iPhone 16 ਹੁਣ ਹੋਵੇਗਾ 10 ਮਿੰਟਾਂ ‘ਚ ਡਿਲੀਵਰ, ਡਿਲੀਵਰੀ ਨੂੰ ਲੈ ਕੇ ਇਨ੍ਹਾਂ 3 ਵੱਡੀਆਂ ਕੰਪਨੀਆਂ ‘ਚ ਛਿੜੀ ਜੰਗ!

ਐਪਲ (Apple) ਦੁਨੀਆ ਦਾ ਵੱਡਾ ਮੋਬਾਈਲ ਬਰਾਂਡ ਹੈ। ਲੋਕਾਂ ਦੇ ਮਨਾਂ ਵਿਚ iPhone ਨੂੰ ਵਰਤਣ ਦਾ ਕਰੇਜ਼ ਹੈ। ਜ਼ਿਆਦਾਤਰ ਲੋਕ ਆਈਫੋਨ ਨੂੰ ਖ਼ਰੀਦਣ ਦੇ ਇੱਛੁਕ ਹਨ। ਐਪਰ ਆਈਫੋਨ ਦਾ ਨਵੇਂ ਤੋਂ ਨਵਾਂ ਵਰਜਨ ਲਾਂਚ ਕਰ ਰਿਹਾ ਹੈ। ਹੁਣ ਬਾਜ਼ਾਰ ਵਿਚ ਆਈਫੋਨ16 (iPhone 16) ਆ ਗਿਆ ਹੈ। ਅੱਜ ਯਾਨੀ ਕਿ 21 ਸਤੰਬਰ ਤੋਂ ਇਹ ਭਾਰਤ ਵਿਚ ਵੀ ਉਪਲਬਧ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਹੁਣ ਤੁਹਾਨੂੰ ਆਈਫੋਨ ਖ਼ਰੀਦਣ ਲਈ ਸਟੋਰ ‘ਤੇ ਜਾਣ ਦੀ ਵੀ ਲੋੜ ਨਹੀਂ ਹੈ। ਤੁਸੀਂ 10 ਮਿੰਟਾਂ ਵਿਚ ਘਰ ਬੈਠੇ ਹੀ ਆਈਫੋਨ ਪ੍ਰਾਪਤ ਕਰ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਆਈਫੋਨ ਦੀ ਖ਼ਰੀਦਦਾਰੀ ਕਰਨਾ ਆਸਾਨ ਹੋ ਗਿਆ ਹੈ। ਇਸ ਨੂੰ ਤੁਸੀਂ ਘਰ ਬੈਠੇ ਹੀ ਮੰਗਵਾ ਸਕਦੇ ਹੋ। ਹੁਣ ਤੱਕ, ਜਿਹੜੀਆਂ ਕੰਪਨੀਆਂ ਕਰਿਆਨੇ ਅਤੇ ਹੋਰ ਘਰੇਲੂ ਸਮਾਨ ਦੀ ਡਿਲਿਵਰੀ ਕਰ ਰਹੀਆਂ ਸਨ, ਉਹ ਹੁਣ ਆਈਫੋਨ ਡਿਲਿਵਰੀ ਕਰਨਗੀਆਂ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਆਈਫੋਨ ਦੀ ਤੇਜ਼ ਡਿਲਿਵਰੀ ਨੂੰ ਲੈ ਕਿ ਭਾਰਤ ਦੇ ਸਭ ਤੋਂ ਵੱਡੇ ਵਣਜ ਪਲੇਟਫ਼ਾਰਮ ਆਹਮੋ ਸਾਹਮਣੇ ਹੋ ਗਏ। ਇਹ ਬਿਗ ਬਾਸਕੇਟ (Big Basket), ਜੈਪਟੋ (Zepto) ਅਤੇ ਬਲਿੰਕਿਟ (Blinkit) ਸਨ। ਟਾਟਾ ਦੁਆਰਾ ਸਮਰਥਿਤ ਬਿਗ ਬਾਸਕੇਟ ਨੇ ਸਭ ਤੋਂ ਪਹਿਲਾਂ 10 ਮਿੰਟਾਂ ਦੇ ਅੰਦਰ ਆਈਫੋਨ ਦੀ ਡਿਲਿਵਰੀ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਬਲਿੰਕਿਟ ਅਤੇ ਜੈਪਟੋ ਨੇ ਵੀ ਆਈਫੋਨ ਦੀ 10 ਮਿੰਟਾਂ ਵਿਚ ਡਿਲਿਵਰੀ ਦਾ ਦਾਅਵਾ ਕਰ ਦਿੱਤਾ।
ਬਲਿੰਕਿਟ (Blinkit) ਦੇ ਕੋਫਾਊਂਡਰ ਅਤੇ CEO ਅਲਬਿੰਦਰ ਢੀਂਡਸਾ ਨੇ ਟਵੀਟ ਕੀਤਾ ਹੈ ਕਿ 10 ਮਿੰਟਾਂ ਵਿਚ ਸਾਰੇ ਨਵੇਂ ਆਈਫੋਨ ਪ੍ਰਾਪਤ ਕਰੋ! ਲਗਾਤਾਰ ਤੀਜੇ ਸਾਲ, ਅਸੀਂ ਬਲਿੰਕਿਟ ਰਾਹੀਂ ਤੁਹਾਡੇ ਲਈ ਨਵੀਨਤਮ iPhone ਲਿਆਉਣ ਲਈ Unicorn APR ਨਾਲ ਸਾਂਝਦਾਰੀ ਕੀਤੀ ਹੈ। ਇਹ ਡਿਲਿਵਰੀ ਦਿੱਲੀ-ਐਨਸੀਆਰ, ਮੁੰਬਈ, ਪੁਣੇ ਅਤੇ ਬੈਂਗਲੁਰੂ ਵਿੱਚ ਲਾਂਚ ਦੇ ਉਸੇ ਦਿਨ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਬਿਗ ਬਾਸਕੇਟ (Big Basket) ਨੇ ਕ੍ਰੋਮਾ ਦੇ ਨਾਲ ਸਾਂਝਦਾਰੀ ਵਿਚ ਆਈਫੋਨ 16 ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ, Zepto ਦਾ ਕਹਿਣਾ ਹੈ ਕਿ ਇਹ ਇਕਲੌਤੀ ਤੇਜ਼ ਵਪਾਰਕ ਵੈੱਬਸਾਈਟ ਹੈ ਜੋ ਚੇਨਈ ਅਤੇ ਹੈਦਰਾਬਾਦ ਵਿੱਚ ਆਈਫੋਨ ਦੀ ਡਿਲਿਵਰੀ ਕਰ ਰਹੀ ਹੈ। Zepto ਦੇ ਸੀਈਓ ਵਿਨੈ ਧਨਾਨੀ ਨੇ ਕਿਹਾ ਕਿ ਅਸੀਂ ਆਪਣੇ ਪਲੇਟਫ਼ਾਰਮ ਰਾਹੀਂ ਤੁਹਾਨੂੰ iPhone 16 ਡਿਲਿਵਰੀ ਕਰਨ ਲਈ ਉਤਸ਼ਾਹਿਤ ਹਾਂ। ਸ਼ਾਇਦ ਅਸੀਂ ਹੀ ਇਸ ਨੂੰ ਚੇਨਈ ਅਤੇ ਹੈਦਰਾਬਾਦ ਵਿਚ ਡਿਲਿਵਰੀ ਕਰ ਰਹੇ ਹਾਂ।