Punjab
ਪਿੰਡ ਗੁਲਾਹੜ੍ਹ 'ਚ ਦਿਸ਼ਾ ਰਾਣੀ ਪਤਨੀ ਦਰਸ਼ਨ ਕੁਮਾਰ ਬਣੇ ਸਰਪੰਚ, ਜਸ਼ਨ ਦੀਆਂ ਤਸਵੀਰਾਂ…

ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ੍ਹ ‘ਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ। ਇਥੇ ਦਿਸ਼ਾ ਰਾਣੀ ਪਤਨੀ ਦਰਸ਼ਨ ਕੁਮਾਰ ਨੇ ਸਰਪੰਚੀ ਜਿੱਤ ਲਈ। ਸਰਪੰਚੀ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਵਿਆਹ ਵਰਗਾ ਮਾਹੌਲ ਬਣ ਗਿਆ। ਜਿੱਤ ਤੋਂ ਬਾਅਦ ਪੂਰੇ ਪਿੰਡ ਵਿੱਚ ਜਸ਼ਨ ਮਨਾਏ ਗਏ ਅਤੇ ਰੋਡ ਸ਼ੋਅ ਕੱਢੇ ਗਏ। ਸਰਪੰਚ ਅਤੇ ਪੰਚਾਂ ਨੇ ਪਿੰਡ ਦੇ ਹਰ ਘਰ ‘ਚ ਜਾ ਕੇ ਧੰਨਵਾਦ ਕੀਤਾ। ਜਿੱਤ ਤੋਂ ਬਾਅਦ ਸਰਪੰਚ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਮੇਰੀ ਨਹੀਂ ਤੁਹਾਡੀ ਜਿੱਤ ਹੈ।