲੇਟ ਵਰਗੇ ਖਿਡਾਰੀਆਂ ‘ਤੇ ਵੀ ਵਿਚਾਰ ਕਰ ਸਕਦੀ ਹੈ, ਖਾਸ ਕਰਕੇ ਧਰਮਸ਼ਾਲਾ ਵਿੱਚ, ਜਿੱਥੇ ਟੀਮ ਨੂੰ ਆਪਣੇ ਅਗਲੇ ਦੋ ਮੈਚ ਖੇਡਣੇ ਹਨ। ਪੰਜਾਬ ਕਿੰਗਜ਼ ਨੂੰ 4 ਮਈ ਨੂੰ ਲਖਨਊ ਸੁਪਰ ਜਾਇੰਟਸ ਅਤੇ 8 ਮਈ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਮੈਚ ਖੇਡਣੇ ਹਨ। ਆਈਪੀਐਲ ਨਿਯਮਾਂ ਦੇ ਅਨੁਸਾਰ, ਟੀਮਾਂ ਨੂੰ ਆਪਣੇ 12ਵੇਂ ਲੀਗ ਮੈਚ ਤੋਂ ਪਹਿਲਾਂ ਬਦਲਵੇਂ ਖਿਡਾਰੀਆਂ ਦਾ ਐਲਾਨ ਕਰਨਾ ਚਾਹੀਦਾ ਹੈ।