Sports
Orange Cap ਦੀ ਦੌੜ 'ਚ Nicholas Pooran ਨੂੰ ਪਿੱਛੇ ਛੱਡ, ਸਭ ਤੋਂ ਅੱਗੇ ਸਾਈ ਸੁਦਰਸ਼ਨ

ਕੋਲਕਾਤਾ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦਾ ਫੈਸਲਾ ਉਦੋਂ ਉਲਟਾ ਪਿਆ ਜਦੋਂ ਜੀਟੀ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ 114 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਸਾਂਝੇਦਾਰੀ 13ਵੇਂ ਓਵਰ ਵਿੱਚ ਸਾਈ ਸੁਦਰਸ਼ਨ ਦੇ ਆਊਟ ਹੋਣ ਨਾਲ ਟੁੱਟ ਗਈ। ਸਾਈ 36 ਗੇਂਦਾਂ ਵਿੱਚ 52 ਦੌੜਾਂ ਬਣਾਉਣ ਤੋਂ ਬਾਅਦ ਆਂਦਰੇ ਰਸਲ ਦੀ ਗੇਂਦ ਦਾ ਸ਼ਿਕਾਰ ਬਣੇ। ਉਸ ਨੇ ਇਸ ਪਾਰੀ ਵਿੱਚ ਇੱਕ ਛੱਕਾ ਅਤੇ 6 ਚੌਕੇ ਲਗਾਏ ਸਨ।