Tech

Amazon ‘ਤੇ ਫੈਸਟੀਵਲ ਸੇਲ ਸ਼ੁਰੂ, iPhone ਸਮੇਤ ਕਈ ਸਮਾਰਟਫੋਨਾਂ ‘ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

ਭਾਰਤ ਵਿੱਚ ਤਿਉਹਾਰਾਂ ਦੇ ਸੀਜ਼ਨ ਕਰਕੇ ਈ-ਕਾਮਰਸ (E-commerce) ਵੈੱਬਸਾਈਟਾਂ ਉੱਤੇ ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਉੱਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸ ਸੇਲ ਦੇ ਵਿੱਚ ਸਮਾਰਟਫ਼ੋਨ ਵੀ ਘੱਟ ਕੀਮਤ ਉੱਤੇ ਉਪਲਬਧ ਹੋ ਰਹੇ ਹਨ। ਜੇਕਰ ਤੁਸੀਂ ਸਮਾਰਟਫ਼ੋਨ ਖਰੀਦਣ ਦੇ ਇੱਛੁਕ ਹੋ, ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਅੱਜ ਤੋਂ Amazon Great Indian Festival Sale 2024 ਸ਼ੁਰੂ ਹੋ ਗਈ ਹੈ। ਇਹ ਸੇਲ Amazon ‘ਤੇ ਸਿਰਫ਼ ਪ੍ਰਾਈਮ ਮੈਂਬਰਾਂ ਲਈ ਹੀ ਹੈ।

ਇਸ਼ਤਿਹਾਰਬਾਜ਼ੀ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Amazon Great Indian Festival Sale ਵਿੱਚ ਵੱਖ-ਵੱਖ ਕੰਪਨੀਆਂ ਦੇ ਸਮਾਰਟਫ਼ੋਨਾਂ ਉੱਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸ ਸੇਲ ਵਿੱਚ ਡਿਸਕਾਊਂਟ ਤੋਂ ਇਲਾਵਾ ਐਕਸਚੇਂਜ ਆਫ਼ਰ ਅਤੇ ਬੈਂਕ ਆਫ਼ਰਸ ਵੀ ਉਪਲਬਧ ਹਨ। ਅਸੀਂ ਤੁਹਾਨੂੰ Amazon ਦੀ ਇਸ ਸੇਲ ਵਿੱਚ ਮਿਲਣ ਵਾਲੇ 5 ਸਮਾਰਟਫ਼ੋਨਾਂ ਬਾਰੇ ਦੱਸਣ ਜਾ ਰਹੇ ਹਾਂ।

ਇਸ਼ਤਿਹਾਰਬਾਜ਼ੀ

iPhone 13

Amazon ਦੀ ਇਸ ਸੇਲ ਵਿੱਚ iPhone 13 ਚੰਗੀ ਕੀਮਤ ਵਿੱਚ ਮਿਲ ਰਿਹਾ ਹੈ। iPhone 13 ਦਾ 128GB ਵੇਰੀਐਂਟ 41,999 ਰੁਪਏ ਵਿੱਚ ਉਪਲਬਧ ਹੈ। ਬੈਂਕ ਆਫਰ ਵਿੱਚ, SBI ਕ੍ਰੈਡਿਟ ਕਾਰਡ ਰਾਹੀਂ 10% ਤਤਕਾਲ ਛੂਟ (1500 ਰੁਪਏ) ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਪ੍ਰਭਾਵੀ ਕੀਮਤ 40,499 ਰੁਪਏ ਹੋਵੇਗੀ। iPhone 13 ਵਿੱਚ 6.1 ਇੰਚ ਦੀ ਸੁਪਰ ਰੈਟੀਨਾ XDR ਡਿਸਪਲੇ ਹੈ। ਇਸ ਆਈਫੋਨ ‘ਚ 12-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 12-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸਦਾ ਪ੍ਰੋਸੈਸਰ A15 ਹੈ।

ਇਸ਼ਤਿਹਾਰਬਾਜ਼ੀ

iQOO 12 5G

Amazon ਸੇਲ ਵਿੱਚ iQOO 12 5G ਦਾ 12GB ਰੈਮ ਅਤੇ 256GB ਵੇਰੀਐਂਟ 49,999 ਰੁਪਏ ਵਿੱਚ ਉਪਲਬਧ ਹੈ। ਇਸ ਉੱਤੇ SBI ਕ੍ਰੈਡਿਟ ਕਾਰਡ ਰਾਹੀਂ 10% ਤਤਕਾਲ ਛੂਟ ਪ੍ਰਾਪਤ ਕੀਤੀ ਜਾ ਸਕਦੀ ਹੈ। ਬੈਂਕ ਛੂਟ ਪ੍ਰਾਪਤ ਕਰਨ ਤੋਂ ਬਾਅਦ ਇਸਦੀ ਕੀਮਤ 48,499 ਰੁਪਏ ਰਹਿ ਜਾਵੇਗੀ। ਤੁਸੀਂ ਆਪਣਾ ਪੁਰਾਣਾ ਫੋਨ ਐਕਸਚੇਂਜ ਆਫਰ ਵਿੱਚ ਦੇ ਕੇ ਇਸਦੀ ਕੀਮਤ ਨੂੰ ਹੋਰ ਘੱਟ ਕਰ ਸਕਦੇ ਹੋ।

