ਪਲ ਵਿਚ ਸਭ ਕੁਝ ਤਬਾਹ, ਸੈਂਕੜੇ ਮੌਤਾਂ ਦਾ ਖਦਸ਼ਾ, ਫੌਜ ਤਾਇਨਾਤ… – News18 ਪੰਜਾਬੀ

Myanmar Thailand Earthquake LIVE: ਥਾਈਲੈਂਡ ਅਤੇ ਗੁਆਂਢੀ ਮਿਆਂਮਾਰ ‘ਚ ਸ਼ੁੱਕਰਵਾਰ ਦੁਪਹਿਰ ਨੂੰ 7.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਇੱਕ ਬਹੁ ਮੰਜ਼ਿਲਾ ਇਮਾਰਤ ਢਹਿ ਗਈ। ਭੂਚਾਲ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਇਸ ਦਾ ਅਸਰ ਚੀਨ ਅਤੇ ਭਾਰਤ ਦੇ ਕਈ ਸ਼ਹਿਰਾਂ ‘ਚ ਮਹਿਸੂਸ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਨੇ 100 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਹਾਲਾਂਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਮਿਆਂਮਾਰ ਨੇ ਭੂਚਾਲ ਕਾਰਨ ਛੇ ਖੇਤਰਾਂ ਅਤੇ ਰਾਜਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਡਿੱਗਦੀ ਦਿਖਾਈ ਦੇ ਰਹੀ ਹੈ ਜਦੋਂ ਉੱਥੇ ਮੌਜੂਦ ਲੋਕ ਚੀਕਦੇ ਹੋਏ ਭੱਜਦੇ ਹਨ। ਪੁਲਿਸ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਉਹ ਬੈਂਕਾਕ ਦੇ ਪ੍ਰਸਿੱਧ ਚਤੁਚਕ ਮਾਰਕੀਟ ਦੇ ਨੇੜੇ ਘਟਨਾ ਸਥਾਨ ਉਤੇ ਪਹੁੰਚੇ ਅਤੇ ਤੁਰੰਤ ਇਹ ਨਹੀਂ ਪਤਾ ਲੱਗਾ ਕਿ ਇਮਾਰਤ ਵਿਚ ਕਿੰਨੇ ਲੋਕ ਮੌਜੂਦ ਸਨ।
ਜਦੋਂ ਬੈਂਕਾਕ ਵਿਚ ਦੁਪਹਿਰ 1:30 ਵਜੇ ਭੂਚਾਲ ਆਇਆ, ਤਾਂ ਇਮਾਰਤਾਂ ਵਿਚ ਚਿਤਾਵਨੀ ਅਲਾਰਮ ਵੱਜਿਆ। ਘਬਰਾਏ ਹੋਏ ਲੋਕ ਉੱਚੀਆਂ ਇਮਾਰਤਾਂ ਅਤੇ ਹੋਟਲਾਂ ਦੀਆਂ ਪੌੜੀਆਂ ਤੋਂ ਹੇਠਾਂ ਉਤਰਦੇ ਵੇਖੋ ਗਏ। ਬੈਂਕਾਕ ਖੇਤਰ ਵਿੱਚ 17 ਮਿਲੀਅਨ ਤੋਂ ਵੱਧ ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉੱਚੀਆਂ ਇਮਾਰਤਾਂ ਵਿੱਚ ਰਹਿੰਦੇ ਹਨ। ਭੂਚਾਲ ਕਾਰਨ ਬੈਂਕਾਕ ‘ਚ ਉੱਚੀਆਂ ਇਮਾਰਤਾਂ ਦੀਆਂ ਛੱਤਾਂ ‘ਤੇ ਬਣੇ ਸਵੀਮਿੰਗ ਪੂਲ ‘ਚੋਂ ਪਾਣੀ ਬਾਹਰ ਆ ਗਿਆ ਅਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣ ਲੱਗਾ।
ขอให้ทุกคนปลอดภัย
เเผ่นดินไหวที่เมียนมา ขนาด 7.4 ริกเตอร์ ลึก 10 กม. กระทบไทย ล่าสุด ตึกที่จตุจักรถล่มลงมา
#แผ่นดินไหว pic.twitter.com/3g9vxBIKgL— Skyboyz (@Skyboyz15) March 28, 2025
ਯੂਐਸ ਭੂ-ਵਿਗਿਆਨਕ ਸਰਵੇਖਣ ਅਤੇ ਜਰਮਨੀ ਦੇ ਜੀਐਫਜੇਡ ਭੂ-ਵਿਗਿਆਨ ਕੇਂਦਰ ਨੇ ਕਿਹਾ ਕਿ ਭੂਚਾਲ ਦੁਪਹਿਰ ਨੂੰ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ ‘ਤੇ ਆਇਆ, ਜਿਸਦਾ ਕੇਂਦਰ ਗੁਆਂਢੀ ਮਿਆਂਮਾਰ ਵਿੱਚ ਸੀ। ਦੁਪਹਿਰ ਭੂਚਾਲ ਤੋਂ ਬਾਅਦ 6.4 ਤੀਬਰਤਾ ਦਾ ਇਕ ਹੋਰ ਜ਼ਬਰਦਸਤ ਝਟਕਾ ਲੱਗਾ। ਅਧਿਕਾਰੀਆਂ ਨੇ ਬੈਂਕਾਕ ਵਿੱਚ ਲੋਕਾਂ ਨੂੰ ਇਮਾਰਤਾਂ ਤੋਂ ਬਾਹਰ ਆਉਣ ਦੀ ਅਪੀਲ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਉਹ ਹੋਰ ਭੂਚਾਲ ਆਉਣ ਦੀ ਸੰਭਾਵਨਾ ਕਾਰਨ ਬਾਹਰ ਰਹਿਣ।