To ਹਾਨੀਆ ਆਮਿਰ, From ਇੰਡੀਆ…ਭਾਰਤ ਦੇ ਵਿਅਕਤੀ ਨੇ ਪਾਕਿਸਤਾਨੀ ਅਦਾਕਾਰਾ ਨੂੰ ਭੇਜਿਆ ਪਾਣੀ ਨਾਲ ਭਰਿਆ ਡੱਬਾ? ਦੇਖੋ VIDEO

ਨਵੀਂ ਦਿੱਲੀ: 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਇਕ ਵਾਰ ਫਿਰ ਵਧ ਗਿਆ ਹੈ। ਅੱਤਵਾਦੀਆਂ ਨੇ ਸੈਲਾਨੀਆਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਨਿਸ਼ਾਨਾ ਬਣਾਇਆ। ਇਸ ਹਮਲੇ ਤੋਂ ਬਾਅਦ ਭਾਰਤ ਨੇ ਕਾਰਵਾਈ ਕੀਤੀ ਅਤੇ ਸਭ ਤੋਂ ਪਹਿਲਾਂ 1960 ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਸਮੇਤ ਪੰਜ-ਨੁਕਾਤੀ ਕਾਰਜ ਯੋਜਨਾ ਜਾਰੀ ਕੀਤੀ। ਭਾਰਤ ਨੇ ਪਾਕਿਸਤਾਨੀਆਂ ਨੂੰ ਪਾਣੀ ਦਾ ਮੋਹਤਾਜ ਬਣਾ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ Memes ਬਣਨ ਲੱਗੇ। ਇਸ ਸਭ ਦੇ ਵਿਚਕਾਰ, ਕੁਝ ਭਾਰਤੀ ਪ੍ਰਸ਼ੰਸਕਾਂ ਨੇ ਹਾਨੀਆ ਆਮਿਰ ਨੂੰ ਪਾਣੀ ਦੀਆਂ ਬੋਤਲਾਂ ਨਾਲ ਭਰਿਆ ਇੱਕ ਡੱਬਾ ਭੇਜਣ ਦਾ ਫੈਸਲਾ ਕੀਤਾ।
ਅਸਲ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਹਾਨੀਆ ਆਮਿਰ ਦੇ ਪ੍ਰਸ਼ੰਸਕ ਉਸ ਨੂੰ ਪਾਣੀ ਦੀਆਂ ਬੋਤਲਾਂ ਨਾਲ ਭਰਿਆ ਡੱਬਾ ਭੇਜਦੇ ਹੋਏ ਨਜ਼ਰ ਆ ਰਹੇ ਹਨ। ਕੁਝ ਲੜਕੇ ਇੱਕ ਡੱਬਾ ਬੰਨ੍ਹਦੇ ਨਜ਼ਰ ਆਏ, ਜਿਸ ‘ਤੇ ਲਿਖਿਆ ਸੀ, ‘ਹਾਨੀਆ ਆਮਿਰ ਲਈ। ਰਾਵਲਪਿੰਡੀ। ਪੰਜਾਬ, ਪਾਕਿਸਤਾਨ, ਭਾਰਤ ਤੋਂ।’
ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਨੀਆ ਆਮਿਰ ਦੇ ਭਾਰਤੀ ਪ੍ਰਸ਼ੰਸਕਾਂ ਨੇ ਸਿਰਫ ਇਕ ਮੀਮ ਬਣਾਉਣ ਲਈ ਬਣਾਈ ਹੈ। ਇਸ ਨੂੰ ਦੇਖ ਕੇ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਨਿਰਾਸ਼ਾ ਜਤਾਈ। ਇਸ ਦੇ ਨਾਲ ਹੀ, ਕੁਝ ਨੇਟੀਜ਼ਨਾਂ ਨੇ ਦਲੀਲ ਦਿੱਤੀ ਕਿ ਗੰਭੀਰ ਸਥਿਤੀ ਵਿੱਚ ਮਨੋਰੰਜਨ ਲੱਭਣਾ ਸਹੀ ਨਹੀਂ ਹੈ।
ਪਾਕਿਸਤਾਨੀ ਸੁੰਦਰੀ ਹਾਨੀਆ ਆਮਿਰ ਪਹਿਲਗਾਮ ਹਮਲੇ ‘ਤੇ ਪ੍ਰਤੀਕਿਰਿਆ ਦੇਣ ਵਾਲੀ ਪਹਿਲੀ ਪਾਕਿਸਤਾਨੀ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸੀ। ਇੱਕ ਇੰਸਟਾਗ੍ਰਾਮ ਸਟੋਰੀ ਵਿੱਚ, ਉਨ੍ਹਾਂ ਨੇ ਦੁੱਖ ਜ਼ਾਹਰ ਕੀਤਾ ਅਤੇ ਲਿਖਿਆ, ‘ਜਿੱਥੇ ਵੀ ਤਰਾਸਦੀ ਹੁੰਦੀ ਹੈ, ਇਹ ਸਾਡੇ ਸਾਰਿਆਂ ਲਈ ਤਰਾਸਦੀ ਹੈ। ਮੇਰਾ ਦਿਲ ਹਾਲ ਹੀ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਮਾਸੂਮ ਜਾਨਾਂ ਦੇ ਨਾਲ ਹੈ। ਅਸੀਂ ਦਰਦ, ਸੋਗ ਅਤੇ ਉਮੀਦ ਵਿੱਚ ਇੱਕਜੁੱਟ ਹਾਂ।’ ਉਨ੍ਹਾਂ ਨੇ ਅੱਗੇ ਲਿਖਿਆ, ‘ਜਦੋਂ ਮਾਸੂਮ ਜਾਨਾਂ ਚਲੀਆਂ ਜਾਂਦੀਆਂ ਹਨ ਤਾਂ ਦਰਦ ਸਿਰਫ਼ ਉਨ੍ਹਾਂ ਦਾ ਹੀ ਨਹੀਂ ਹੁੰਦਾ। ਇਹ ਸਾਡੇ ਸਾਰਿਆਂ ਦਾ ਹੈ।
ਹਰੀਆ ‘ਸਰਦਾਰ ਜੀ 3’ ਤੋਂ ਹੋਈ ਬਾਹਰ
ਹਾਨੀਆ ਆਮਿਰ ਬਾਰੇ ਖਬਰਾਂ ਸਨ ਕਿ ਉਹ ਦਿਲਜੀਤ ਦੋਸਾਂਝ ਨਾਲ ਫਿਲਮ ‘ਸਰਦਾਰਜੀ 3’ ‘ਚ ਨਜ਼ਰ ਆਵੇਗੀ। ਜਿਸ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਫਿਲਮ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ, ‘ਸਰਦਾਰ ਜੀ 3’ ਦੇ ਨਿਰਮਾਤਾਵਾਂ ਵੱਲੋਂ ਫਿਲਹਾਲ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।