ਇਸ਼ਤਿਹਾਰਬਾਜ਼ੀ
ਇਸ ਤਰ੍ਹਾਂ ਸ਼ੀਸ਼ੇ ਨੂੰ ਬਣਾਓ ਬੇਦਾਗ, ਜਾਣੋ ਪ੍ਰਭਾਵਸ਼ਾਲੀ ਤਰੀਕਾ


ਇਸ ਤਰ੍ਹਾਂ ਸ਼ੀਸ਼ੇ ਨੂੰ ਬਣਾਓ ਬੇਦਾਗ, ਜਾਣੋ ਪ੍ਰਭਾਵਸ਼ਾਲੀ ਤਰੀਕਾ

Motorola Razr 40 Ultra

Amazon ਸੇਲ ਵਿੱਚ Motorola Razr 40 Ultra ਦੇ 8GB ਰੈਮ ਅਤੇ 256GB ਵੇਰੀਐਂਟ 44,249 ਰੁਪਏ ਵਿੱਚ ਉਪਲਬਧ ਹੈ। ਤੁਸੀਂ SBI ਕ੍ਰੈਡਿਟ ਕਾਰਡ ਤੋਂ 10% ਤਤਕਾਲ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 42,749 ਰੁਪਏ ਰਹਿ ਜਾਵੇਗੀ। ਐਕਸਚੇਂਜ ਆਫਰ ਵਿੱਚ ਤੁਸੀਂ ਆਪਣਾ ਪੁਰਾਣਾ ਸਮਾਰਟਫੋਨ ਦੇ ਕੇ ਤੁਸੀਂ ਇਸ ਉੱਤੇ ਹੋਰ ਵਧੇਰੇ ਛੋਟ ਪ੍ਰਾਪਤ ਕਰ ਸਕਦੇ ਹੋ।

ਇਸ਼ਤਿਹਾਰਬਾਜ਼ੀ

Xiaomi 14 CIVI

Amazon ਸੇਲ ਵਿੱਚ Xiaomi 14 CIVI ਦੇ 12GB ਰੈਮ ਅਤੇ 512GB ਵੇਰੀਐਂਟ ਨੂੰ 45,999 ਰੁਪਏ ‘ਚ ਲਿਸਟ ਕੀਤਾ ਗਿਆ ਹੈ। ਤੁਸੀਂ SBI ਕ੍ਰੈਡਿਟ ਕਾਰਡ ਦੁਆਰਾ ਭੁਗਤਾਨ ਕਰਨ ‘ਤੇ 10% ਤਤਕਾਲ ਛੋਟ ਪ੍ਰਾਪਤ ਕਰ ਸਕਦੇ ਹੋ, ਜਿਸ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 44,249 ਰੁਪਏ ਹੋ ਜਾਵੇਗੀ। ਇਹ ਸਮਾਰਟਫੋਨ Snapdragon 8s Gen 3 ਪ੍ਰੋਸੈਸਰ ਨਾਲ ਲੈਸ ਹੈ।

ਇਸ਼ਤਿਹਾਰਬਾਜ਼ੀ

HONOR 200 Pro 5G

HONOR 200 Pro 5G ਦਾ 12GB ਰੈਮ ਅਤੇ 512GB ਵੇਰੀਐਂਟ Amazon ਸੇਲ ‘ਤੇ 44,998 ਰੁਪਏ ਵਿੱਚ ਉਪਲਬਧ ਹੈ। ਐਸਬੀਆਈ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਨਾਲ 10% ਤਤਕਾਲ ਛੋਟ ਪ੍ਰਾਪਤ ਕਰ ਸਕਦਾ ਹੋ। ਇਸ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 41,900 ਰੁਪਏ ਰਹਿ ਜਾਵੇਗੀ। ਇਸ ਦੇ ਨਾਲ ਹੀ ਤੁਸੀਂ ਇਸ ਵਿੱਚ ਐਕਸਚੇਂਜ ਆਫਰ ਦਾ ਵੀ ਲਾਭ ਲੈ ਸਕਦੇ ਹੋ। ਇਸ ਨਾਲ ਇਸ ਸਮਾਰਟਫੋਨ ਦੀ ਕੀਮਤ ਹੋਰ ਘੱਟ ਹੋ ਜਾਵੇਗੀ।

Source link

Related Articles

Leave a Reply

Your email address will not be published. Required fields are marked *

Back to top button