ਫਿਲਮ ‘ਗੁਰੂ ਨਾਨਕ ਜਹਾਜ਼’ – 1 ਮਈ ਨੂੰ ਸਿਨਮਾ ਘਰਾਂ ‘ਚ ਗੂੰਜੇਗਾ 111 ਸਾਲ ਪੁਰਾਣਾ ਇਤਿਹਾਸ The film Guru Nanak Jahaj 111 years of history will resonate in cinemas on May 1 sj – News18 ਪੰਜਾਬੀ

ਪੰਜਾਬੀ ਸਿਨਮਾ ਹੁਣ ਸਿਰਫ਼ ਕਾਮੇਡੀ ਜਾਂ ਰੋਮਾਂਸ ਤੱਕ ਸੀਮਿਤ ਨਹੀਂ ਰਿਹਾ। ਹੁਣ ਗੱਲ ਹੁੰਦੀ ਹੈ ਇਤਿਹਾਸ ਦੀ, ਜਜ਼ਬਾਤਾਂ ਦੀ ਅਤੇ ਉਹਨਾਂ ਮੁਸਾਫ਼ਰਾਂ ਦੀ, ਜਿਨ੍ਹਾਂ ਨੇ ਸਪਨਿਆਂ ਦੀ ਖਾਤਿਰ ਸਮੁੰਦਰਾਂ ਦੀ ਸੈਰ ਕੀਤੀ। ਸਭ ਤੋਂ ਪਹਿਲਾਂ ਇਥੇ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦੀ ਫਿਲਮ ‘ਮਸਤਾਨੇ’ਦੀ ਗੱਲ ਕਰਦੇ ਹਾਂ ਜੋ 25 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ‘ਮਸਤਾਨੇ’ ਨੇ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ , ਫਿਰ ਜਦੋਂ ਰਿਲੀਜ਼ ਹੋਈ ਤਾਂ ਫਿਲਮ ਨੇ ਲੋਕਾਂ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਮਜ਼ਬੂਰ ਕਰ ਦਿੱਤਾ। ਫਿਲਮ ਨੇ ਪੂਰੀ ਦੁਨੀਆਂ ਵਿੱਚ ਪਹਿਲੇ ਵੀਕੈਂਡ ਉਤੇ 25 ਕਰੋੜ ਦੀ ਕਮਾਈ ਕੀਤੀ ਸੀ, ਜਿਸ ਨਾਲ ‘ਮਸਤਾਨੇ’ ਪੰਜਾਬੀ ਦੀ ਤੀਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ।
ਹੁਣ ਗੱਲ ਕਰਦੇ ਹਾਂ ਜਸੜ ਦੀ ਨਵੀਂ ਫਿਲਮ ਦੀ ਫਿਲਮ ਗੁਰੂ ਨਾਨਕ ਜਹਾਜ਼ ਉਹ ਕਹਾਣੀ ਜੋ 111 ਸਾਲ ਪੁਰਾਣੀ ਤਾਂ ਹੈ, ਪਰ ਅੱਜ ਵੀ ਉਨੀ ਹੀ ਦਰਦ ਭਰੀ। ਜਦ ਪੰਜਾਬੀਆਂ ਨੂੰ ਆਪਣੀ ਧਰਤੀ ਛੱਡ ਕੇ ਕੈਨੇਡਾ ਜਾਣ ਦੀ ਲੋੜ ਸੀ, ਪਰ ਉਥੇ ਉਨ੍ਹਾਂ ਨੂੰ ਉਤਰਨ ਦੀ ਇਜਾਜ਼ਤ ਵੀ ਨਹੀਂ ਮਿਲੀ। ਪੰਜਾਬੀਆਂ ਨੂੰ ਕਿਉਂ ਨਹੀਂ ਸੀ ਉਤਰਨ ਦਿੱਤਾ ਗਿਆ ਕੈਨੇਡਾ, ਇਹ ਮੁਸਾਫਿਰ ਕਿਉਂ ਜਾਣਾ ਚਾਹੁੰਦੇ ਸਨ ਕੈਨੇਡਾ। ਬ੍ਰਿਟਿਸ਼ ਸਰਕਾਰ ਵੱਲੋਂ ਪੰਜਾਬੀਆਂ ਉਤੇ ਕਿੰਨਾ ਕੁ ਅਤਿਆਚਾਰ ਕੀਤਾ ਗਿਆ ਤੇ ਇਸ ਦਾ ਬਦਲਾ ਕਿਵੇਂ ਤੇ ਕਿੱਥੇ ਲਿਆ ਗਿਆ। ਇਹ ਸਿਰਫ਼ ਜਹਾਜ਼ ਦੀ ਯਾਤਰਾ ਨਹੀਂ ਸੀ, ਇਹ ਇੱਕ ਕੌਮ ਦੇ ਹੱਕਾਂ ਦੀ ਲੜਾਈ ਸੀ, ਜੋ ਸਮੁੰਦਰ ਪਾਰ ਲੜੀ ਗਈ।
ਬ੍ਰਿਟਿਸ਼ ਰਾਜ ਦਾ ਅਤਿਆਚਾਰ, ਪੰਜਾਬੀਆਂ ਦੀ ਹਿਮਤ, ਤੇ ਇਤਿਹਾਸ ਦੀ ਉਹ ਕਲਮ ਜੋ ਅੱਜ ਵੀ ਕਈ ਪੰਨੇ ਲੁਕਾਈ ਬੈਠੀ ਹੈ, ਇਹ ਸਭ ਤੁਹਾਨੂੰ ਮਿਲੇਗਾ ਗੁਰੂ ਨਾਨਕ ਜਹਾਜ਼ ਫਿਲਮ ਵਿਚ, 1 ਮਈ ਨੂੰ ਆ ਰਹੀ ਹੈ। ਗੱਲ ਕਰਦੇ ਹਾਂ ਇਸ ਫਿਲਮ ਦੀ ਸਟਾਰ ਕਾਸਟ ਦੀ, ਜਿਸ ਵਿਚ ਤਰਸੇਮ ਜਸੜ, ਗੁਰਪ੍ਰੀਤ ਘੁੱਗੀ, ਤੇ ਹੋਰ ਕਈ ਆਦਿ, ਨੇ ਆਪਣਾ ਰੋਲ ਆਦਾ ਕੀਤਾ ਹੈ। ਦੱਸ ਦਈਏ ਕਿ ਇਹ ਫਿਲਮ 1 ਮਈ ਨੂੰ ਰਿਲੀਜ਼ ਹੋਵੇਗੀ ਤੇ ਦੇਖਣਾ ਹੋਵੇਗਾ ਕਿ ਇਸ ਫਿਲਮ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਿਆਰ ਮਿਲਦਾ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।